ਮਨੋਰੰਜਨ: ਪੰਜਾਬੀ ਸੰਗੀਤ ਦੇ ਸੁਪਰਸਟਾਰ ਸਿੱਧੂ ਮੂਸੇਵਾਲਾ ਦਾ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਗੀਤ “ਬਰੋਟਾ” ਰਿਲੀਜ਼ ਹੋਣ ਨਾਲ ਹੀ ਯੂਟਿਊਬ ‘ਤੇ ਧੁੰਮ ਮਚਾ ਰਿਹਾ ਹੈ। ਰਿਲੀਜ਼ ਦੇ ਪਹਿਲੇ 3 ਘੰਟਿਆਂ ਵਿੱਚ ਹੀ 2.2 ਮਿਲੀਅਨ ਵਿਊਜ਼, 7 ਲੱਖ ਤੋਂ ਵੱਧ ਲਾਈਕਸ ਅਤੇ 5 ਲੱਖ ਤੋਂ ਉੱਪਰ ਕਮੈਂਟਸ ਮਿਲ ਗਏ।

4 ਮਿੰਟ 3 ਸਕਿੰਟ ਦੇ ਇਸ ਗੀਤ ਨੇ ਰਿਲੀਜ਼ ਦੇ ਕੁਝ ਹੀ ਸਮੇਂ ਵਿੱਚ ਫੈਨਜ਼ ਦੇ ਦਿਲ ਜਿੱਤ ਲਏ। ਅੱਜ ਇਸ ਗੀਤ ਦੇ 60 ਲੱਖ ਤੋਂ ਵੱਧ ਵਿਊਜ਼ ਹੋ ਚੁੱਕੇ ਹਨ ਅਤੇ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਿੱਧੂ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਗੀਤ ਨੂੰ ਮਾਤਰ 10 ਮਿੰਟਾਂ ਵਿੱਚ ਹੀ 2 ਲੱਖ ਲਾਈਕਸ ਮਿਲ ਗਏ ਸਨ।
ਪੂਰੇ ਸੰਗੀਤਕ ਕਰੀਅਰ ਦੌਰਾਨ ਸਿੱਧੂ ਮੂਸੇਵਾਲਾ ‘ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਲਗਦੇ ਰਹੇ ਹਨ, ਪਰ ਨਵੇਂ ਗੀਤ “ਬਰੋਟਾ” ਵਿੱਚ ਉਹ ਦੋ-ਬੈਰਲ ਬੰਦੂਕਾਂ ਅਤੇ ਪਿਸਤੌਲਾਂ ਦਾ ਜ਼ਿਕਰ ਕਰਦੇ ਹੋਏ ਵੀ ਪਿਆਰ ਦੇ ਕਾਰਨ ਹਥਿਆਰ ਛੱਡਣ ਦੀ ਗੱਲ ਕਰਦਾ ਨਜ਼ਰ ਆ ਰਿਹਾ ਹੈ।
ਗੀਤ ਰਿਲੀਜ਼ ਨਾਲ ਹੀ ਟਰੈਂਡ ‘ਚ ਸ਼ਾਮਲ ਹੋ ਗਿਆ ਹੈ ਅਤੇ ਫੈਨਜ਼ ਇਸ ਨੂੰ ਸਿੱਧੂ ਦੀ ਇੱਕ ਹੋਰ ਤਗੜੀ ਵਾਪਸੀ ਦੱਸ ਰਹੇ ਹਨ।







