ਲੁਧਿਆਣਾ: (ਜਤਿੰਦਰ ਗਰਗ): ਅੱਜ ਲੁਧਿਆਣਾ ਬੱਸ ਸਟੈਂਡ ਦੇ ਬਾਹਰ ਇੱਕ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਦੋਂ ਇੱਕ ਪ੍ਰਾਈਵੇਟ ਬੱਸ ਦੇ ਬ੍ਰੇਕ ਅਚਾਨਕ ਫੇਲ੍ਹ ਹੋ ਗਏ। ਬੇਕਾਬੂ ਹੋਈ ਬੱਸ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਰੌੰਦਿਆ, ਜਿਸ ਨਾਲ 6–7 ਲੋਕ ਜ਼ਖਮੀ ਹੋ ਗਏ। ਜਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ।
ਘਟਨਾ ਬਾਰੇ ਮਿਲੀ ਜਾਣਕਾਰੀ ਮੁਤਾਬਕ, ਚੰਡੀਗੜ੍ਹ ਤੋਂ ਲੁਧਿਆਣਾ ਆ ਰਹੀ ਇੱਕ ਪ੍ਰਾਈਵੇਟ ਬੱਸ ਜਦੋਂ ਬੱਸ ਸਟੈਂਡ ਦੇ ਬਾਹਰ ਪਹੁੰਚੀ, ਤਾਂ ਉਸ ਦੇ ਬ੍ਰੇਕ ਫੇਲ੍ਹ ਹੋ ਗਏ। ਬੱਸ ਬੇਕਾਬੂ ਹੋ ਕੇ ਲੋਕਾਂ ਨਾਲ ਨਾਲ ਦੋ ਈ-ਰਿਕਸ਼ੇ ਅਤੇ ਇੱਕ ਮੋਟਰਸਾਈਕਲ ਨੂੰ ਵੀ ਟੱਕਰ ਮਾਰ ਗਈ, ਜਿਸ ਨਾਲ ਵਾਹਨ ਬੁਰੀ ਤਰ੍ਹਾਂ ਨੁਕਸਾਨੀਏ ਗਏ।
ਹਾਦਸੇ ਦੀ ਸੁਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਜਾਰੀ ਹੈ।







