Homeਪਟਿਆਲਾ ਅਪਡੇਟਪਟਿਆਲਾ ਵਿੱਚ ਕੂੜੇ ਦੇ ਪਹਾੜ ਹੋਣਗੇ ਖਤਮ: ਡੰਪਿੰਗ ਗਰਾਉਂਡ ਸਾਫ਼ ਹੋਣ ਤੋਂ...

ਪਟਿਆਲਾ ਵਿੱਚ ਕੂੜੇ ਦੇ ਪਹਾੜ ਹੋਣਗੇ ਖਤਮ: ਡੰਪਿੰਗ ਗਰਾਉਂਡ ਸਾਫ਼ ਹੋਣ ਤੋਂ ਬਾਅਦ ਤਿਆਰ ਹੋਵੇਗੀ ਗਰੀਨ ਬੈਲਟ

ਮੇਅਰ ਕੁੰਦਨ ਗੋਗੀਆ ਨੇ ਪ੍ਰਾਜੈਕਟ ਇੰਚਾਰਜਾਂ ਦੀ ਟੀਮ ਨਾਲ ਡੰਪਿੰਗ ਗਰਾਉਂਡ ਦਾ ਦੌਰਾ ਕੀਤਾ

ਪਟਿਆਲਾ, 3 ਦਸੰਬਰ (ਜਗਦੇਵ ਰੰਚਨਾਂ): ਪਟਿਆਲਾ ਸ਼ਹਿਰ ਦੇ ਦਿੱਲੀ, ਸਨੋਰ, ਦੇਵੀਗੜ੍ਹ ਅਤੇ ਚੀਕਾ ਰੋਡ ਵਾਲੇ ਐਂਟਰੀ ਪੁਆਇੰਟ ’ਤੇ ਕਈ ਦਹਾਕਿਆਂ ਤੋਂ ਇਕੱਠਾ ਹੋਇਆ ਕੂੜਾ ਹੁਣ ਜਲਦੀ ਇਤਿਹਾਸ ਬਣੇਗਾ। ਨਗਰ ਨਿਗਮ ਨੇ ਡੰਪਿੰਗ ਗਰਾਉਂਡ ਸਾਫ਼ ਕਰਨ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਕੂੜੇ ਤੋਂ ਖਾਦ ਬਣਾਕੇ ਇਸਨੂੰ ਚੁੱਕਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਮੇਅਰ ਕੁੰਦਨ ਗੋਗੀਆ ਨੇ ਪ੍ਰਾਜੈਕਟ ਇੰਚਾਰਜ ਨਾਰਾਇਣ ਦਾਸ ਅਤੇ ਇੰਸਪੈਕਟਰ ਹਰਵਿੰਦਰ ਸਿੰਘ ਸਮੇਤ ਟੀਮ ਨਾਲ ਡੰਪਿੰਗ ਗਰਾਉਂਡ ਦਾ ਦੌਰਾ ਕਰਕੇ ਪ੍ਰਗਤੀ ਦਾ ਜਾਇਜ਼ਾ ਲਿਆ। ਕੰਪਨੀ ਦੇ ਨੁਮਾਇੰਦਿਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਕਿ ਸਾਰਾ ਕੰਮ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਵੇ।

1.5 ਲੱਖ ਟਨ ਕੂੜਾ ਚੁੱਕਿਆ ਜਾ ਰਿਹਾ, ਹੋਰ 1 ਲੱਖ ਟਨ ਲਈ ਟੈਂਡਰ ਜਲਦੀ

ਮੇਅਰ ਗੋਗੀਆ ਨੇ ਦੱਸਿਆ ਕਿ 1.5 ਲੱਖ ਮੀਟ੍ਰਿਕ ਟਨ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਚੱਲ ਰਿਹਾ ਹੈ, ਜਦਕਿ 1 ਲੱਖ ਮੀਟ੍ਰਿਕ ਟਨ ਹੋਰ ਲਈ ਟੈਂਡਰ ਜਾਰੀ ਕਰਨ ਦੀ ਤਿਆਰੀ ਹੈ।

ਡੰਪਿੰਗ ਗਰਾਉਂਡ ਦੀ ਥਾਂ ਬਣੇਗੀ ਗਰੀਨ ਬੈਲਟ

ਮੇਅਰ ਨੇ ਕਿਹਾ ਕਿ ਡੰਪਿੰਗ ਗਰਾਉਂਡ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਇੱਥੇ ਲਗਭਗ 4 ਕਰੋੜ ਰੁਪਏ ਨਾਲ ਇੱਕ ਆਧੁਨਿਕ ਗਰੀਨ ਬੈਲਟ ਤਿਆਰ ਕੀਤੀ ਜਾਵੇਗੀ, ਜਿਸ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਬਦਬੂ ਅਤੇ ਗੰਦਗੀ ਤੋਂ ਪੱਕੀ ਰਾਹਤ ਮਿਲੇਗੀ।

ਕਈ ਕਲੋਨੀਆਂ ਦੇ ਲੱਖਾਂ ਲੋਕਾਂ ਨੂੰ ਮਿਲੇਗੀ ਸਹੂਲਤ

ਉਨ੍ਹਾਂ ਕਿਹਾ ਕਿ ਇਸ ਇਲਾਕੇ ’ਚ 50 ਤੋਂ ਵੱਧ ਕਲੋਨੀਆਂ ਹਨ ਤੇ ਲੱਖਾਂ ਲੋਕ ਕਈ ਸਾਲਾਂ ਤੋਂ ਬਦਬੂ ਅਤੇ ਗੰਦਗੀ ਨਾਲ ਪਰੇਸ਼ਾਨ ਸਨ। ਕਾਂਗਰਸ ਅਤੇ ਅਕਾਲੀ ਸਰਕਾਰਾਂ ਨੇ ਲਗਾਤਾਰ ਅਣਦੇਖੀ ਕੀਤੀ, ਜਿਸ ਨਾਲ ਇਹ ਕੂੜੇ ਦੇ ਢੇਰ ਹੁਣ ਪਹਾੜ ਬਣ ਗਏ।

ਘਰ ਤੋਂ ਡੰਪਿੰਗ ਗਰਾਉਂਡ ਤੱਕ ਕੂੜਾ ਪ੍ਰਬੰਧਨ ਲਈ 52 ਕਰੋੜ ਮਨਜ਼ੂਰ

ਮੇਅਰ ਨੇ ਦੱਸਿਆ ਕਿ ਸ਼ਹਿਰ ਦੇ ਸੰਪੂਰਨ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 52 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਇਸਦਾ ਟੈਂਡਰ ਜਲਦੀ ਹੀ ਜਾਰੀ ਹੋਵੇਗਾ।

ਤਿੰਨ ਮਹੀਨੇ ਵਿੱਚ ਵੱਡੀ ਰਾਹਤ

ਉਨ੍ਹਾਂ ਐਲਾਨ ਕੀਤਾ ਕਿ ਆਉਂਦੇ ਤਿੰਨ ਮਹੀਨਿਆਂ ਵਿੱਚ ਕੂੜੇ ਦੇ ਪਹਾੜ ਕਾਫ਼ੀ ਹੱਦ ਤੱਕ ਖਤਮ ਕਰ ਦਿੱਤੇ ਜਾਣਗੇ ਅਤੇ ਸ਼ਹਿਰ ਨੂੰ ਵੱਡੀ ਸਫ਼ਾਈ ਅਤੇ ਸਹੂਲਤ ਮਿਲੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments