Home ਪੰਜਾਬ ਗੁਰਦਾਸਪੁਰ ‘ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ, 4 ਸਾਲਾ ਬੱਚੀ ਦੀ ਮੌ.ਤ.

ਗੁਰਦਾਸਪੁਰ ‘ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ, 4 ਸਾਲਾ ਬੱਚੀ ਦੀ ਮੌ.ਤ.

0

ਗੁਰਦਾਸਪੁਰ, 27 ਜੂਨ (ਹਰਸ਼ਪ੍ਰੀਤ  ਕੌਰ) : ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰ ’ਤੇ ਸਵਾਰ ਔਰਤ ਦੇ ਨਾਲ ਬੈਠੇ 4 ਸਾਲਾ ਬੱਚੀ ਦੀ ਮੌਤ ਹੋ ਗਈ। ਸਦਰ ਪੁਲਿਸ ਸਟੇਸ਼ਨ ਨੇ ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਸੰਬੰਧ ਵਿੱਚ ਏ.ਐਸ.ਆਈ. ਜੀਵਨ ਸਿੰਘ ਨੇ ਦੱਸਿਆ ਕਿ ਨਵਨੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਵਿਠਵਾ, ਥਾਣਾ ਸ੍ਰੀ ਹਰਗੋਬਿੰਦਪੁਰ ਹਾਲ ਨਿਵਾਸੀ ਪੁਲਿਸ ਲਾਇਨ ਗੁਰਦਾਸਪੁਰ ਨੇ ਦੱਸਿਆ ਕਿ ਉਸਦੀ ਪਤਨੀ ਕਮਲਪ੍ਰੀਤ ਕੌਰ ਆਪਣੇ ਪੁੱਤਰ ਅਗਮਜੌਤ ਸਿੰਘ 8 ਸਾਲ ਅਤੇ ਧੀ ਅਮਾਨਤ ਕੌਰ ਅਤੇ ਉਮਰ 4 ਸਾਲ ਦੇ ਨਾਲ ਆਪਣੀ ਸਕੂਟਰ ‘ਤੇ ਫਿਜ਼ੀਓਥੈਰੇਪੀ ਕਰਵਾ ਕੇ ਅਮੀਪੁਰ ਤੋਂ ਘਰ ਵਾਪਸ ਆ ਰਿਹਾ ਸੀ।

ਜਦੋਂ ਉਹ ਅਮੀਪੁਰ ਪੁਲ ਪਹੁੰਚੇ ਤਾਂ ਗੁਰਦਾਸਪੁਰ ਵਾਲੇ ਪਾਸਿਓਂ ਇੱਕ ਕਾਰ ਨੰਬਰ PB-02CH-1148 ਤੇਜ਼ ਰਫ਼ਤਾਰ ਨਾਲ ਆਈ, ਜਿਸਨੂੰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ, ਜਿਸਨੇ ਕਾਰ ਨੂੰ ਬ੍ਰੇਕ ਦਿੱਤੇ ਬਿਨ੍ਹਾਂ ਗਲਤ ਪਾਸੇ ਤੋਂ ਕਾਰ ਚਲਾਈ ਅਤੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਉਹ ਸੜਕ ‘ਤੇ ਡਿੱਗ ਗਏ, ਅਤੇ ਉਨ੍ਹਾਂ ਦੀ ਧੀ, ਅਮਾਨਤ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

 

Exit mobile version