Homeਪਟਿਆਲਾ ਅਪਡੇਟਪਟਿਆਲਾ ਵਿੱਚ ਗੈਸ ਲੀਕ, ਰਸੋਈ ਚ ਲੱਗੀ ਅੱਗ, ਘਰਦਿਆਂ ਦੀ ਸੂਝਬੂਝ ਨਾਲ...

ਪਟਿਆਲਾ ਵਿੱਚ ਗੈਸ ਲੀਕ, ਰਸੋਈ ਚ ਲੱਗੀ ਅੱਗ, ਘਰਦਿਆਂ ਦੀ ਸੂਝਬੂਝ ਨਾਲ ਵੱਡਾ ਹਾਦਸਾ ਟਲਿਆ

ਮੌਕੇ ਤੇ ਪੰਹੁਚੀ ਫਾਇਰ ਬ੍ਰਿਗੇਡ, ਅੱਗ ਤੇ ਪਾਇਆ ਕਾਬੂ

ਪਟਿਆਲਾ, 6 ਦਸੰਬਰ (ਛਤਰਪਾਲ ਸਿੰਘ): ਪਟਿਆਲਾ ਦੇ ਬਿਸ਼ਨ ਨਗਰ ਵਿੱਚ ਬੀਤੀ ਰਾਤ ਗੈਸ ਲੀਕ ਕਾਰਨ ਵਾਪਰੀ ਅੱਗ ਨੇ ਇੱਕ ਵੱਡੇ ਹਾਦਸੇ ਦਾ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਕਾਬੂ ਪਾ ਲਿਆ। ਜਾਣਕਾਰੀ ਅਨੁਸਾਰ, ਘਰ ਦੇ ਕਿਚਨ ਵਿੱਚ ਅਚਾਨਕ ਗੈਸ ਲੀਕ ਹੋਣ ਕਾਰਨ ਅੱਗ ਭਭਕ ਉੱਠੀ ਅਤੇ ਕੁਝ ਹੀ ਪਲਾਂ ਵਿੱਚ ਪੂਰੇ ਕਿਚਨ ਨੂੰ ਆਪਣੀ ਲਪੇਟ ਵਿੱਚ ਲੈ ਗਈ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਤੁਰੰਤ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾ ਲਿਆ। ਫਾਇਰ ਬ੍ਰਿਗੇਡ ਦੀ ਤੇਜ਼ ਕਾਰਵਾਈ ਕਾਰਨ ਹਾਦਸਾ ਵੱਡੀ ਤਬਾਹੀ ਵਿੱਚ ਬਦਲਣ ਤੋਂ ਬਚ ਗਿਆ।

ਇਸ ਦੌਰਾਨ, ਘਰ ਦੇ ਮਾਲਕਾਂ ਨੇ ਵੀ ਬੇਹੱਦ ਸੂਝ-ਬੂਝ ਦਾ ਪਰਚਾ ਦਿੰਦਿਆਂ ਕਿਚਨ ਦੇ ਨਾਲ ਖੜ੍ਹੀ ਕਾਰ ਨੂੰ ਤੁਰੰਤ ਬਾਹਰ ਕੱਢ ਲਿਆ, ਨਹੀਂ ਤਾਂ ਕਾਰ ਤੱਕ ਅੱਗ ਫੈਲਣ ਨਾਲ ਨੁਕਸਾਨ ਕਈ ਗੁਣਾ ਵੱਧ ਸਕਦਾ ਸੀ।

ਮੌਕੇ ‘ਤੇ ਮੌਜੂਦ ਲੋਕਾਂ ਨੇ ਰਾਹਤ ਦੀ ਸਾਹ ਲੈਂਦਿਆਂ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਸਮੇਂ ‘ਤੇ ਨਾ ਪਹੁੰਚਦੀ ਅਤੇ ਪਰਿਵਾਰ ਤੁਰੰਤ ਸੁਰੱਖਿਅਤ ਕਦਮ ਨਾ ਚੁੱਕਦਾ, ਤਾਂ ਨੁਕਸਾਨ ਦਾ ਪੱਧਰ ਕਾਫੀ ਵੱਡਾ ਹੋ ਸਕਦਾ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments