Home ਪਟਿਆਲਾ ਅਪਡੇਟ ਡਾਕਟਰ ਦਿਵਸ ਮੌਕੇ ਇਨਰ ਵ੍ਹੀਲ ਕਲੱਬ ਪਟਿਆਲਾ ਸ਼ਾਹੀ ਦਾ ਵਿਸ਼ੇਸ਼ ਉਪਰਾਲਾ

ਡਾਕਟਰ ਦਿਵਸ ਮੌਕੇ ਇਨਰ ਵ੍ਹੀਲ ਕਲੱਬ ਪਟਿਆਲਾ ਸ਼ਾਹੀ ਦਾ ਵਿਸ਼ੇਸ਼ ਉਪਰਾਲਾ

Doctors honored and patients assisted at Rajindra Hospital.

0

ਰਾਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਦਾ ਸਨਮਾਨ ਤੇ ਮਰੀਜ਼ਾਂ ਦੀ ਕੀਤੀ ਸਹਾਇਤਾ

ਪਟਿਆਲਾ, 7 ਜੁਲਾਈ:
ਡਾਕਟਰ ਦਿਵਸ ਦੇ ਮੌਕੇ ‘ਤੇ ਇਨਰ ਵ੍ਹੀਲ ਕਲੱਬ ਪਟਿਆਲਾ ਸ਼ਾਹੀ ਵੱਲੋਂ ਰਾਜਿੰਦਰਾ ਹਸਪਤਾਲ ਦੇ ਥੈਲੇਸੀਮੀਆ ਵਾਰਡ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਕਲੱਬ ਦੀ ਪ੍ਰਧਾਨ ਵਿਤੇਸ਼ਾ ਬੇਦੀ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਸਿਹਤ ਸੇਵਾਵਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਮਰੀਜ਼ਾਂ ਦੀ ਭਲਾਈ ਲਈ ਵੀ ਮਹੱਤਵਪੂਰਨ ਐਲਾਨ ਕੀਤੇ ਗਏ।

ਸਮਾਗਮ ਦੌਰਾਨ ਬਾਲ ਰੋਗ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਡਾ. ਬਲਜਿੰਦਰ ਕੌਰ ਅਤੇ ਪ੍ਰਸਿੱਧ ਗਾਇਨੀਕੋਲੋਜਿਸਟ ਡਾ. ਸੰਗੀਤਾ ਅਰੋੜਾ ਨੂੰ ਸਮਾਜ ਅਤੇ ਮਰੀਜ਼ਾਂ ਪ੍ਰਤੀ ਉਨ੍ਹਾਂ ਦੀ ਨਿਸ਼ਕਾਮ ਸੇਵਾ ਲਈ ਵਿਸ਼ੇਸ਼ ਸਨਮਾਨ ਨਾਲ ਨਵਾਜਿਆ ਗਿਆ।

ਥੈਲੇਸੀਮੀਆ ਮਰੀਜ਼ਾਂ ਲਈ ਹਰ ਮਹੀਨੇ ਦਵਾਈਆਂ ਅਤੇ ਲਿਊਕੋਸਾਈਟ ਫਿਲਟਰ ਮੁਹੱਈਆ ਕਰਵਾਉਣ ਦਾ ਕੀਤਾ ਐਲਾਨ

ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਥੈਲੇਸੀਮੀਆ ਵਾਰਡ ਵਿੱਚ ਦਾਖਲ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਨੂੰ ਦੁੱਧ ਦੀਆਂ ਬੋਤਲਾਂ ਵੀ ਵੰਡੀਆਂ। ਕਲੱਬ ਵੱਲੋਂ ਦੱਸਿਆ ਗਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਥੈਲੇਸੀਮੀਆ ਸੁਸਾਇਟੀ ਨੂੰ ਵਿੱਤੀ ਸਹਿਯੋਗ ਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਹ ਸੇਵਾ ਜਾਰੀ ਰਹੇਗੀ।

ਇਨਰ ਵ੍ਹੀਲ ਕਲੱਬ ਨੇ ਆਪਣੇ ਸਥਾਈ ਸਮਾਜ ਸੇਵਾ ਪ੍ਰੋਜੈਕਟ ਤਹਿਤ ਇਹ ਐਲਾਨ ਵੀ ਕੀਤਾ ਕਿ ਹੁਣ ਹਰ ਮਹੀਨੇ ਲੋੜਵੰਦ ਥੈਲੇਸੀਮੀਆ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਅਤੇ ਲਿਊਕੋਸਾਈਟ ਫਿਲਟਰ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਉਨ੍ਹਾਂ ਦੇ ਇਲਾਜ ਵਿੱਚ ਕੋਈ ਰੁਕਾਵਟ ਨਾ ਆਵੇ।

ਕਲੱਬ ਦੀ ਪ੍ਰਧਾਨ ਵਿਤੇਸ਼ਾ ਬੇਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਡਾਕਟਰ ਮਨੁੱਖਤਾ ਦੀ ਸੇਵਾ ਲਈ ਦਿਨ-ਰਾਤ ਸਮਰਪਿਤ ਰਹਿੰਦੇ ਹਨ ਅਤੇ ਉਨ੍ਹਾਂ ਦਾ ਯੋਗਦਾਨ ਸਮਾਜ ਲਈ ਅਮੁੱਲ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਸੇਵਾ ਨੂੰ ਸਨਮਾਨ ਦੇਣਾ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨਾ ਕਲੱਬ ਦੀ ਮੁੱਖ ਤਰਜੀਹ ਹੈ।

ਸਮਾਗਮ ਵਿੱਚ ਚਾਰਟਰ ਪ੍ਰਧਾਨ ਮਮਤਾ ਗੋਇਲ, ਉਪ ਪ੍ਰਧਾਨ ਸੰਗੀਤਾ ਜੈਨ, ਸਕੱਤਰ ਸ਼ੁਭ੍ਰਿਕਾ ਬਾਂਸਲ, ਆਈ.ਐਸ.ਓ. ਰਿਤੂ ਜੈਨ, ਖਜ਼ਾਨਚੀ ਰੇਣੂ ਬਾਂਸਲ, ਸੰਪਾਦਕ ਸੋਨੂੰ ਅਰੋੜਾ ਅਤੇ ਪੂਜਾ ਬਾਂਸਲ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਰਹੇ।

Exit mobile version