Home ਹਰਿਆਣਾ ਪੁਲ ਤੋਂ ਛਾਲ ਮਾਰ ਕੇ ਭੱਜਿਆ ਮੁਲਜ਼ਮ ਗ੍ਰਿਫ਼ਤਾਰ

ਪੁਲ ਤੋਂ ਛਾਲ ਮਾਰ ਕੇ ਭੱਜਿਆ ਮੁਲਜ਼ਮ ਗ੍ਰਿਫ਼ਤਾਰ

0

ਕੈਥਲ, 9 ਜੁਲਾਈ (ਸੰਜੀਵ ਸ਼ਰਮਾ): ਸੀਆਈਏ ਦੀ ਹਿਰਾਸਤ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਬਦਮਾਸ਼ ਨੂੰ ਪੁਲਿਸ ਨੇ ਮੁੜ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਭੱਜਣ ਲਈ ਹਾਈਵੇ ਉੱਤੇ ਬਣੇ ਪੁਲ ਤੋਂ ਛਾਲ ਮਾਰ ਦਿੱਤੀ, ਪਰ ਡਿੱਗਣ ਕਾਰਨ ਉਸ ਦਾ ਪੈਰ ਟੁੱਟ ਗਿਆ।

ਜ਼ਖ਼ਮੀ ਹੋਣ ਕਾਰਨ ਮੁਲਜ਼ਮ ਜ਼ਿਆਦਾ ਦੂਰ ਨਹੀਂ ਭੱਜ ਸਕਿਆ ਅਤੇ ਕੈਥਲ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਾਰਵਾਈ ਦੌਰਾਨ ਉਸ ਦਾ ਇੱਕ ਸਾਥੀ ਵੀ ਪੁਲਿਸ ਦੇ ਹੱਥ ਚੜ੍ਹ ਗਿਆ।

ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ। ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

Exit mobile version