Homeਹਰਿਆਣਾਦਿਵਿਆਂਗ ਮਹਿਲਾ ਨਾਲ ਜਬਰ-ਜ਼ਿਨਾਹ ਦੇ ਦੋਸ਼

ਦਿਵਿਆਂਗ ਮਹਿਲਾ ਨਾਲ ਜਬਰ-ਜ਼ਿਨਾਹ ਦੇ ਦੋਸ਼

ਕੁਰੂਕਸ਼ੇਤਰ, 29 ਜੁਲਾਈ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਇਲਾਕੇ ਵਿੱਚ ਇੱਕ ਮੈਰਿਜ ਪੈਲੇਸ ਦੇ ਮੈਨੇਜਰ ਖ਼ਿਲਾਫ਼ ਇੱਕ ਦਿਵਿਆਂਗ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਜਾਣਕਾਰੀ ਅਨੁਸਾਰ ਪੀੜਤਾ ਦੇ ਪਤੀ ਮੈਰਿਜ ਪੈਲੇਸ ਵਿੱਚ ਕੰਮ ਕਰਦੇ ਹਨ। ਦੋਸ਼ ਹੈ ਕਿ ਮੈਨੇਜਰ ਉਸ ਦੇ ਪਤੀ ਨੂੰ ਵੱਖ-ਵੱਖ ਕੰਮਾਂ ਦੇ ਬਹਾਨੇ ਬਾਹਰ ਭੇਜ ਦਿੰਦਾ ਸੀ ਅਤੇ ਇਸ ਦੌਰਾਨ ਔਰਤ ਨਾਲ ਜ਼ਬਰਦਸਤੀ ਕਰਦਾ ਸੀ। ਪੀੜਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਲਗਾਤਾਰ ਸ਼ੋਸ਼ਣ ਕਾਰਨ ਔਰਤ ਗਰਭਵਤੀ ਹੋ ਗਈ ਅਤੇ ਇਸ ਵੇਲੇ ਉਹ ਪੰਜ ਮਹੀਨੇ ਦੀ ਗਰਭਵਤੀ ਹੈ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments