Homeਪਟਿਆਲਾ ਅਪਡੇਟਨਾਮਜ਼ਦਗੀਆਂ ਦੇ ਆਖਰੀ ਦਿਨ ਪਟਿਆਲਾ ‌ਜ਼ਿਲ੍ਹੇ ਵਿਖੇ ਕੁਲ 749 ਨਾਮਜ਼ਦਗੀਆਂ ਦਾਖਲ

ਨਾਮਜ਼ਦਗੀਆਂ ਦੇ ਆਖਰੀ ਦਿਨ ਪਟਿਆਲਾ ‌ਜ਼ਿਲ੍ਹੇ ਵਿਖੇ ਕੁਲ 749 ਨਾਮਜ਼ਦਗੀਆਂ ਦਾਖਲ

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 102 ਤੇ ਬਲਾਕ ਸੰਮਤੀਆਂ ਲਈ 647 ਨਾਮਜ਼ਦਗੀਆਂ ਦਾਖਲ ਹੋਈਆਂ

ਪਟਿਆਲਾ, 5 ਦਸੰਬਰ: (ਗੁਰਪ੍ਰੀਤ ‘ਲਵਲੀ’) : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ‌ਟਿਆਲਾ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਅੱਜ ਆਖਰੀ ਦਿਨ ਕੁਲ 749 ਨਾਮਜ਼ਦਗੀਆਂ ਦਾਖਲ ਹੋਈਆਂ ਹਨ।ਇਨ੍ਹਾਂ ਵਿੱਚੋਂ ਜ਼ਿਲ੍ਹਾ ਪ੍ਰੀਸ਼ਦ ਲਈ 102 ਅਤੇ ਬਲਾਕ ਸੰਮਤੀ ਚੋਣਾਂ ਲਈ ਕੁਲ 647 ਨਾਮਜ਼ਦਗੀਆਂ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ ਅੱਜ ਦਾਖਲ ਹੋਈਆਂ ਹਨ, ਬਲਾਕ ਸੰਮਤੀਆਂ ਲਈ ਅੱਜ ਤੱਕ ਕੁਲ 786 ਨਾਮਜਦਗੀਆਂ ਦਾਖਲ ਹੋ ਗਈਆਂ ਹਨ।

ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਅੱਜ 102 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ ਅਤੇ ਕੁਲ ਨਾਮਜ਼ਦਗੀ ਪੱਤਰ 148 ਹੋ ਗਏ ਹਨ। ਜਦੋਂ ਕਿ ਬਲਾਕ ਸੰਮਤੀ ਭੁੱਨਰਹੇੜੀ ਲਈ ਅੱਜ 35 ਨਾਮਜਦਗੀਆਂ ਜਮ੍ਹਾਂ ਹੋਈਆਂ ਹਨ ਤੇ ਇੱਥੇ ਕੁਲ 42 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ।

ਨਾਭਾ ਲਈ 110 ਤੇ ਹੁਣ ਤੱਕ ਕੁਲ 114, ਘਨੌਰ ਬਲਾਕ ਸੰਮਤੀ ਲਈ ਅੱਜ 47 ਤੇ ਕੁਲ 81, ਪਟਿਆਲਾ ਬਲਾਕ ਲਈ ਅੱਜ 61 ਤੇ ਕੁਲ 64 ਅਤੇ ਇਸੇ ਤਰ੍ਹਾਂ ਹੀ ਪਟਿਆਲਾ ਦਿਹਾਤੀ ਸੰਮਤੀ ਲਈ ਅੱਜ 47 ਤੇ ਕੁਲ 87 ਅਤੇ ਪਾਤੜਾਂ ਬਲਾਕ ਸੰਮਤੀ ਲਈ ਅੱਜ ਕੁਲ 123 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ।

ਇਸ ਤੋਂ ਇਲਾਵਾ ਰਾਜਪੁਰਾ ਬਲਾਕ ਸੰਮਤੀ ਲਈ ਅੱਜ 49 ਤੇ ਕੁਲ 74, ਸਮਾਣਾ ਲਈ ਅੱਜ ਕੁਲ 75, ਸਨੌਰ ਬਲਾਕ ਸੰਮਤੀ ਲਈ ਅੱਜ 41 ਤੇ ਕੁਲ 55 ਜਦੋਂਕਿ ਸ਼ੰਭੂ ਕਲਾਂ ਬਲਾਕ ਸੰਮਤੀ ਲਈ ਅੱਜ 59 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਹਨ ਤੇ ਇੱਥੇ ਕੁਲ 71 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ।

ਜਿਕਰਯੋਗ ਹੈ ਕਿ ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅੱਜ ਹੋਵੇਗੀ ਅਤੇ ਨਾਮਜ਼ਦਗੀਆਂ ਮਿਤੀ 06 ਦਸੰਬਰ ਨੂੰ ਸ਼ਾਮ 03 ਵਜੇ ਤੱਕ ਵਾਪਿਸ ਲਈਆਂ ਜਾ ਸਕਣਗੀਆਂ।

RELATED ARTICLES
- Advertisment -
Google search engine
Google search engine
Google search engine

Most Popular

Recent Comments