Homeਹਰਿਆਣਾਸਰਕਾਰੀ ਆਈਟੀਆਈ ਪਿਹੋਵਾ ਵਿੱਚ 7 ਸਤੰਬਰ ਨੂੰ ਹੋਵੇਗਾ ਜੌਬ ਫੇਅਰ

ਸਰਕਾਰੀ ਆਈਟੀਆਈ ਪਿਹੋਵਾ ਵਿੱਚ 7 ਸਤੰਬਰ ਨੂੰ ਹੋਵੇਗਾ ਜੌਬ ਫੇਅਰ

Mega Job Fair to Be Held at ITI Pehowa on September 7

ਪਿਹੋਵਾ, 3 ਸਤੰਬਰ 2026 (ਸੰਜੀਵ ਸ਼ਰਮਾ): ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ਪਿਹੋਵਾ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੰਸਥਾ ਵਿੱਚ 7 ਸਤੰਬਰ ਨੂੰ ਮੇਗਾ ਜੌਬ ਫੇਅਰ/ਜੌਬ ਮੇਲਾ/ਕੈਂਪਸ ਇੰਟਰਵਿਊ ਕਰਵਾਇਆ ਜਾਵੇਗਾ। ਇਸ ਜੌਬ ਫੇਅਰ ਵਿੱਚ ਅਰਿਸ਼ਟ ਸਪਿਨਿੰਗ ਮਿਲਜ਼, ਸਾਈ ਰੋਡ, ਵੀਪੀਓ ਬੱਦੀ, ਸੋਲਨ, ਹਿਮਾਚਲ ਪ੍ਰਦੇਸ਼ ਵੱਲੋਂ ਮੁੱਖ ਤੌਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਕੰਪਨੀ ਵੱਲੋਂ ਵਿਦਿਆਰਥੀਆਂ ਦੇ ਮੌਕੇ ’ਤੇ ਹੀ ਇੰਟਰਵਿਊ ਲੈ ਕੇ ਚੋਣ ਕੀਤੀ ਜਾਵੇਗੀ। ਜੌਬ ਮੇਲੇ ਵਿੱਚ 10ਵੀਂ, 12ਵੀਂ, ਗ੍ਰੈਜੂਏਸ਼ਨ ਅਤੇ ਆਈਟੀਆਈ ਪਾਸ ਵਿਦਿਆਰਥੀ-ਵਿਦਿਆਰਥਣਾਂ ਭਾਗ ਲੈ ਸਕਣਗੇ। ਜੌਬ ਫੇਅਰ ਵਿੱਚ ਸ਼ਾਮਲ ਹੋਣ ਦੇ ਇੱਛੁਕ ਉਮੀਦਵਾਰ 7 ਸਤੰਬਰ ਨੂੰ ਸਵੇਰੇ 10 ਵਜੇ ਤੱਕ ਆਪਣੇ ਮੂਲ ਦਸਤਾਵੇਜ਼ਾਂ ਸਮੇਤ ਸੰਸਥਾ ਵਿੱਚ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments