Homeਮਨੋਰੰਜਨਆਲੀਆ-ਰਣਬੀਰ ਦੀ ਧੀ ਰਾਹਾ ਦਾ ਚੌਥਾ ਜਨਮਦਿਨ ਖ਼ਾਸ ਅੰਦਾਜ਼ ਵਿੱਚ ਮਨਾਇਆ, ਸੋਸ਼ਲ...

ਆਲੀਆ-ਰਣਬੀਰ ਦੀ ਧੀ ਰਾਹਾ ਦਾ ਚੌਥਾ ਜਨਮਦਿਨ ਖ਼ਾਸ ਅੰਦਾਜ਼ ਵਿੱਚ ਮਨਾਇਆ, ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Bollywood stars Alia Bhatt and Ranbir Kapoor celebrate daughter Raha’s fourth birthday with a colourful Bluey-themed party, sharing adorable family moments on social media while protecting her privacy.

ਮੁੰਬਈ, 7 ਨਵੰਬਰ, 2026 (ਛੱਤਰਪਾਲ ਸਿੰਘ): ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਣਬੀਰ ਕਪੂਰ ਨੇ ਆਪਣੀ ਧੀ ਰਾਹਾ ਦਾ ਚੌਥਾ ਜਨਮਦਿਨ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨਾਲ ਬੇਹੱਦ ਖ਼ਾਸ ਅੰਦਾਜ਼ ਵਿੱਚ ਮਨਾਇਆ। ਇਸ ਜਸ਼ਨ ਦੀਆਂ ਕਈ ਖ਼ੂਬਸੂਰਤ ਤਸਵੀਰਾਂ ਆਲੀਆ ਨੇ 7 ਨਵੰਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ। ਜਨਮਦਿਨ ਦੀ ਪਾਰਟੀ ਲਈ ਰੰਗ-ਬਿਰੰਗੀ ਸਜਾਵਟ ਦੇ ਨਾਲ ਇੱਕ ਖ਼ਾਸ ਥੀਮ ਤਿਆਰ ਕੀਤੀ ਗਈ ਸੀ। ਇਸ ਮੌਕੇ ‘ਬਲੂਈ’ (Bluey) ਥੀਮ ਵਾਲਾ ਕੇਕ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ। ਸਾਂਝੀ ਕੀਤੀ ਗਈ ਇੱਕ ਤਸਵੀਰ ਵਿੱਚ ਆਲੀਆ ਅਤੇ ਰਣਬੀਰ ਆਪਣੀ ਧੀ ਨੂੰ ਗੋਦ ਵਿੱਚ ਲੈ ਕੇ ਕੇਕ ਕਟਵਾਉਂਦੇ ਨਜ਼ਰ ਆ ਰਹੇ ਹਨ। ਜਦਕਿ ਹੋਰ ਤਸਵੀਰਾਂ ਵਿੱਚ ਰਾਹਾ ਰੰਗਾਂ ਨਾਲ ਖੇਡਦੀ ਅਤੇ ਪਰਿਵਾਰਕ ਮੈਂਬਰਾਂ ਨਾਲ ਖ਼ੁਸ਼ੀਆਂ ਭਰੇ ਪਲ ਬਿਤਾਉਂਦੀ ਦਿਖਾਈ ਦੇ ਰਹੀ ਹੈ। ਆਲੀਆ ਨੇ ਆਪਣੀ ਧੀ ਨਾਲ ਇੱਕ ਪਿਆਰੀ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਉਹ ਰਾਹਾ ਨੂੰ ਗਲਵਕੜੀ ਪਾ ਕੇ ਆਪਣਾ ਪਿਆਰ ਜ਼ਾਹਰ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ। ਖ਼ਾਸ ਗੱਲ ਇਹ ਰਹੀ ਕਿ ਇਸ ਵਾਰ ਵੀ ਆਲੀਆ ਅਤੇ ਰਣਬੀਰ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਰਾਹਾ ਦਾ ਚਿਹਰਾ ਜਨਤਕ ਨਹੀਂ ਕੀਤਾ। ਦੋਵੇਂ ਅਦਾਕਾਰ ਆਪਣੀ ਧੀ ਦੀ ਨਿੱਜਤਾ ਨੂੰ ਲੈ ਕੇ ਕਾਫ਼ੀ ਸਾਵਧਾਨ ਰਹਿੰਦੇ ਹਨ। ਉਹ ਅਕਸਰ ਆਪਣੀ ਧੀ ਨਾਲ ਬਿਤਾਏ ਖ਼ਾਸ ਅਤੇ ਯਾਦਗਾਰੀ ਪਲਾਂ ਦੀਆਂ ਝਲਕੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments