Homeਪੰਜਾਬਪੰਜਾਬ ਦੇ ਮੋਗਾ ’ਚ ਹੋਇਆ ਅਜੀਬੋ ਗਰੀਬ ‘ਵੇਹਲੇ—ਖੁਦ’ ਮੁਕਾਬਲਾ

ਪੰਜਾਬ ਦੇ ਮੋਗਾ ’ਚ ਹੋਇਆ ਅਜੀਬੋ ਗਰੀਬ ‘ਵੇਹਲੇ—ਖੁਦ’ ਮੁਕਾਬਲਾ

31 ਘੰਟੇ ਵਿਹਲੇ ਰਹਿ ਕੇ ਬਣਾਇਆ ਰਿਕਾਰਡ!

ਮੋਗਾ, 02 ਦਸੰਬਰ (ਛਤਰਪਾਲ ਸਿੰਘ): ਘੋਲੀਆਂ ਖੁਰਦ ਵਿੱਚ ਆਯੋਜਿਤ ਵਿਲੱਖਣ ‘ਵੇਹਲੇ-ਖੁਦ’ ਮੁਕਾਬਲਾ 32 ਘੰਟਿਆਂ ਬਾਅਦ ਸਮਾਪਤ ਹੋ ਗਿਆ। ਇਸ ਮੁਕਾਬਲੇ ਨੇ ਪੰਜਾਬ ਨੂੰ ਦੋ ਸਭ ਤੋਂ ਵੱਧ ਵੇਹਲੇ-ਖੁਦ ਭਾਗੀਦਾਰ ਦਿੱਤੇ, ਜਿਨ੍ਹਾਂ ਨੇ 31 ਘੰਟੇ 4 ਮਿੰਟ ਤੱਕ ਨੀਂਦ, ਭੋਜਨ ਅਤੇ ਮੋਬਾਈਲ ਫੋਨ ਦੀ ਵਰਤੋਂ ਤੋਂ ਬਿਨਾਂ ਸਥਿਰ ਰਹਿ ਕੇ ਇਹ ਰਿਕਾਰਡ ਬਣਾਇਆ।

ਸਤਬੀਰ ਸਿੰਘ ਅਤੇ ਲਾਭਪ੍ਰੀਤ ਸਿੰਘ ਸਾਂਝੇ ਜੇਤੂ

ਮੁਕਾਬਲੇ ਵਿੱਚ ਨੱਥਕੇ ਦੇ ਵਸਨੀਕ ਸਤਬੀਰ ਸਿੰਘ ਅਤੇ ਰੋਲੀ ਦੇ ਲਾਭਪ੍ਰੀਤ ਸਿੰਘ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਰਹੇ। ਦੋਵੇਂ ਨੇ ਅੰਤ ਤੱਕ ਹਿੰਮਤ ਅਤੇ ਧੀਰਜ ਨਾਲ ਸਾਰੇ ਨਿਯਮਾਂ ਦੀ ਪਾਲਣਾ ਕੀਤੀ। ਤੀਜੇ ਸਥਾਨ ‘ਤੇ ਢੁੱਡੀਕੇ ਦੇ ਚਾਨਣ ਸਿੰਘ ਰਹੇ, ਜਿਨ੍ਹਾਂ ਨੇ 29 ਘੰਟਿਆਂ ਤੱਕ ਵੇਹਲੇ-ਖੁਦ ਰਹਿਣ ਦਾ ਪ੍ਰਬਲ ਪ੍ਰਦਰਸ਼ਨ ਕੀਤਾ।

ਮੋਬਾਈਲ ਫੋਨ ਤੋਂ ਦੂਰ ਰਹਿਣ, ਕਿਤਾਬਾਂ ਨਾਲ ਜੁੜਨ ਅਤੇ ਸਿਮਰਨ ਵੱਲ ਰੁਝਾਨ ਵਧਾਉਣ ਲਈ ਘੋਲੀਆਂ ਖੁਰਦ ਵਿੱਚ ਇਹ ਵਿਲੱਖਣ ਮੁਕਾਬਲਾ ਕਰਵਾਇਆ ਗਿਆ। ਪੰਜਾਬ ਭਰ ਤੋਂ 55 ਭਾਗੀਦਾਰਾਂ ਨੇ ਹਿੱਸਾ ਲਿਆ। ਮੁਕਾਬਲੇ ਦੇ 11 ਸਖ਼ਤ ਨਿਯਮ ਸਨ ਜਿਨ੍ਹਾਂ ਵਿੱਚ ਨੀਂਦ ਨਾ ਕਰਨਾ, ਭੋਜਨ ਨਾ ਕਰਨਾ, ਬਾਥਰੂਮ ਬ੍ਰੇਕ ਨਾ ਲੈਣਾ ਅਤੇ ਮੋਬਾਈਲ ਫੋਨ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਹੋਣੀ ਸ਼ਾਮਲ ਸੀ।

ਕਿਤਾਬਾਂ ਪੜ੍ਹਨ ਅਤੇ ਸਿਮਰਨ ਕਰਨ ਦੀ ਮਨਜ਼ੂਰੀ ਸੀ। ਭਾਗੀਦਾਰ ਆਪਸੀ ਗੱਲਬਾਤ ਕਰ ਸਕਦੇ ਸਨ, ਪਰ ਤਕਰਾਰ ਜਾਂ ਲੜਾਈ ਹੋਣ ਦੀ ਸੂਰਤ ਵਿੱਚ ਤੁਰੰਤ ਅਯੋਗ ਕਰਾਰ ਦੇਣ ਦਾ ਨਿਯਮ ਲਾਗੂ ਸੀ।

12 ਤੋਂ 24 ਘੰਟਿਆਂ ਦੇ ਅੰਦਰ 53 ਭਾਗੀਦਾਰ ਮੁਕਾਬਲੇ ਤੋਂ ਬਾਹਰ ਹੋ ਗਏ ਅਤੇ ਅੰਤ ਤੱਕ ਸਿਰਫ਼ ਤਿੰਨ ਹੀ ਨਿਯਮਾਂ ‘ਤੇ ਕਾਇਮ ਰਹੇ।

ਇਸ ਮੁਕਾਬਲੇ ਨੇ ਲੋਕਾਂ ਵਿੱਚ ਮੋਬਾਈਲ ਲਤ ਤੋਂ ਦੂਰ ਰਹਿਣ ਅਤੇ ਕਿਤਾਬੀ-ਜਗਤ ਵੱਲ ਵਧਣ ਦੇ ਸੁਨੇਹੇ ਨੂੰ ਕਾਫ਼ੀ ਰੁਚਿਕਰ ਢੰਗ ਨਾਲ ਉਜਾਗਰ ਕੀਤਾ।

RELATED ARTICLES
- Advertisment -
Google search engine
Google search engine
Google search engine

Most Popular

Recent Comments