Homeਪਟਿਆਲਾ ਅਪਡੇਟਮੇਅਰ ਵਲੋਂ ਮੰਜ਼ੂਰੀ ਪੱਤਰ ਜਾਰੀ

ਮੇਅਰ ਵਲੋਂ ਮੰਜ਼ੂਰੀ ਪੱਤਰ ਜਾਰੀ

ਪਟਿਆਲਾ ਵਿੱਚ ਪੀ.ਐਮ.ਏ.ਵਾਈ 2.0 ਹੇਠ ਘਰ ਬਣਾਉਣ ਲਈ ਲਾਭਪਾਤਰੀਆਂ ਨੂੰ 2.50 ਲੱਖ ਰੁਪਏ ਦੀ ਸਹਾਇਤਾ

ਪਟਿਆਲਾ, 27 ਨਵੰਬਰ (ਜਗਜੀਤ ਸਿੰਘ) : ਨਗਰ ਨਿਗਮ ਪਟਿਆਲਾ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਦੇ ਤਹਿਤ ਸ਼ਹਿਰ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਅਤੇ ਖਾਲੀ ਪਲਾਟਾਂ ’ਤੇ ਨਵਾਂ ਘਰ ਬਣਾਉਣ ਲਈ ਲਾਭਪਾਤਰੀਆਂ ਨੂੰ ਵੱਡੀ ਸਹੂਲਤ ਦਿੱਤੀ ਗਈ ਹੈ। ਮੇਅਰ ਨਗਰ ਨਿਗਮ ਪਟਿਆਲਾ ਵੱਲੋਂ ਅੱਜ ਕਈ ਬਿਨੈਕਾਰਾਂ ਨੂੰ ਸਰਕਾਰ ਵਲੋਂ ਪਾਸ ਕੀਤੇ ਕੇਸਾਂ ਦੇ ਮੰਜ਼ੂਰੀ ਪੱਤਰ ਜਾਰੀ ਕੀਤੇ ਗਏ, ਜਿਸ ਨਾਲ ਹੁਣ ਇਹ ਲਾਭਪਾਤਰੀ 2,50,000 ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਲਈ ਯੋਗ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਆਈ ਏ ਐਸ ਅਤੇ ਕਈ ਕੌਂਸਲਰ ਸਾਹਿਬਾਨ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਮੇਅਰ ਨੇ ਦੱਸਿਆ ਕਿ ਇਹ ਯੋਜਨਾ ਕੱਚੇ ਘਰਾਂ ਵਾਲੇ ਗਰੀਬ ਅਤੇ ਸਾਧਾਰਨ  ਪਰਿਵਾਰਾਂ ਲਈ ਵੱਡੀ ਰਾਹਤ ਹੈ। ਨਗਰ ਨਿਗਮ ਪਟਿਆਲਾ ਵਲੋਂ ਬਿਨੈਕਾਰਾਂ ਦੇ ਕੇਸਾਂ ਨੂੰ ਤੇਜ਼ ਕਾਰਵਾਈ ਨਾਲ ਸਰਕਾਰ ਤੱਕ ਭੇਜਿਆ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਮੰਜ਼ੂਰੀ ਮਿਲਣ ਤੋਂ ਬਾਅਦ ਲਾਭਪਾਤਰੀ ਆਪਣੇ ਘਰ ਦੀ ਉਸਾਰੀ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਕਰ ਸਕਣਗੇ।

ਫਾਈਲ ਨੂੰ ਤੇਜ਼ੀ ਨਾਲ ਨਿਪਟਾ ਰਹੇ ਹਾਂ ਤਾਂ ਜੋ ਲੋਕ ਆਪਣੇ ਸੁਪਨੇ ਦਾ ਘਰ ਜਲਦੀ ਬਣਾ ਸਕਣ – ਮੇਅਰ ਕੁੰਦਨ ਗੋਗੀਆ

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਹਰ ਸਟੇਜ ਦੀ ਉਸਾਰੀ ਪੂਰੀ ਹੋਣ ’ਤੇ ਬਿਨੈਕਾਰ ਦੀ ਫਾਈਲ ਬਿਲਡਿੰਗ ਬ੍ਰਾਂਚ ਦੁਆਰਾ ਤਸਦੀਕ ਕੀਤੀ ਜਾਂਦੀ ਹੈ। ਇਸਦੀ ਰਿਪੋਰਟ ਅਪਲੋਡ ਹੋਣ ਦੇ ਤੁਰੰਤ ਬਾਅਦ ਹੀ ਸਹਾਇਤਾ ਰਕਮ ਲਾਭਪਾਤਰੀ ਦੇ ਖਾਤੇ ਵਿੱਚ ਭੇਜ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ, ਤੇਜ਼ ਅਤੇ ਸਹੂਲਤਮੰਦ ਬਣਾਇਆ ਗਿਆ ਹੈ, ਤਾਂ ਜੋ ਗਰੀਬ ਪਰਿਵਾਰ ਬਿਨਾ ਕਿਸੇ ਰੁਕਾਵਟ ਦੇ ਆਪਣੇ ਸੁਪਨੇ ਦਾ ਪੱਕਾ ਘਰ ਤਿਆਰ ਕਰ ਸਕਣ।

ਮੇਅਰ ਨੇ ਕਿਹਾ ਕਿ ਆਵਾਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਪੱਕੀ ਛੱਤ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਪਹਿਲੀ ਤਰਜੀਹ ਹੈ। ਅਸੀਂ ਹਰ ਬਿਨੈਕਾਰ ਦੀ ਫਾਈਲ ਨੂੰ ਤੇਜ਼ੀ ਨਾਲ ਨਿਪਟਾ ਰਹੇ ਹਾਂ ਤਾਂ ਜੋ ਉਹ ਆਪਣੇ ਸੁਪਨੇ ਦਾ ਘਰ ਜਲਦੀ ਬਣਾ ਸਕਣ। ਮੇਅਰ ਨੇ ਇਹ ਵੀ ਕਿਹਾ ਕਿ ਪਟਿਆਲਾ ਵਿੱਚ ਚੱਲ ਰਹੇ ਗਰੀਬ ਪਰਿਵਾਰਾਂ ਨਾਲ ਸਬੰਧਤ ਘਰਾਂ ਦੇ ਕੇਸਾਂ ਨੂੰ ਪਹਿਲ ਤਰਜੀਹ ’ਤੇ ਨਿਪਟਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਲਾਭਪਾਤਰੀਆਂ ਨੂੰ ਵੀ ਇਹ ਸਹਾਇਤਾ ਜਾਰੀ ਕੀਤੀ ਜਾ ਸਕੇ।

ਇਸ ਤਰ੍ਹਾਂ ਮਿਲੇਗੀ 2.50 ਲੱਖ ਰੁਪਏ ਦੀ ਸਹਾਇਤਾ ਰਾਸ਼ੀ

ਮੇਅਰ ਨੇ ਵਿਸਥਾਰ ਵਿੱਚ ਦੱਸਿਆ ਕਿ ਯੋਜਨਾ ਹੇਠ ਰਕਮ ਚਾਰ ਸਟੇਜਾਂ ਵਿੱਚ ਜਾਰੀ ਕੀਤੀ ਜਾਂਦੀ ਹੈ —

ਨੀਹ (ਡੀ ਪੀ ਸੀ) ਪੂਰਾ ਕਰਨ ਉਪਰੰਤ — 50,000 ਰੁਪਏ

ਲਿੰਟਲ ਲੈਵਲ ਪੂਰਾ ਹੋਣ ਉਪਰੰਤ — 1,00,000 ਰੁਪਏ

ਛੱਤ ਦੇ ਪੱਧਰ ਤੇ — 50,000 ਰੁਪਏ

ਸਕੀਮ ਦੇ ਲੋਗੋ ਵਾਲੇ ਘਰ ਦੀ ਪੂਰੀ ਤਿਆਰੀ ਉਪਰੰਤ — 50,000 ਰੁਪਏ

ਇਸ ਤਰ੍ਹਾਂ ਕੁੱਲ 2,50,000 ਰੁਪਏ ਦੀ ਰਾਸ਼ੀ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਟ੍ਰਾਂਸਫ਼ਰ ਕੀਤੀ ਜਾਂਦੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments