Homeਪੰਜਾਬ500 ਕਰੋੜ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਕਾਂਗਰਸ ਦੀ ਚੁੱਪ ਕਿਉਂ? — ਕੁਲਦੀਪ...

500 ਕਰੋੜ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਕਾਂਗਰਸ ਦੀ ਚੁੱਪ ਕਿਉਂ? — ਕੁਲਦੀਪ ਧਾਲੀਵਾਲ

ਕੀ ਕਾਂਗਰਸ ਵਿੱਚ ਸਭ ਕੁਝ ਵਿਕ ਰਿਹਾ ਹੈ? ਬਾਜਵਾ–ਰੰਧਾਵਾ ਦੇਣ ਜਵਾਬ

ਚੰਡੀਗੜ੍ਹ: 11 ਦਸੰਬਰ, 2025 (ਛਤਰਪਾਲ ਸਿੰਘ) : ਆਮ ਆਦਮੀ ਪਾਰਟੀ (AAP) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਦੇ ਦੋ ਸੀਨੀਅਰ ਆਗੂਆਂ — ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ — ‘ਤੇ ਤਿੱਖਾ ਰਾਜਨੀਤਿਕ ਹਮਲਾ ਬੋਲਿਆ ਹੈ। ਨਵਜੋਤ ਕੌਰ ਸਿੱਧੂ ਵੱਲੋਂ ਲਾਏ ਗਏ 500 ਕਰੋੜ ਰੁਪਏ ਦੇ ਗੰਭੀਰ ਦੋਸ਼ਾਂ ‘ਤੇ ਉਨ੍ਹਾਂ ਦੀ ਚੁੱਪੀ ਨੂੰ ਲੈ ਕੇ ਧਾਲੀਵਾਲ ਨੇ ਕਾਂਗਰਸ ਨੂੰ ਘੇਰਿਆ।

ਧਾਲੀਵਾਲ ਨੇ ਤੰਜ ਕਸਿਆ ਕਿ ਜਿਹੜੇ ਕਾਂਗਰਸੀ ਆਗੂ ਹਰ ਮੁੱਦੇ ‘ਤੇ ਬੋਲਣ ਵਿੱਚ ਅੱਗੇ ਰਹਿੰਦੇ ਸਨ, ਉਹ ਹੁਣ ਇਸ ਵੱਡੇ ਭ੍ਰਿਸ਼ਟਾਚਾਰ ਬਾਰੇ ਪੂਰੀ ਤਰ੍ਹਾਂ ਖ਼ਾਮੋਸ਼ ਹਨ। ਉਨ੍ਹਾਂ ਕਿਹਾ ਕਿ ਬਾਜਵਾ ਅਤੇ ਰੰਧਾਵਾ ਦੀ ਚੁੱਪੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਨਵਜੋਤ ਕੌਰ ਸਿੱਧੂ ਅਤੇ ਬਾਅਦ ਵਿੱਚ ਸੁਨੀਲ ਜਾਖੜ ਵੱਲੋਂ ਲਗਾਏ ਦੋਸ਼ ਸਹੀ ਹੋ ਸਕਦੇ ਹਨ।

ਚੁੱਪੀ = ਸਵੀਕ੍ਰਿਤੀ?” ਧਾਲੀਵਾਲ ਦੇ ਸਵਾਲ ਤਿੱਖੇ

ਧਾਲੀਵਾਲ ਨੇ ਮੰਗ ਕੀਤੀ ਕਿ ਬਾਜਵਾ ਜਨਤਾ ਸਾਹਮਣੇ ਸਪੱਸ਼ਟ ਕਰਨ ਕਿ —

  • 500 ਕਰੋੜ ਦੇ ਦੋਸ਼ਾਂ ਵਿੱਚ ਸੱਚਾਈ ਹੈ ਜਾਂ ਨਹੀਂ?
  • ਕਾਂਗਰਸ ਵਿੱਚ ਸਭ ਕੁਝ ਵਿਕ ਰਿਹਾ ਹੈ?

ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ‘ਤੇ ਤਰਨਤਾਰਨ ਦੀ ਸੀਟ ਵੇਚਣ ਦੇ ਦੋਸ਼ ਵੀ ਲੱਗੇ ਹਨ, ਇਸ ਲਈ ਉਹ ਜਵਾਬ ਦੇਣ ਤੋਂ ਬਚ ਰਹੇ ਹਨ। ਧਾਲੀਵਾਲ ਅਨੁਸਾਰ, ਜਨਤਾ ਇਹ ਚੁੱਪੀ ਨੂੰ “ਜੁਰਮ ਦੀ ਸਵੀਕ੍ਰਿਤੀ” ਮੰਨ ਰਹੀ ਹੈ।

ਕਾਂਗਰਸ ਹਾਈਕਮਾਨ ਨੇ ਮੰਨ ਲਿਆ ਹੈ ਭ੍ਰਿਸ਼ਟਾਚਾਰ?”

AAP ਨੇਤਾ ਨੇ ਤੀਖੇ ਤੌਰ ‘ਤੇ ਪੁੱਛਿਆ ਕਿ ਜੇ ਕਾਂਗਰਸ ਦੇ ਆਗੂ ਇਨ੍ਹਾਂ ਭਾਰੇ ਦੋਸ਼ਾਂ ‘ਤੇ ਕੋਈ ਜਵਾਬ ਨਹੀਂ ਦਿੰਦੇ, ਤਾਂ ਕੀ ਇਹ ਮੰਨ ਲਿਆ ਜਾਵੇ ਕਿ ਪੰਜਾਬ ਵਿੱਚ 500 ਕਰੋੜ ਦੇ ਭ੍ਰਿਸ਼ਟਾਚਾਰ ਨੂੰ ਕਾਂਗਰਸ ਨੇ ਸਵੀਕਾਰ ਕਰ ਲਿਆ ਹੈ?

ਧਾਲੀਵਾਲ ਨੇ ਕਿਹਾ, “ਪੰਜਾਬ ਦੀ ਜਨਤਾ ਨੂੰ ਸੱਚ ਦਾ ਹੱਕ ਹੈ, ਬਾਜਵਾ ਜੀ ਨੂੰ ਜਵਾਬ ਦੇਣਾ ਹੀ ਹੋਵੇਗਾ।”

RELATED ARTICLES
- Advertisment -
Google search engine
Google search engine
Google search engine

Most Popular

Recent Comments