Home ਮਨੋਰੰਜਨ ਆਮਿਰ ਖ਼ਾਨ ਦਾ ਸੌਤੇਲਾ ਭਰਾ ਰੋਟੀ ਲਈ ਮੋਹਤਾਜ, ਚਾਲ ‘ਚ ਰਹਿਣ ਲਈ...

ਆਮਿਰ ਖ਼ਾਨ ਦਾ ਸੌਤੇਲਾ ਭਰਾ ਰੋਟੀ ਲਈ ਮੋਹਤਾਜ, ਚਾਲ ‘ਚ ਰਹਿਣ ਲਈ ਮਜਬੂਰ: ਈਵਾ ਗ੍ਰੋਵਰ

0

ਮਨੋਰੰਜਨ, 22 ਜੁਲਾਈ, 2026 (ਜਗਦੇਵ ਸਿੰਘ ਜੱਗੀ): ‘ਕਰਿਸ਼ਮਾ ਕਾ ਕਰਿਸ਼ਮਾ’, ‘ਕੋਰਾ ਕਾਗਜ਼’ ਅਤੇ ‘ਸਪਨਾ ਬਾਬੁਲ ਕਾ… ਬਿਦਾਈ’ ਵਰਗੇ ਟੀਵੀ ਸ਼ੋਆਂ ਲਈ ਜਾਣੀ ਜਾਂਦੀ ਅਦਾਕਾਰਾ ਈਵਾ ਗ੍ਰੋਵਰ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਮਾੜੇ ਦੌਰ ਬਾਰੇ ਖੁਲਾਸਾ ਕੀਤਾ ਹੈ। ਇੱਕ ਹਾਲੀਆ ਇੰਟਰਵਿਊ ਵਿੱਚ, ਅਦਾਕਾਰਾ ਨੇ ਆਮਿਰ ਖ਼ਾਨ ਦੇ ਸੌਤੇਲੇ ਭਰਾ ਹੈਦਰ ਅਲੀ ਖ਼ਾਨ ਨਾਲ ਆਪਣੇ ਸਾਬਕਾ ਵਿਆਹ ਬਾਰੇ ਗੱਲ ਕਰਦਿਆਂ ਦੋਸ਼ ਲਾਇਆ ਕਿ ਜੋ ਰਿਸ਼ਤਾ ਇੱਕ ਤੂਫਾਨੀ ਪਿਆਰ ਨਾਲ ਸ਼ੁਰੂ ਹੋਇਆ ਸੀ, ਉਹ ਜਲਦੀ ਹੀ ਸਰੀਰਕ ਸ਼ੋਸ਼ਣ, ਭਾਵਨਾਤਮਕ ਪੀੜਾ ਅਤੇ ਦਿਲ ਟੁੱਟਣ ਵਿੱਚ ਬਦਲ ਗਿਆ। ਹਾਲਾਂਕਿ ਹੁਣ ਦੋਵਾਂ ਦਾ ਤਲਾਕ ਹੋ ਚੁੱਕਾ ਹੈ, ਪਰ ਉਸਨੇ ਦੱਸਿਆ ਕਿ ਹੈਦਰ ਦੇ ਬੁਰੇ ਦਿਨ ਚੱਲ ਰਹੇ ਹਨ ਅਤੇ ਉਹ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਲਈ ਵੀ ਸੰਘਰਸ਼ ਕਰ ਰਿਹਾ ਹੈ।

ਸਿਧਾਰਥ ਕੰਨਨ ਨਾਲ ਗੱਲਬਾਤ ਕਰਦਿਆਂ ਈਵਾ ਨੇ ਖੁਲਾਸਾ ਕੀਤਾ ਕਿ ਵੱਖ-ਵੱਖ ਧਰਮਾਂ ਦਾ ਰਿਸ਼ਤਾ ਹੋਣ ਕਰਕੇ ਉਹ ਹੈਦਰ ਨਾਲ ਭੱਜ ਗਈ ਸੀ। ਉਸਨੇ ਦੱਸਿਆ ਕਿ ਮਿਲਣ ਦੇ ਮਹਿਜ਼ 19 ਦਿਨਾਂ ਬਾਅਦ ਹੀ ਹੈਦਰ ਨੇ ਉਸਨੂੰ ਪ੍ਰਪੋਜ਼ ਕਰ ਦਿੱਤਾ ਸੀ ਅਤੇ ਦੋਵਾਂ ਨੇ ਜਲਦ ਹੀ ਵਿਆਹ ਕਰ ਲਿਆ ਸੀ।

 

Exit mobile version