ਇੰਡੋਨੇਸ਼ੀਆ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਅਚਾਨਕ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨੇ ਭਿਆਨਕ ਤਬਾਹੀ ਮਚਾ ਦਿੱਤੀ ਹੈ। ਨੌਰਥ ਸੁਮਾਤਰਾ ਸਮੇਤ ਕਈ ਸੂਬਿਆਂ ਵਿੱਚ ਹਾਲਾਤ ਬੇਕਾਬੂ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ।
442 ਲੋਕਾਂ ਦੀ ਮੌਤ ਦੀ ਪੁਸ਼ਟੀ
ਪ੍ਰਾਂਤੀ ਆਫ਼ਤ ਪ੍ਰਬੰਧਨ ਤੇ ਨਿਵਾਰਣ ਏਜੰਸੀ ਦੇ ਮੁਤਾਬਕ, ਹੁਣ ਤੱਕ 442 ਲੋਕਾਂ ਦੀ ਜਾਨ ਜਾ ਚੁੱਕੀ ਹੈ।
- ਨੌਰਥ ਸੁਮਾਤਰਾ: 217 ਮੌਤਾਂ
- ਆਚੇਹ: 96 ਮੌਤਾਂ
- ਵੈਸਟ ਸੁਮਾਤਰਾ: 129 ਮੌਤਾਂ
ਏਜੰਸੀ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ, ਜੋ ਹੁਣ ਸੱਚ ਸਾਬਤ ਹੋ ਰਿਹਾ ਹੈ।
ਤਬਾਹੀ ਕਾਰਨ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਕਈਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇੰਡੋਨੇਸ਼ੀਆ ਦੀ ਸਰਕਾਰ ਤੇ ਰਾਹਤ ਏਜੰਸੀਆਂ ਵੱਲੋਂ ਬਚਾਅ ਕਾਰਜ ਜਾਰੀ ਹਨ, ਪਰ ਮੌਸਮ ਦੀ ਮਾਰ ਕਾਰਨ ਹਾਲਾਤ ਬਹੁਤ ਗੰਭੀਰ ਬਣੇ ਹੋਏ ਹਨ।
402 ਲੋਕ ਲਾਪਤਾ
ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਦੇ ਅਨੁਸਾਰ, ਹੜ੍ਹ ਅਤੇ ਲੈਂਡਸਲਾਈਡਸ ਤੋਂ ਬਾਅਦ 402 ਲੋਕ ਅਜੇ ਵੀ ਲਾਪਤਾ ਹਨ।
- ਨੌਰਥ ਸੁਮਾਤਰਾ: 209 ਲਾਪਤਾ
- ਆਚੇਹ: 75 ਲਾਪਤਾ
- ਵੈਸਟ ਸੁਮਾਤਰਾ: 118 ਲਾਪਤਾ
ਮਾੜੇ ਮੌਸਮ ਕਾਰਨ ਰਾਹਤ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।









