Homeਪੰਜਾਬਪੰਜਾਬ ਵਿੱਚ ਬੇਅੰਤ ਬੱਸ ਹੜਤਾਲ ਛਿੜੀ: ਰੋਡਵੇਜ਼ ਤੇ PRTC ਕਰਮਚਾਰੀਆਂ ਦਾ ਵਿਰੋਧ...

ਪੰਜਾਬ ਵਿੱਚ ਬੇਅੰਤ ਬੱਸ ਹੜਤਾਲ ਛਿੜੀ: ਰੋਡਵੇਜ਼ ਤੇ PRTC ਕਰਮਚਾਰੀਆਂ ਦਾ ਵਿਰੋਧ ਤੀਬਰ

ਕਈ ਥਾਵਾਂ ‘ਤੇ ਤਣਾਅਪੂਰਨ ਹਾਲਾਤ, ਮੁਲਾਜ਼ਮ ਵਲੋਂ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼

ਪੰਜਾਬ : 28 November 2025 : (ਜਗਜੀਤ ਸਿੰਘ) ਪੰਜਾਬ ਵਿੱਚ ਰੋਡਵੇਜ਼ ਅਤੇ PRTC ਕਰਮਚਾਰੀਆਂ ਨੇ ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਬੇਅੰਤ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਹ ਹੜਤਾਲ ਉਸ ਵੇਲੇ ਹੋਰ ਭੜਕ ਉੱਠੀ ਜਦੋਂ ਪੁਲਿਸ ਵੱਲੋਂ ਕੱਲ੍ਹ ਰਾਤ ਤੇ ਅੱਜ ਸਵੇਰੇ ਕਈ ਯੂਨੀਅਨ ਨੇਤਾਵਾਂ ਨੂੰ ਛਾਪੇਮਾਰੀ ਦੌਰਾਨ ਹਿਰਾਸਤ ਵਿੱਚ ਲਿਆਂਦਾ ਗਿਆ। ਇਸ ਕਾਰਵਾਈ ਨੇ ਟਰਾਂਸਪੋਰਟ ਕਰਮਚਾਰੀਆਂ ਵਿਚ ਵੱਡਾ ਗੁੱਸਾ ਪੈਦਾ ਕਰ ਦਿੱਤਾ ਹੈ। ਪਨਬਸ ਅਤੇ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਪੰਜਾਬ ਭਰ ਦੇ ਅੰਦਰ ਬੱਸਾਂ ਦਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਪਟਿਆਲਾ : ਮੁਲਾਜ਼ਮਾਂ ਨੂੰ ਬੱਸਾਂ ਚੋਂ ਖਿੱਚ ਕੇ ਘੜੀਸਿਆ

ਪਟਿਆਲਾ ਬੱਸ ਸਟੈਂਡ ਦਾ ਮਾਹੌਲ ਉਦੋਂ ਜ਼ਿਆਦਾ ਭੱਖ ਗਿਆ ਜਦੋਂ ਸਵੇਰੇ ਪੀਆਰਟੀਸੀ ਮੁਲਾਜ਼ਮਾਂ ਨੂੰ ਪੁਲਿਸ ਨੇ ਜਬਰਦਸਤੀ ਬੱਸਾਂ ਚੋਂ ਖਿੱਚ ਕੇ ਬਾਹਰ ਕੱਢਿਆ ਤੇ ਧੱਕਾਮੁੱਕੀ ਕੀਤੀ। ਮੀਡੀਆ ਨਾਲ ਵੀ ਖਿੱਚਧੂਹ ਕੀਤੀ ਗਈ।

ਸੰਗਰੂਰ: ਮੁਲਾਜ਼ਮ ਵਲੋਂ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼

ਅੱਜ ਸੰਗਰੂਰ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਪੁਲਿਸ ਕਰਮੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਡਿਟੇਨ ਕੀਤਾ। ਇਸ ਦੌਰਾਨ ਉਹਨਾਂ ਦੇ ਹੱਥਾਂ ਵਿੱਚ ਪੈਟਰੋਲ ਦੀ ਬੋਤਲਾਂ ਫੜੀਆਂ ਹੋਈਆਂ ਸਨ।

ਲੁਧਿਆਣਾ: ਕਰਮਚਾਰੀ ਪਾਣੀ ਟੈਂਕ ‘ਤੇ ਚੜ੍ਹਿਆ, ਆਤਮ-ਹੱਤਿਆ ਦੀ ਚੇਤਾਵਨੀ

ਲੁਧਿਆਣਾ ਬੱਸ ਅੱਡੇ ‘ਤੇ ਇੱਕ ਪ੍ਰਦਰਸ਼ਨਕਾਰੀ ਕਰਮਚਾਰੀ ਪਾਣੀ ਦੇ ਟੈਂਕ ‘ਤੇ ਚੜ੍ਹ ਗਿਆ। ਜਦੋਂ ਅਧਿਕਾਰੀਆਂ ਨੇ ਉਸ ਨੂੰ ਹੇਠਾਂ ਆਉਣ ਲਈ ਕਿਹਾ ਤਾਂ ਉਸ ਨੇ ਚੀਕ ਕੇ ਕਿਹਾ,
ਪੰਜਾਬ ਸਰਕਾਰ ਦੇ ਹੱਥੀਂ ਮਰਨ ਤੋਂ ਚੰਗਾ ਇਥੇ ਮਰ ਜਾਣਾ ਹੈ।”
ਉਸ ਨੇ ਸਰਕਾਰ ਦੇ ਵਿਰੋਧ ਵਿੱਚ ਨਾਰੇਬਾਜ਼ੀ ਜਾਰੀ ਰੱਖੀ।

ਜਲੰਧਰ: ਬੱਸ ਅੱਡਾ ਕੀਤਾ ਗਿਆ ਬੰਦ, ਪ੍ਰਾਈਵੇਟ ਬੱਸਾਂ ਵੀ ਰੋਕੀਆਂ

ਜਲੰਧਰ ਵਿੱਚ ਕਰਮਚਾਰੀਆਂ ਨੇ ਪੂਰੇ ਬੱਸ ਸਟੈਂਡ ਨੂੰ ਤਾਲਾਬੰਦ ਕਰ ਦਿੱਤਾ, ਜਿਸ ਕਰਕੇ ਪ੍ਰਾਈਵੇਟ ਬੱਸਾਂ ਵੀ ਅੰਦਰ ਨਹੀਂ ਆ ਸਕੀਆਂ। ਸਰਕਾਰੀ ਬੱਸਾਂ ਡਿਪੋਆਂ ਦੇ ਅੰਦਰ ਖੜ੍ਹੀਆਂ ਹੀ ਰਹੀਆਂ।

ਬਠਿੰਡਾ: ਕਰਮਚਾਰੀ ਪੈਟਰੋਲ ਭਰੀਆਂ ਬੋਤਲਾਂ ਨਾਲ ਟੈਂਕ ‘ਤੇ ਚੜ੍ਹੇ

ਬਠਿੰਡਾ ਵਿੱਚ ਰੋਡਵੇਜ਼ ਕਰਮਚਾਰੀਆਂ ਦਾ ਵਿਰੋਧ ਹੋਰ ਤੀਬਰ ਹੋ ਗਿਆ ਹੈ। ਕੁਝ ਕਰਮਚਾਰੀ ਪੈਟਰੋਲ ਦੀਆਂ ਬੋਤਲਾਂ ਸਮੇਤ ਪਾਣੀ ਦੇ ਟੈਂਕ ‘ਤੇ ਚੜ੍ਹ ਗਏ। ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।

ਕਪੂਰਥਲਾ: ਆਤਮਦਾਹ ਦੀ ਕੋਸ਼ਿਸ਼

ਕਪੂਰਥਲਾ ਬੱਸ ਅੱਡੇ ‘ਤੇ ਰੋਡਵੇਜ਼ ਕਰਮਚਾਰੀਆਂ ਨੇ ਆਪਣੇ ਆਪ ‘ਤੇ ਪੈਟਰੋਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਪੰਜਾਬ ਭਰ ਵਿੱਚ ਟਰਾਂਸਪੋਰਟ ਸੇਵਾਵਾਂ ਬਹੁਤ ਅਸਰਿਤ ਹੋ ਗਈਆਂ ਹਨ ਅਤੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ।

ਕਰਮਚਾਰੀਆਂ ਦਾ ਵਿਰੋਧ ਕਿਉਂ?

ਟਰਾਂਸਪੋਰਟ ਯੂਨੀਅਨਾਂ ਕਿਲੋਮੀਟਰ ਸਕੀਮ ਦਾ ਲੰਮੇ ਸਮੇਂ ਤੋਂ ਵਿਰੋਧ ਕਰ ਰਹੀਆਂ ਹਨ। ਯੂਨੀਅਨ ਨੇਤਾਵਾਂ ਦਾ ਦੋਸ਼ ਹੈ ਕਿ—

  • ਸਕੀਮ ਭ੍ਰਿਸ਼ਟਾਚਾਰ ਨੂੰ ਵਧਾਵੇਗੀ,
  • ਪ੍ਰਾਈਵੇਟ ਓਪਰੇਟਰਾਂ ਨੂੰ ਸਰਕਾਰੀ ਰੂਟਾਂ ‘ਤੇ ਬੈਕਡੋਰ ਐਂਟਰੀ ਦੇਵੇਗੀ,
  • ਰੋਡਵੇਜ਼ ਸਿਸਟਮ ਨੂੰ ਕਮਜ਼ੋਰ ਕਰੇਗੀ,
  • ਹਜ਼ਾਰਾਂ ਕਰਮਚਾਰੀਆਂ ਦੀ ਨੌਕਰੀ ਖ਼ਤਰੇ ਵਿੱਚ ਪਾ ਦੇਵੇਗੀ,
  • ਆਮ ਲੋਕਾਂ ਲਈ ਯਾਤਰਾ ਮਹਿੰਗੀ ਹੋਵੇਗੀ ਅਤੇ
  • ਸਰਵਿਸ ਅਣਵਿਸ਼ਵਾਸਯੋਗ ਬਣ ਜਾਵੇਗੀ।

ਯੂਨੀਅਨ ਨੇਤਾ ਨੱਛੱਤਰ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਕਿਹਾ ਕਿ ਇਹ ਦੋ ਮਹੀਨਿਆਂ ਵਿੱਚ ਤੀਜਾ ਵੱਡਾ ਪ੍ਰਦਰਸ਼ਨ ਹੈ। ਹਰ ਵਾਰ ਸਰਕਾਰ ਟੈਂਡਰ ਦੀ ਮਿਆਦ ਵਧਾ ਦਿੰਦੀ ਹੈ, ਪਰ ਸਕੀਮ ਰੱਦ ਨਹੀਂ ਕਰਦੀ। ਇਸ ਵਾਰ ਉਨ੍ਹਾਂ ਨੇ ਹੜਤਾਲ ਨੂੰ ਬੇਅੰਤ ਕਰਨ ਦਾ ਐਲਾਨ ਕੀਤਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments