Home ਹਰਿਆਣਾ 21 ਅਕਤੂਬਰ, 2026 ਨੂੰ ਪੰਚਕੂਲਾ ਜ਼ਿਲ੍ਹੇ ਦੇ ਉਪਭੋਗਤਾਵਾਂ ਦੀਆਂ ਬਿਜਲੀ ਸੰਬੰਧੀ ਸ਼ਿਕਾਇਤਾਂ ਦੀ ਹੋਵੇਗੀ...

21 ਅਕਤੂਬਰ, 2026 ਨੂੰ ਪੰਚਕੂਲਾ ਜ਼ਿਲ੍ਹੇ ਦੇ ਉਪਭੋਗਤਾਵਾਂ ਦੀਆਂ ਬਿਜਲੀ ਸੰਬੰਧੀ ਸ਼ਿਕਾਇਤਾਂ ਦੀ ਹੋਵੇਗੀ ਸੁਣਵਾਈ

Panchkula to Hold Consumer Grievance Hearing on Electricity-Related Complaints on October 21, 2026.

0

ਚੰਡੀਗੜ੍ਹ, 20 ਅਕਤੂਬਰ, 2026 (ਸੰਜੀਵ ਸ਼ਰਮਾ) :  ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਉਪਭੋਗਤਾਵਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਉਪਭੋਗਤਾਵਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਨਿਗਮ ਵੱਲੋਂ ਕਈ ਅਭਿਲਾਸ਼ੀ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਸਰਕਲ ਫੋਰਮ ਪੰਚਕੂਲਾ ਦੇ ਉਪਭੋਗਤਾ ਸ਼ਿਕਾਇਤ ਨਿਵਾਰਨ ਮੰਚ ਦੇ ਚੇਅਰਮੈਨ ਅਤੇ ਮੈਂਬਰ ਮੰਚ ਦੀ ਕਾਰਵਾਈ ਮਿਤੀ 21 ਅਕਤੂਬਰ, 2026 (ਬੁੱਧਵਾਰ) ਨੂੰ ਸਵੇਰੇ 11:30 ਵਜੇ ਤੋਂ ਨਿਗਰਾਨ ਇੰਜੀਨੀਅਰ, ਪੰਚਕੂਲਾ ਦੇ ਦਫ਼ਤਰ, ਐਸ.ਸੀ.ਓ. ਨੰਬਰ – 96 ਪਹਿਲੀ ਮੰਜਿਲ, ਸੈਕਟਰ-5, ਪੰਚਕੂਲਾ ਵਿਖੇ ਕਰਨਗੇ। ਇਸ ਦੌਰਾਨ ਸਿਰਫ਼ ਪੰਚਕੂਲਾ ਜ਼ਿਲ੍ਹੇ ਦੇ ਉਪਭੋਗਤਾਵਾਂ ਨਾਲ ਸੰਬੰਧਿਤ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ। ਨਿਗਮ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਦੇ ਮੈਂਬਰ, ਪੰਚਕੂਲਾ ਜ਼ਿਲ੍ਹੇ ਦੇ ਉਪਭੋਗਤਾਵਾਂ ਦੀਆਂ ਸਾਰੀਆਂ ਕਿਸਮਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਨਗੇ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸੰਬੰਧਿਤ ਸ਼ਿਕਾਇਤਾਂ, ਕੁਨੈਕਸ਼ਨ ਕੱਟਣ ਅਤੇ ਜੋੜਨ, ਬਿਜਲੀ ਸਪਲਾਈ ਵਿੱਚ ਰੁਕਾਵਟਾਂ, ਕਾਰਜਕੁਸ਼ਲਤਾ, ਸੁਰੱਖਿਆ, ਭਰੋਸੇਯੋਗਤਾ ਵਿੱਚ ਕਮੀ ਅਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਆਦਿ ਸ਼ਾਮਲ ਹਨ। ਫਿਲਹਾਲ, ਮੰਚ ਵੱਲੋਂ ਬਿਜਲੀ ਐਕਟ ਦੀ ਧਾਰਾ 126 ਅਤੇ ਧਾਰਾ 135 ਤੋਂ 139 ਦੇ ਅਧੀਨ ਬਿਜਲੀ ਚੋਰੀ ਅਤੇ ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ ਮਾਮਲਿਆਂ ਵਿੱਚ ਜੁਰਮਾਨੇ ਅਤੇ ਧਾਰਾ 161 ਦੇ ਅਧੀਨ ਜਾਂਚ ਅਤੇ ਹਾਦਸਿਆਂ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ। ਸਾਰੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀਆਂ ਸ਼ਿਕਾਇਤਾਂ ਦੇ ਹੱਲ ਲਈ ਇਸ ਮੌਕੇ ਦਾ ਲਾਭ ਉਠਾਉਣ।

Exit mobile version