Homeਹਰਿਆਣਾਹਰਿਆਣਾ ਵਿੱਚ ਕੌਮੀ ਖਿਡਾਰੀ ਦੀ ਮੌਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ...

ਹਰਿਆਣਾ ਵਿੱਚ ਕੌਮੀ ਖਿਡਾਰੀ ਦੀ ਮੌਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੁੱਖ ਪ੍ਰਗਟ

ਲਾਪਰਵਾਹੀ ਲਈ ਕਾਰਵਾਈ ਦੀ ਮੰਗ

ਲਖਨ ਮਾਜਰਾ (ਰੋਹਤਕ) : 28 November 2025 : (ਜਗਜੀਤ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 16 ਸਾਲਾ ਕੌਮੀ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ। ਰਾਠੀ ਦੀ ਬੀਤੇ ਦਿਨ ਪਿੰਡ ਦੇ ਖੇਡ ਮੈਦਾਨ ਵਿੱਚ ਅਭਿਆਸ ਦੌਰਾਨ ਅਚਾਨਕ ਬਾਸਕਟਬਾਲ ਦਾ ਪੋਲ ਡਿੱਗਣ ਨਾਲ ਮੌਤ ਹੋ ਗਈ ਸੀ।

ਮੁੱਖ ਮੰਤਰੀ ਨੇ ਇਸ ਦੁੱਖਦਾਈ ਘਟਨਾ ਨੂੰ ਪੂਰੇ ਖੇਡ ਜਗਤ ਲਈ ਸ਼ਰਮਨਾਕ ਦੱਸਦਿਆਂ ਕਿਹਾ ਕਿ ਮਾਪਿਆਂ ਨੇ ਕਦੇ ਸੁਪਨਾ ਵੀ ਨਹੀਂ ਦੇਖਿਆ ਸੀ ਕਿ ਦੇਸ਼ ਲਈ ਖੇਡਣ ਦੀ ਤਿਆਰੀ ਕਰ ਰਹੇ ਪੁੱਤਰ ਦੀ ਲਾਸ਼ ਘਰ ਆਵੇਗੀ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਵੱਡੇ ਪਿਆਰ ਕਰਕੇ ਉਹ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਆਏ ਹਨ।

ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਪਿੰਡ ਵਾਸੀਆਂ ਵੱਲੋਂ ਖੇਡ ਮੈਦਾਨ ਦੀ ਖਸਤਾ ਹਾਲਤ ਬਾਰੇ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਹਰਿਆਣਾ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਮ੍ਰਿਤਕ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਹਾਦਸੇ ਨੇ ਹਰਿਆਣਾ ਦੇ ਖੇਡ ਢਾਂਚੇ ਦੀ ਹਕੀਕਤ ਸਾਹਮਣੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਡੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਪੱਧਰ ’ਤੇ ਹਾਲਤ ਬਹੁਤ ਮਾੜੀ ਹੈ। ਇਸ ਪਿੰਡ ਦੇ 47 ਤੋਂ ਵੱਧ ਖਿਡਾਰੀ ਕੌਮੀ-ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ, ਫਿਰ ਵੀ ਖੇਡ ਮੈਦਾਨ ਵਿੱਚ ਸਹੂਲਤਾਂ ਦੀ ਕਮੀ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਇਹ ਵੀ ਦੱਸਿਆ ਕਿ ਮੈਦਾਨ ਦੇ ਸੁਧਾਰ ਲਈ ਫੰਡ ਜਾਰੀ ਹੋ ਚੁੱਕੇ ਸਨ ਪਰ ਇਕ ਪੈਸਾ ਵੀ ਖਰਚਿਆ ਨਹੀਂ ਗਿਆ।

ਮੁੱਖ ਮੰਤਰੀ ਨੇ ਬਹਾਦਰਗੜ੍ਹ ਵਿੱਚ 15 ਸਾਲਾ ਖਿਡਾਰੀ ਅਮਨ ਕੁਮਾਰ ਦੀ ਬਾਸਕਟਬਾਲ ਪੋਲ ਡਿੱਗਣ ਕਾਰਨ ਹੋਈ ਮੌਤ ’ਤੇ ਵੀ ਦੁੱਖ ਜ਼ਾਹਰ ਕਰਦਿਆਂ ਕਾਰਵਾਈ ਦੀ ਮੰਗ ਕੀਤੀ।

ਉਨ੍ਹਾਂ ਨੇ ਭਾਰਤੀ ਖੇਡ ਮੰਤਰਾਲੇ ਨੂੰ ਸੂਬਾਈ ਸਰਕਾਰਾਂ ਤੋਂ ਰਿਪੋਰਟ ਮੰਗਣ ਅਤੇ ਦੇਸ਼ ਭਰ ਦੇ ਖੇਡ ਮੈਦਾਨਾਂ ਦੀ ਹਾਲਤ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਭਾਰਤ 2030 ਦੀ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਮਾੜੇ ਢਾਂਚੇ ਕਾਰਨ ਨੌਜਵਾਨ ਖਿਡਾਰੀ ਆਪਣੀ ਜਾਨ ਗੁਆ ਰਹੇ ਹਨ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 1194 ਕਰੋੜ ਰੁਪਏ ਦੀ ਲਾਗਤ ਨਾਲ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮ ਬਣਾਉਣ ਦਾ ਪ੍ਰਾਜੈਕਟ ਚੱਲ ਰਿਹਾ ਹੈ ਅਤੇ ਸੂਬੇ ਵਿੱਚ ਖੇਡ ਬਜਟ ਵਧਾ ਕੇ 1000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਸੂਬੇ ਵਿੱਚ ਤਿੰਨ ਸਾਲ ਲਗਾਤਾਰ ‘ਖੇਡਾਂ ਵਤਨ ਪੰਜਾਬ ਦੀਆਂ’ ਮੁਕਾਬਲੇ ਵੀ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਲੱਖਾਂ ਖਿਡਾਰੀਆਂ ਨੇ ਭਾਗ ਲਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments