Home ਪੰਜਾਬ 05 ਅਕਤੂਬਰ ਨੂੰ ਪਿੰਡ ਸ਼ੈਫਾਲਪੁਰ, ਬਾਗ ਸਿਕੰਦਰ,ਫਿਰੋਜੁਪਰ, ਸਲਾਣਾ ਦੁੱਲਾ ਸਿੰਘ ਵਾਲਾ, ਸਲਾਨਾ ਜੀਵਨ...

05 ਅਕਤੂਬਰ ਨੂੰ ਪਿੰਡ ਸ਼ੈਫਾਲਪੁਰ, ਬਾਗ ਸਿਕੰਦਰ,ਫਿਰੋਜੁਪਰ, ਸਲਾਣਾ ਦੁੱਲਾ ਸਿੰਘ ਵਾਲਾ, ਸਲਾਨਾ ਜੀਵਨ ਸਿੰਘ ਵਾਲਾ ਅਤੇ ਸ਼ਾਹਪੁਰ ਵਿਖੇ ਦਿਖਾਈ ਜਾਵੇਗੀ ਵਿਸ਼ੇਸ਼ ਡਾਕੂਮੈਂਟਰੀ

Special documentary screening to be held on October 6 across six villages to promote awareness and community engagement.

0

ਫਤਹਿਗੜ੍ਹ ਸਾਹਿਬ, 05 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) :ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਬੀਤੀ ਦਿਨ ਬਲਾਕ ਸਰਹਿੰਦ ਦੇ ਪਿੰਡ ਸ਼ੇਖਪੁਰਾ, ਝਿੰਗਰਾਂ, ਮੁਕੰਦਪੁਰਾ ਬਲਾਕ, ਅਮਲੋਹ ਦੇ ਪਿੰਡ ਸਾਲਾਨਾ ਦਾਰਾ ਸਿੰਘ ਵਾਲਾ, ਲੱਲੋ ਖ਼ੁਰਦ, ਮਹਿਮੂਦਪੁਰ ਵਿਖੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ, ਵਿਚਾਰਧਾਰਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੀ 30 ਮਿੰਟ ਦੀ ਵਿਸ਼ੇਸ਼ ਡਾਕੂਮੈਂਟਰੀ ਐਲ.ਈ.ਡੀ. ਸਕਰੀਨ ਰਾਹੀਂ ਪਿੰਡ ਵਾਸੀਆਂ ਨੂੰ ਦਿਖਾਈ ਗਈ। ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮਿਤੀ 06 ਅਕਤੂਬਰ ਨੂੰ ਪਿੰਡ ਸ਼ੈਫਾਲਪੁਰ,ਬਾਗ ਸਿਕੰਦਰ,ਫਿਰੋਜੁਪਰ, ਸਲਾਣਾ ਦੁੱਲਾ ਸਿੰਘ ਵਾਲਾ, ਸਲਾਨਾ ਜੀਵਨ ਸਿੰਘ ਵਾਲਾ ਅਤੇ ਸ਼ਾਹਪੁਰ ਵਿਖੇ ਦਿਖਾਈ ਗਈ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਜਾਵੇਗੀ। ਇਹ ਸ਼ੋਅ ਕ੍ਰਮਵਾਰ 05 ਵਜੇ, 06 ਵਜੇ ਅਤੇ 07 ਵਜੇ ਸ਼ੁਰੂ ਹੋਣਗੇ।

Exit mobile version