Homeਦੇਸ਼AISA ਵਿਦਿਆਰਥੀ ਆਗੂਆਂ ਨੇ 23 ਦਿਨਾਂ ਬਾਅਦ ਜੰਤਰ-ਮੰਤਰ 'ਤੇ ਖਤਮ ਕੀਤਾ ਮਰਨ...

AISA ਵਿਦਿਆਰਥੀ ਆਗੂਆਂ ਨੇ 23 ਦਿਨਾਂ ਬਾਅਦ ਜੰਤਰ-ਮੰਤਰ ‘ਤੇ ਖਤਮ ਕੀਤਾ ਮਰਨ ਵਰਤ, ਅੰਦੋਲਨ ਜਾਰੀ ਰੱਖਣ ਦਾ ਐਲਾਨ

20 ਜੁਲਾਈ 2026 ,(ਜਗਦੇਵ ਸਿੰਘ ਜੱਗੀ):ਸਿੱਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਪਿਛਲੇ 23 ਦਿਨਾਂ ਤੋਂ ਜੰਤਰ-ਮੰਤਰ ‘ਤੇ ਭੁੱਖ ਹੜਤਾਲ ਕਰ ਰਹੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਵਿਦਿਆਰਥੀ ਆਗੂਆਂ ਨੇ ਮਰਨ ਵਰਤ ਖਤਮ ਕਰ ਦਿੱਤਾ ਹੈ।

ਵਿਦਿਆਰਥੀ ਆਗੂ ਨੇਹਾ, ਮਨੀਸ਼ ਅਤੇ ਆਮੀਨ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ, ਸਮਾਜਿਕ ਕਾਰਕੁਨਾਂ ਅਤੇ ਹੋਰ ਪ੍ਰਮੁੱਖ ਹਸਤੀਆਂ ਦੇ ਇੱਕ ਵਫ਼ਦ ਦੀ ਅਪੀਲ ਤੋਂ ਬਾਅਦ ਇਹ ਫ਼ੈਸਲਾ ਲਿਆ। ਹਾਲਾਂਕਿ, AISA ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਅੰਦੋਲਨ ਅਜੇ ਖਤਮ ਨਹੀਂ ਹੋਇਆ ਅਤੇ ਇੱਕ ਮਹੀਨੇ ਤੱਕ ਮੁਹਿੰਮ ਜਾਰੀ ਰਹੇਗੀ।

AISA ਮੁਤਾਬਕ, ਮਰਨ ਵਰਤ ਖਤਮ ਕਰਨ ਦੀ ਅਪੀਲ ਕਰਨ ਵਾਲੇ ਵਫ਼ਦ ਵਿੱਚ ਰਾਜ ਸਭਾ ਮੈਂਬਰ ਮਨੋਜ ਝਾਅ, ਸੰਸਦ ਮੈਂਬਰ ਰਾਜਾਰਾਮ ਸਿੰਘ ਅਤੇ ਅਮਰਾ ਰਾਮ, ਸਮਾਜਿਕ ਕਾਰਕੁਨ ਯੋਗਿੰਦਰ ਯਾਦਵ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਪ੍ਰੋਫੈਸਰ ਅਤੁਲ ਸੂਦ ਅਤੇ ਅਦਾਕਾਰ ਪ੍ਰਕਾਸ਼ ਰਾਜ ਤੇ ਸ਼ਬਾਨਾ ਆਜ਼ਮੀ ਸ਼ਾਮਲ ਸਨ।

ਯੋਗਿੰਦਰ ਯਾਦਵ ਨੇ ਕਿਹਾ ਕਿ ਇਹ ਸੰਘਰਸ਼ ਦਾ ਅੰਤ ਨਹੀਂ, ਸਗੋਂ ਅੰਦੋਲਨ ਦੇ ਇੱਕ ਪੜਾਅ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਅੱਗੇ ਵੀ ਉਠਾਇਆ ਜਾਵੇਗਾ।

AISA ਨੇ ਦਾਅਵਾ ਕੀਤਾ ਕਿ 23 ਦਿਨਾਂ ਦੀ ਭੁੱਖ ਹੜਤਾਲ ਦੌਰਾਨ ਵਿਦਿਆਰਥੀ ਆਗੂਆਂ ਦੀ ਸਿਹਤ ‘ਤੇ ਗੰਭੀਰ ਅਸਰ ਪਿਆ ਅਤੇ ਉਨ੍ਹਾਂ ਦਾ ਭਾਰ ਵੀ ਘਟਿਆ। ਇਸ ਦੌਰਾਨ ਜੰਤਰ-ਮੰਤਰ ‘ਤੇ ਮੌਜੂਦ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।

ਵਿਦਿਆਰਥੀ ਸੰਗਠਨ ਨੇ ਕਿਹਾ ਕਿ ਉਹ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ, ਨੈਸ਼ਨਲ ਟੈਸਟਿੰਗ ਏਜੰਸੀ (NTA) ਅਤੇ ਨਵੀਂ ਸਿੱਖਿਆ ਨੀਤੀ (NEP) 2020 ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਇੱਕ ਮਹੀਨੇ ਦੀ ਮੁਹਿੰਮ ਚਲਾਉਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments