Home Technology Google Play Store ‘ਤੇ ਆਵੇਗਾ Age Verification System

Google Play Store ‘ਤੇ ਆਵੇਗਾ Age Verification System

Google’s Play Age Signal API will help developers offer age-appropriate content while addressing growing concerns over online child safety and user privacy.

0

ਨਵੀਂ ਦਿੱਲੀ, 31 ਜੁਲਾਈ, 2026 (ਅਰਸ਼ਦੀਪ ਸਿੰਘ) : ਗੂਗਲ ਨੇ ਪਲੇ ਸਟੋਰ ਲਈ ਆਪਣੀ Play Age Signal API ਉਮਰ ਪੁਸ਼ਟੀ ਪ੍ਰਣਾਲੀ ਨੂੰ 2026 ਦੇ ਅੰਤ ਤੱਕ ਦੁਨੀਆ ਭਰ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਰਾਹੀਂ ਡਿਵੈਲਪਰ ਯੂਜ਼ਰਾਂ ਦੀ ਉਮਰ ਦੀ ਜਾਣਕਾਰੀ ਹਾਸਲ ਕਰ ਸਕਣਗੇ ਤਾਂ ਜੋ ਉਨ੍ਹਾਂ ਨੂੰ ਉਮਰ ਅਨੁਸਾਰ ਐਪਸ ਅਤੇ ਕੰਟੈਂਟ ਉਪਲਬਧ ਕਰਵਾਇਆ ਜਾ ਸਕੇ।

ਇਹ ਸਿਸਟਮ Google Family Link ਨਾਲ ਜੁੜਿਆ ਹੋਵੇਗਾ ਅਤੇ ਇਸ ਵਿੱਚ ਆਈਡੀ ਜਾਂ ਸੈਲਫੀ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੋਵੇਗੀ। ਗੂਗਲ ਦਾ ਕਹਿਣਾ ਹੈ ਕਿ ਇਹ ਕਦਮ ਬੱਚਿਆਂ ਦੀ ਆਨਲਾਈਨ ਸੁਰੱਖਿਆ ਵਧਾਉਣ ਲਈ ਚੁੱਕਿਆ ਗਿਆ ਹੈ। ਹਾਲਾਂਕਿ, ਪ੍ਰਾਈਵੇਸੀ ਮਾਹਿਰਾਂ ਨੇ ਚਿੰਤਾ ਜਤਾਈ ਹੈ ਕਿ ਉਮਰ ਪੁਸ਼ਟੀ ਪ੍ਰਣਾਲੀ ਨਾਲ ਇੰਟਰਨੈੱਟ ਗੋਪਨੀਯਤਾ ਪ੍ਰਭਾਵਿਤ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਕੁਝ ਯੂਜ਼ਰ ਗਲਤ ਜਾਣਕਾਰੀ ਦੇ ਕੇ ਇਸ ਤਰ੍ਹਾਂ ਦੇ ਸਿਸਟਮ ਨੂੰ ਬਾਈਪਾਸ ਵੀ ਕਰ ਸਕਦੇ ਹਨ।

 

Exit mobile version