Home ਹਰਿਆਣਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਹਰ ਜ਼ਿਲ੍ਹੇ ਵਿੱਚ ਅੰਮ੍ਰਿਤ ਫਾਰਮੇਸੀ...

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਹਰ ਜ਼ਿਲ੍ਹੇ ਵਿੱਚ ਅੰਮ੍ਰਿਤ ਫਾਰਮੇਸੀ ਦਾ ਵਿਜ਼ਨ ਸਾਕਾਰ ਹੋਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ

CM Nayab Singh Saini Takes Major Step Towards ‘Amrit Pharmacy’ in Every District

0

ਚੰਡੀਗੜ੍ਹ, 14 ਅਗਸਤ, 2026 (ਸੰਜੀਵ ਸ਼ਰਮਾ)  : ਸਿਹਤ ਸੇਵਾਵਾਂ ਨੂੰ ਵਧੇਰੇ ਕਿਫ਼ਾਇਤੀ ਅਤੇ ਸੁਲਭ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਹਰਿਆਣਾ ਵਿੱਚ ਪੰਜ ਅੰਮ੍ਰਿਤ ਫਾਰਮੇਸੀਆਂ 15 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰਨਗੀਆਂ। ਇਨ੍ਹਾਂ ਫਾਰਮੇਸੀਆਂ ਰਾਹੀਂ ਲੋਕਾਂ ਨੂੰ ਗੁਣਵੱਤਾ ਭਰਪੂਰ ਦਵਾਈਆਂ ਕਾਫ਼ੀ ਘੱਟ ਕੀਮਤ ਤੇ ਉਪਲਬਧ ਹੋਣਗੀਆਂਜਿਸ ਨਾਲ ਪਰਿਵਾਰਾਂ ਤੇ ਇਲਾਜ ਦੌਰਾਨ ਹੋਣ ਵਾਲਾ ਜੇਬ੍ਹ ਦਾ ਖਰਚਾ ਘਟਾਉਣ ਵਿੱਚ ਮਦਦ ਮਿਲੇਗੀ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਅੱਜ ਇੱਥੇ ਦੱਸਿਆ ਕਿ ਆਜ਼ਾਦੀ ਦਿਵਸ ਤੋਂ ਫਤਿਆਬਾਦਹਾਂਸੀਸਿਰਸਾਚਰਖੀ ਦਾਦਰੀ ਅਤੇ ਹਿਸਾਰ ਵਿੱਚ ਪੰਜ ਅੰਮ੍ਰਿਤ ਫਾਰਮੇਸੀਆਂ ਕੰਮ ਸ਼ੁਰੂ ਕਰ ਦੇਣਗੀਆਂ।

ਇਹ ਪਹਿਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਹਰ ਜ਼ਿਲ੍ਹੇ ਵਿੱਚ ਅੰਮ੍ਰਿਤ ਫਾਰਮੇਸੀ ਸਥਾਪਤ ਕਰਨ ਦੇ ਵਿਜ਼ਨ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਸ਼ੁਰੂਆਤ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਗੁਣਵੱਤਾ ਭਰਪੂਰ ਦਵਾਈਆਂ ਉਪਲਬਧ ਕਰਾਉਣਾ ਹੈਤਾਂ ਜੋ ਉਨ੍ਹਾਂ ਨੂੰ ਦਵਾਈਆਂ ਲਈ ਵੱਡੇ ਸ਼ਹਿਰਾਂ ਵਿੱਚ ਜਾਣ ਜਾਂ ਮਹਿੰਗੇ ਦਵਾਈ ਕੇਂਦਰਾਂ ਤੇ ਨਿਰਭਰ ਰਹਿਣ ਦੀ ਲੋੜ ਨਾ ਪਵੇ।

ਐਮਆਰਪੀ ਤੇ 50 ਫੀਸਦੀ ਤੱਕ ਦੀ ਛੂਟ

ਇਲਾਜ ਲਈ ਭਰੋਸੇਯੋਗ ਪ੍ਰਤਿਰੋਪਣ ਅਤੇ ਕਿਫ਼ਾਇਤੀ ਦਵਾਈਆਂ (Affordable Medicines and Reliable Implants for Treatment) ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇੱਕ ਪ੍ਰਮੁੱਖ ਪਹਿਲ ਹੈਜਿਸ ਨੂੰ ਐਚਐਲਐਲ ਲਾਈਫਕੇਅਰ ਲਿਮਟਿਡ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇਸ ਪਹਿਲ ਦਾ ਉਦੇਸ਼ ਦਵਾਈਆਂਇੰਪਲਾਂਟ ਅਤੇ ਸਰਜੀਕਲ ਕੰਜ਼ਿਊਮੇਬਲਜ਼ ਤੇ ਐਮਆਰਪੀ ਵਿੱਚ 50 ਫੀਸਦੀ ਤੱਕ ਦੀ ਛੂਟ ਦੇ ਕੇ ਮਰੀਜ਼ਾਂ ਦੇ ਇਲਾਜ ਤੇ ਹੋਣ ਵਾਲੇ ਖਰਚੇ ਨੂੰ ਘਟਾਉਣਾ ਹੈ। ਇਹ ਪਹਿਲ ਕੈਂਸਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਵਰਗੀਆਂ ਗੰਭੀਰ ਅਤੇ ਜਾਨ ਲੇਵਾ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈਕਿਉਂਕਿ ਅਜਿਹੀਆਂ ਬਿਮਾਰੀਆਂ ਵਿੱਚ ਦਵਾਈਆਂਇੰਪਲਾਂਟ ਅਤੇ ਹੋਰ ਮੈਡੀਕਲ ਕੰਜ਼ਿਊਮੇਬਲਜ਼ ਦੀ ਲਾਗਤ ਪਰਿਵਾਰਾਂ ਤੇ ਕਾਫ਼ੀ ਆਰਥਿਕ ਬੋਝ ਪਾ ਸਕਦੀ ਹੈ।

ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਕਿਫ਼ਾਇਤੀ ਸਿਹਤ ਸੇਵਾਵਾਂ ਦਾ ਅਰਥ ਸਿਰਫ਼ ਹਸਪਤਾਲਾਂ ਦਾ ਨਿਰਮਾਣ ਅਤੇ ਮੈਡੀਕਲ ਢਾਂਚੇ ਦਾ ਵਿਸਤਾਰ ਕਰਨਾ ਨਹੀਂ ਹੈਸਗੋਂ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਦਵਾਈਆਂ ਦੀ ਕੀਮਤ ਕਿਸੇ ਮਰੀਜ਼ ਦੇ ਇਲਾਜ ਨੂੰ ਜਾਰੀ ਰੱਖਣ ਵਿੱਚ ਰੁਕਾਵਟ ਨਾ ਬਣੇ। ਇਸੇ ਉਦੇਸ਼ ਨਾਲ ਅੰਮ੍ਰਿਤ ਫਾਰਮੇਸੀਆਂ ਦਾ ਵਿਸਤਾਰ ਕੀਤਾ ਜਾ ਰਿਹਾ ਹੈਤਾਂ ਜੋ ਜ਼ਿਲ੍ਹਾ ਪੱਧਰ ਤੇ ਜ਼ਰੂਰੀ ਅਤੇ ਗੁਣਵੱਤਾ ਭਰਪੂਰ ਦਵਾਈਆਂ ਵਧੇਰੇ ਸੁਲਭ ਅਤੇ ਕਿਫ਼ਾਇਤੀ ਰੂਪ ਵਿੱਚ ਉਪਲਬਧ ਹੋ ਸਕਣ।

ਹਰ ਜ਼ਿਲ੍ਹੇ ਤੱਕ ਪਹੁੰਚੇਗੀ ਅੰਮ੍ਰਿਤ ਫਾਰਮੇਸੀ

ਹਰਿਆਣਾ ਵਿੱਚ ਅੰਮ੍ਰਿਤ ਫਾਰਮੇਸੀਆਂ ਜ਼ਿਲ੍ਹਾ ਸਿਵਲ ਹਸਪਤਾਲਾਂ ਵਿੱਚ ਸਥਾਪਤ ਕੀਤੀਆਂ ਜਾ ਰਹੀ ਹਨ। ਇਨ੍ਹਾਂ ਨੂੰ ਲਗਭਗ 1,000 ਵਰਗ ਫੁੱਟ ਖੇਤਰ ਵਿੱਚ ਸੰਚਾਲਿਤ ਹੋਣ ਵਾਲੇ ਵੀਟਾ ਮਿਲਕ ਪਾਰਲਰਾਂ ਦੇ ਨਾਲ ਵਿਕਸਤ ਕੀਤਾ ਜਾ ਰਿਹਾ ਹੈਜਿਸ ਨਾਲ ਮੌਜੂਦਾ ਜਨਤਕ ਸਿਹਤ ਪ੍ਰਣਾਲੀ ਦੇ ਅੰਦਰ ਲੋਕਾਂ ਨੂੰ ਸੁਵਿਧਾਜਨਕ ਅਤੇ ਆਸਾਨੀ ਨਾਲ ਪਹੁੰਚਯੋਗ ਸੇਵਾਵਾਂ ਮਿਲ ਸਕਣ। ਹਰਿਆਣਾ ਵਿੱਚ ਵੱਖ-ਵੱਖ ਥਾਵਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ 15 ਜ਼ਿਲ੍ਹਾ ਥਾਵਾਂ ਦਾ ਅਲਾਟਮੈਂਟ ਕੀਤਾ ਜਾ ਚੁੱਕਾ ਹੈ। ਬਾਕੀ ਥਾਵਾਂ ਲਈ ਵੀ ਤਾਲਮੇਲ ਦੀ ਪ੍ਰਕਿਰਿਆ ਜਾਰੀ ਹੈ। 15 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਪੰਜ ਫਾਰਮੇਸੀਆਂ ਰਾਜਵ्याਪੀ ਵਿਸਤਾਰ ਦੇ ਪਹਿਲੇ ਮਹੱਤਵਪੂਰਨ ਪੜਾਅ ਦਾ ਹਿੱਸਾ ਹਨ।

ਜ਼ਿਲ੍ਹਾ ਪੱਧਰ ਤੇ ਇਸ ਨੈੱਟਵਰਕ ਦੇ ਵਿਸਤਾਰ ਨਾਲ ਆਮ ਪਰਿਵਾਰਾਂਸੀਨੀਅਰ ਨਾਗਰਿਕਾਂ ਅਤੇ ਲੰਬੇ ਸਮੇਂ ਤੱਕ ਜਾਂ ਨਿਯਮਤ ਤੌਰ ਤੇ ਦਵਾਈਆਂ ਲੈਣ ਵਾਲੇ ਮਰੀਜ਼ਾਂ ਨੂੰ ਵਿਸ਼ੇਸ਼ ਰਾਹਤ ਮਿਲਣ ਦੀ ਉਮੀਦ ਹੈ। ਦਵਾਈਆਂ ਦੀ ਕੀਮਤ ਵਿੱਚ ਮਾਮੂਲੀ ਕਮੀ ਵੀ ਅਜਿਹੇ ਪਰਿਵਾਰਾਂ ਲਈ ਸਮੇਂ ਦੇ ਨਾਲ ਮਹੱਤਵਪੂਰਨ ਬੱਚਤ ਵਿੱਚ ਬਦਲ ਸਕਦੀ ਹੈ। ਹਰ ਜ਼ਿਲ੍ਹੇ ਤੱਕ ਇਸ ਨੈੱਟਵਰਕ ਦਾ ਕ੍ਰਮਵਾਰ ਵਿਸਤਾਰ ਹੋਣ ਦੇ ਨਾਲ ਹਰਿਆਣਾ ਅਜਿਹੀ ਸਿਹਤ ਪ੍ਰਣਾਲੀ ਵੱਲ ਅੱਗੇ ਵਧ ਰਿਹਾ ਹੈਜਿੱਥੇ ਗੁਣਵੱਤਾ ਭਰਪੂਰ ਇਲਾਜ ਦੇ ਨਾਲ ਕਿਫ਼ਾਇਤੀ ਦਵਾਈਆਂ ਦੀ ਉਪਲਬਧਤਾ ਯਕੀਨੀ ਹੋਵੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਰਾਹਤ ਮਿਲੇ। ਇਸ ਨਾਲ ਪਰਿਵਾਰਾਂ ਲਈ ਸਿਹਤ ਸੇਵਾਵਾਂ ਨੂੰ ਵਧੇਰੇ ਸੁਲਭ ਅਤੇ ਆਰਥਿਕ ਤੌਰ ਤੇ ਟਿਕਾਊ ਬਣਾਉਣ ਵਿੱਚ ਮਦਦ ਮਿਲੇਗੀ।

Exit mobile version