Homeਪਟਿਆਲਾ ਅਪਡੇਟਅਕਾਲੀ ਦਲ ਵੱਲੋਂ ਜਗਮੀਤ ਸਿੰਘ ਹਰਿਆਊ ਨੂੰ ਹਲਕਾ ਸਮਾਣਾ ਦਾ ਇੰਚਾਰਜ ਨਿਯੁਕਤ...

ਅਕਾਲੀ ਦਲ ਵੱਲੋਂ ਜਗਮੀਤ ਸਿੰਘ ਹਰਿਆਊ ਨੂੰ ਹਲਕਾ ਸਮਾਣਾ ਦਾ ਇੰਚਾਰਜ ਨਿਯੁਕਤ ਕਰਨ ‘ਤੇ ਸ਼ੁਤਰਾਣਾ ਆਗੂਆਂ ਵੱਲੋਂ ਸਵਾਗਤ

ਨਾਭਾ, 1 ਦਸੰਬਰ (ਰਾਜੇਸ਼ ਕੁਮਾਰ) — ਅਕਾਲੀ ਦਲ ਬਾਦਲ ਨੇ ਹਲਕਾ ਸਮਾਣਾ ਦੀ ਕਮਾਨ ਨੌਜਵਾਨ ਤੇ ਸਰਗਰਮ ਆਗੂ ਜਗਮੀਤ ਸਿੰਘ ਹਰਿਆਊ ਨੂੰ ਸੌਂਪੀ ਹੈ, ਜਿਸ ਦਾ ਹਲਕਾ ਸ਼ੁਤਰਾਣਾ ਤੋਂ ਪਾਰਟੀ ਇੰਚਾਰਜ ਬਾਬੂ ਕਬੀਰ ਦਾਸ ਅਤੇ ਸਿੱਖ ਚਿੰਤਕ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਗਿਆ। ਦੋਵਾਂ ਆਗੂਆਂ ਨੇ ਜਗਮੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਹੀ ਤਜਰਬੇਕਾਰ ਤੇ ਲੋਕ-ਕੇਂਦਰਤ ਚਿਹਰੇ ਦੀ ਚੋਣ ਕੀਤੀ ਹੈ।

ਬਾਬੂ ਕਬੀਰ ਦਾਸ ਨੇ ਯਾਦ ਕਰਵਾਇਆ ਕਿ 2023 ਦੇ ਹੜ੍ਹ ਅਤੇ ਉਸ ਤੋਂ ਕੇਵਲ ਦੋ ਸਾਲ ਬਾਅਦ ਆਈ ਦੂਜੀ ਕੁਦਰਤੀ ਆਫ਼ਤ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਉਹਨਾਂ ਕਿਹਾ ਕਿ ਹੜ੍ਹਾਂ ਦੇ ਮੁਸ਼ਕਲ ਦੌਰ ਵਿੱਚ ਜਗਮੀਤ ਸਿੰਘ ਹਰਿਆਊ ਨੇ ਆਪਣੀ ਟੀਮ ਸਮੇਤ ਲੋਕਾਂ ਲਈ ਦਿਨ-ਰਾਤ ਕੰਮ ਕਰਦੇ ਹੋਏ ਹਰ ਮੋਰਚੇ ਤੇ ਮਦਦ ਪਹੁੰਚਾਈ।

ਜੋਗੀ ਨਾਨੋਕੀ ਨੇ ਦੱਸਿਆ ਕਿ ਜਗਮੀਤ ਹਰਿਆਊ ਨੇ ਪਾਣੀ ਵਿੱਚ ਫਸੇ ਲੋਕਾਂ ਤੱਕ ਕਿਸ਼ਤੀਆਂ ਰਾਹੀਂ ਰਾਸ਼ਨ ਪਹੁੰਚਾਇਆ, ਪਸ਼ੂਆਂ ਲਈ ਚਾਰਾ ਵੰਡਿਆ, ਦਵਾਈਆਂ ਪ੍ਰਦਾਨ ਕੀਤੀਆਂ, ਮਰੀਜ਼ਾਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਅਤੇ ਟੁੱਟੇ ਹੋਏ ਬੰਨ੍ਹਾਂ ਦੀ ਮੁਰੰਮਤ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਇਹ ਸੇਵਾ-ਭਾਵਨਾ ਅਤੇ ਜ਼ਮੀਨੀ ਜੁੜਾਅ ਹੀ ਉਹ ਕਾਰਨ ਹਨ ਜਿਨ੍ਹਾਂ ਕਰਕੇ ਜਗਮੀਤ ਸਿੰਘ ਹਰਿਆਊ ਸਿਆਸਤ ਵਿੱਚ ਇੱਕ ਭਰੋਸੇਯੋਗ ਚਿਹਰਾ ਬਣ ਕੇ ਉਭਰੇ ਹਨ।

ਦੋਵਾਂ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਲਿਆਂਦਾ ਗਿਆ ਇਹ ਫੈਸਲਾ ਜਗਮੀਤ ਸਿੰਘ ਦੀ ਮਿਹਨਤ, ਨਿਮਰਤਾ ਅਤੇ ਲੋਕਾਂ ਲਈ ਕੀਤੀਆਂ ਸੇਵਾਵਾਂ ਦੀ ਪ੍ਰਤੀਕ ਹੈ। ਉਹਨਾਂ ਨੂੰ ਭਰੋਸਾ ਹੈ ਕਿ ਹਰਿਆਊ ਹਲਕਾ ਸਮਾਣਾ ਵਿੱਚ ਪਾਰਟੀ ਨੂੰ ਹੋਰ ਮਜ਼ਬੂਤੀ ਦੇਣਗੇ ਅਤੇ ਨਵੀਂ ਸੋਚ ਨਾਲ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments