Homeਦੇਸ਼ਗੋਆ ਦੇ ‘ਰੋਮੀਓ ਲੇਨ’ ਕਲੱਬ ਵਿੱਚ ਭਿਆਨਕ ਅੱਗ: ਸਿਸਟਮ ਦੀ ਬੇਸਮਝੀ ਬੇਨਕਾਬ

ਗੋਆ ਦੇ ‘ਰੋਮੀਓ ਲੇਨ’ ਕਲੱਬ ਵਿੱਚ ਭਿਆਨਕ ਅੱਗ: ਸਿਸਟਮ ਦੀ ਬੇਸਮਝੀ ਬੇਨਕਾਬ

ਗੈਰਕਾਨੂੰਨੀ ਤੌਰ ‘ਤੇ ਚੱਲਦਾ ਸੀ ਕਲੱਬ 

ਗੋਆ ਦੇ ਉੱਤਰੀ ਹਿੱਸੇ ਆਰਪੁਰਾ ਪਿੰਡ ਵਿੱਚ ਸਥਿਤ ਪ੍ਰਸਿੱਧ ਨਾਈਟ ਕਲੱਬ ‘ਰੋਮੀਓ ਲੇਨ’ ਵਿਚ ਸ਼ਨੀਵਾਰ-ਐਤਵਾਰ ਦੀ ਰਾਤ ਲੱਗੀ ਅੱਗ ਨੇ ਦੇਸ਼ ਨੂੰ ਹਿਲਾ ਦਿੱਤਾ। ਲੱਗਾਤਾਰ ਵੱਧ ਰਹੇ ਸ਼ੋਅ ਦੌਰਾਨ ਕੀਤੀ ਗਈ ਆਤਿਸ਼ਬਾਜ਼ੀ ਨੇ ਮੰਚ ਦੇ ਉੱਪਰ ਬਣੀ ਆਰਜ਼ੀ ਛੱਤ ਨੂੰ ਲਪੇਟ ਵਿਚ ਲਿਆ ਅਤੇ ਚੰਦ ਮਿੰਟਾਂ ਵਿੱਚ ਸਾਰੀ ਇਮਾਰਤ ਸ਼ੋਲਿਆਂ ਵਿੱਚ ਤਬਦੀਲ ਹੋ ਗਈ। 25 ਲੋਕਾਂ ਦੀ ਮੌਤ ਧੂੰਏਂ ਨਾਲ ਦਮ ਘੁੱਟਣ ਕਾਰਨ ਹੋਈ।

ਮਰ੍ਹੇ ਹੋਇਆਂ ਵਿੱਚ ਦਿੱਲੀ ਤੋਂ ਆਏ ਚਾਰ ਸੈਲਾਨੀਆਂ ਨਾਲੋਂ ਸਭ ਤੋਂ ਵੱਧ 21 ਕਲੱਬ ਕਰਮਚਾਰੀ ਸਨ—ਰਸੋਈਏ, ਵੇਟਰ, ਸੁਰੱਖਿਆ ਕਰਮੀ ਅਤੇ ਹਾਊਸਕੀਪਿੰਗ ਸਟਾਫ਼। ਇਕ ਵੀ ਮੂਲ ਗੋਆਵਾਸੀ ਨਹੀਂ। ਜ਼ਿਆਦਾਤਰ ਉੱਤਰਾਖੰਡ, ਬਿਹਾਰ, ਝਾਰਖੰਡ, ਨੇਪਾਲ, ਪੱਛਮੀ ਬੰਗਾਲ ਅਤੇ ਅਸਾਮ ਤੋਂ ਰੋਜ਼ੀ-ਰੋਟੀ ਲਈ ਗੋਆ ਆਏ ਸਨ।


ਪ੍ਰਬੰਧਨ ਨੇ ਪਹਿਲਾਂ ਆਪਣੀ ਜਾਨ ਬਚਾਈ, ਸਟਾਫ਼ ਰਹਿੰਦਾ ਰਿਹਾ ਫ਼ਸਿਆ

ਜਦੋਂ ਅੱਗ ਨੇ ਤੇਜ਼ੀ ਨਾਲ ਕਲੱਬ ਨੂੰ ਘੇਰਿਆ, ਉਸ ਸਮੇਂ ਕਲੱਬ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਦੀ ਮੌਤ ਨਹੀਂ ਹੋਈ। ਇਹ ਗੱਲ ਆਪਣੇ ਆਪ ਦੱਸਦੀ ਹੈ ਕਿ ਐਮਰਜੈਂਸੀ ਵਿੱਚ ਕਿਸਨੇ ਸਭ ਤੋਂ ਪਹਿਲਾਂ ਰਸਤਾ ਬਣਾਇਆ। ਤਿੰਨ ਜਨਰਲ ਮੈਨੇਜਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਗੈਰਕਾਨੂੰਨੀ ਤੌਰ ‘ਤੇ ਚੱਲਦਾ ਕਲੱਬ — ਬੇਨਕਾਬ ਹੁੰਦਾ ਸਿਸਟਮ

ਘਟਨਾ ਤੋਂ ਬਾਅਦ ਸਰਕਾਰ ਨੇ ਕਬੂਲਿਆ ਹੈ ਕਿ ਕਲੱਬ ਦੇ:

  • ਇਮਾਰਤੀ ਨਕਸ਼ੇ ਗਲਤ ਸਨ,

  • ਲਾਇਸੈਂਸ ਮਨਮਾਨੇ ਤਰੀਕੇ ਨਾਲ ਜਾਰੀ ਹੋਏ,

  • ਇਮਾਰਤ ਨੂੰ ਸਾਲ ਪਹਿਲਾਂ ਢਾਹੁਣ ਦੇ ਹੁਕਮ ਹੋ ਚੁੱਕੇ ਸਨ,

  • ਅੱਗ-ਬੁਝਾਊ ਪ੍ਰਬੰਧ ਅਤੇ ਐਮਰਜੈਂਸੀ ਐਗਜ਼ਿੱਟ ਤਕ ਮੌਜੂਦ ਨਹੀਂ ਸਨ।

ਤਿੰਨ ਸਰਕਾਰੀ ਅਧਿਕਾਰੀ ਮੁਅੱਤਲ; ਇੱਕ ਸੇਵਾਮੁਕਤ ਅਧਿਕਾਰੀ ਦੀ ਪੈਨਸ਼ਨ ਰੋਕਣ ਅਤੇ ਮੁਕੱਦਮਾ ਕਰਨ ਦੇ ਹੁਕਮ। ਆਰਪੁਰਾ ਦੇ ਸਰਪੰਚ ਨੂੰ ਵੀ ਕਾਰਨ-ਦੱਸੋ ਨੋਟਿਸ ਜਾਰੀ।

ਕਲੱਬ ਦੇ ਮਾਲਕ—ਜੋ ਦਿੱਲੀ ਵਿੱਚ ਰਹਿੰਦੇ ਹਨ ਅਤੇ ਗੋਆ ਵਿੱਚ ਤਿੰਨ ਕਲੱਬ ਚਲਾਉਂਦੇ ਹਨ—ਨੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨ ਦਾ ਵਾਅਦਾ ਕੀਤਾ ਹੈ।


ਗੋਆ ਦੀ ਮਹਿਮਾਨਨਵਾਜ਼ੀ ਸਨਅਤ ਦੇ ਅੰਦਰਲੇ ‘ਅੰਧੇਰੇ ਕੋਨੇ’

ਇਸ ਅੱਗ ਨੇ ਗੋਆ ਦੀ ਟੂਰਿਸਮ ਅਤੇ ਨਾਈਟਲਾਈਫ਼ ਇੰਡਸਟਰੀ ਦੇ ਲੁਕਵੇਂ ਰਵਾਇਤੀ ਗੈਰਕਾਨੂੰਨੀ ਤਰੀਕਿਆਂ ਨੂੰ ਸਾਹਮਣੇ ਲਿਆ ਹੈ। ਇੱਕ ਪੁਰਾਣਾ ਸੱਚ ਇਹ ਹੈ ਕਿ ਸੈਰ-ਸਪਾਟੇ ਨੂੰ ਵਧਾਉਣ ਦੇ ਨਾਂ ‘ਤੇ ਹੋਟਲ, ਕਲੱਬ ਅਤੇ ਰਿਸੋਰਟਸ:

  • ਮਿਊਂਸਿਪਲ ਨਿਯਮਾਂ ਦੀ ਉਲੰਘਣਾ,

  • ਗੈਰਕਾਨੂੰਨੀ ਤਾਮੀਰ,

  • ਰਾਜਨੀਤਿਕ ਸਰਪ੍ਰਸਤੀ ਦੀ ਖਰੀਦ

ਵਰਗੇ ਤਰੀਕੇ ਅਕਸਰ ਵਰਤਦੇ ਹਨ। ਉੱਤਰੀ ਗੋਆ ਤਾਂ ਇਸਦਾ ਕੇਂਦ੍ਰ-ਬਿੰਦੁ ਬਣ ਚੁੱਕਾ ਹੈ।

ਦੱਖਣੀ ਗੋਆ ਵਿੱਚ ਸਮਾਜਿਕ ਸੰਸਥਾਵਾਂ ਅਤੇ ਪਰਿਆਵਰਨ ਪ੍ਰੇਮੀਆਂ ਦੀ ਸਖ਼ਤ ਲੜਾਈ ਦੇ ਚਲਦੇ ਕੁਦਰਤੀ ਸੁੰਦਰਤਾ ਕੁਝ ਹੱਦ ਤਕ ਬਚੀ ਹੋਈ ਹੈ। ਉੱਤਰੀ ਗੋਆ ਵਿਚ ਬੇਕਾਬੂ ਵਪਾਰਿਕੀਕਰਨ ਕਾਰਨ ਬੀਚ ਅਤੇ ਜੰਗਲ ਲਗਾਤਾਰ ਨਸ਼ਟ ਹੋ ਰਹੇ ਹਨ, ਜਿਸ ਕਰਕੇ ਕੌਮਾਂਤਰੀ ਸੈਲਾਨੀਆਂ ਦੀ ਗਿਣਤੀ ਘਟ ਰਹੀ ਹੈ।


ਕੇਵਲ ਗੋਆ ਨਹੀਂ—ਦੇਸ਼ ਦੀ ਹਰ ਸੈਲਾਨੀਗਾਹ ਇਸੇ ਸੰਕਟ ਨਾਲ ਜੂਝ ਰਹੀ ਹੈ

ਜੰਗਲਾਂ ਦੇ ਅੰਦਰ ਰਿਸੋਰਟਸ, ਬੀਚਾਂ ‘ਤੇ ਗੈਰਕਾਨੂੰਨੀ ਕਨਕਰੀਟ ਕੰਮ ਅਤੇ ਜਲਧਾਰਾਵਾਂ ਦੇ ਕੰਢੇ ਬੇਰੋਕ ਰਿਹਾਇਸ਼ੀ ਕਾਸ਼ਤਾਂ—ਇਹ ਰੁਝਾਨ ਦੇਸ਼ ਦੇ ਹਰ ਸੈਰ ਸਪਾਟੇ ਦੇ ਸਥਾਨ ਨੂੰ ਖਤਰਾ ਪਹੁੰਚਾ ਰਹੇ ਹਨ।

ਇਹ ਘਟਨਾ ਇੱਕ ਸਖਤ ਚੇਤਾਵਨੀ ਹੈ।


ਕੜੀਆਂ ਸਜ਼ਾਵਾਂ ਤੋਂ ਪਰੇ—ਰਾਸ਼ਟਰੀ ਪੱਧਰ ‘ਤੇ ਨਵੀਂ ਸੁਰੱਖਿਆ ਨੀਤੀ ਦੀ ਲੋੜ

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪਰ ਉਨ੍ਹਾਂ ਦੇ ਕੁਝ ਮੰਤਰੀ ਹੀ NGT ਦੇ ਹੁਕਮਾਂ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਰਹੇ ਹਨ।

ਦੇਸ਼ ਉਮੀਦ ਕਰਦਾ ਹੈ ਕਿ ਕੇਂਦਰ ਸਰਕਾਰ ਸਿਰਫ਼ ਦੁੱਖ ਪ੍ਰਗਟ ਕਰਨ ਤਕ ਹੀ ਨਾ ਰਹੇ, ਬਲਕਿ ਸੈਰ-ਸਪਾਟੇ ਅਤੇ ਮਨੋਰੰਜਨ ਸਥਾਨਾਂ ਲਈ ਰਾਸ਼ਟਰੀ ਸੁਰੱਖਿਆ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰੇ।

RELATED ARTICLES
- Advertisment -
Google search engine
Google search engine
Google search engine

Most Popular

Recent Comments