Homeਪੰਜਾਬਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਅਸ਼ਾਂਤੀ ਦੇ ਮਾਮਲੇ ’ਤੇ ਜਨਹਿੱਤ ਪਟੀਸ਼ਨ, ਸੋਮਵਾਰ ਨੂੰ...

ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਅਸ਼ਾਂਤੀ ਦੇ ਮਾਮਲੇ ’ਤੇ ਜਨਹਿੱਤ ਪਟੀਸ਼ਨ, ਸੋਮਵਾਰ ਨੂੰ ਹਾਈ ਕੋਰਟ ਕਰੇਗਾ ਸੁਣਵਾਈ

ਚੰਡੀਗੜ੍ਹ, 27 ਨਵੰਬਰ 2025 (ਜਗਜੀਤ ਸਿੰਘ) : ਪੰਜਾਬ ਯੂਨੀਵਰਸਿਟੀ ਵਿੱਚ ਤਣਾਭਰੇ ਮਾਹੌਲ ਅਤੇ ਵਧਦੀ ਰਾਜਨੀਤਿਕ ਦਖ਼ਲਅੰਦਾਜ਼ੀ ਦੇ ਮਾਮਲੇ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਹੈ ਕਿ ਰਾਜਨੀਤਿਕ ਪਾਰਟੀਆਂ, ਯੂਨੀਅਨਾਂ ਅਤੇ ਬਾਹਰੀ ਤੱਤ ਯੂਨੀਵਰਸਿਟੀ ਦੇ ਅਕਾਦਮਿਕ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ ਅਤੇ ਕੈਂਪਸ ਨੂੰ “ਰਾਜਨੀਤਿਕ ਅਖਾੜੇ” ਵਿੱਚ ਬਦਲਿਆ ਜਾ ਰਿਹਾ ਹੈ।

ਪਟੀਸ਼ਨ ਮੁਤਾਬਕ ਹਾਲ ਹੀ ਵਿੱਚ ਕੈਂਪਸ ਵਿੱਚ ਕਾਨੂੰਨ-ਵਿਵਸਥਾ ਬੇਕਾਬੂ ਹੋਈ, ਜਿੱਥੇ ਵਿਦਿਆਰਥੀਆਂ ਅਤੇ ਬਾਹਰੀ ਲੋਕਾਂ ਨੇ ਪ੍ਰਸ਼ਾਸਕੀ ਇਮਾਰਤ ਦਾ ਮੁੱਖ ਗੇਟ ਤੋੜ ਦਿੱਤਾ ਸੀ, ਅਤੇ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ ਸੀ। ਇਹ ਘਟਨਾਵਾਂ ਦੇ ਵੀਡੀਓ ਅਤੇ ਤਸਵੀਰਾਂ ਇੰਟਰਨੈੱਟ ‘ਤੇ ਵੀ ਵਾਇਰਲ ਹੋ ਰਹੀਆਂ ਹਨ।

ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ—
• ਬਾਹਰੀ ਲੋਕਾਂ ਅਤੇ ਰਾਜਨੀਤਿਕ ਸੰਗਠਨਾਂ ਦੇ ਕੈਂਪਸ ਵਿੱਚ ਪ੍ਰਵੇਸ਼ ’ਤੇ ਰੋਕ ਲਗਾਈ ਜਾਵੇ।
• ਪੁਲਿਸ ਨੂੰ ਹਿੰਸਾ, ਜ਼ਬਰਦਸਤੀ ਦਾਖਲੇ, ਭੰਨਤੋੜ ਅਤੇ ਨਾਕਾਬੰਦੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦਾ ਹੁਕਮ ਦਿੱਤਾ ਜਾਵੇ।
• ਰੈਲੀ ਗਰਾਊਂਡ ਅਤੇ ਸਿਹਤ ਕੇਂਦਰ ਨੇੜੇ ਨਿਰਧਾਰਤ ਇਲਾਕਿਆਂ ਤੋਂ ਇਲਾਵਾ ਪੂਰੇ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾਈ ਜਾਵੇ।

ਪਟੀਸ਼ਨਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਯੂਨੀਵਰਸਿਟੀ ਦਾ ਅਕਾਦਮਿਕ ਮਾਹੌਲ ਵਿਗੜ ਚੁੱਕਾ ਹੈ ਅਤੇ ਵਿਦਿਆਰਥੀਆਂ ਤੇ ਫੈਕਲਟੀ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ।

ਹਾਈ ਕੋਰਟ ਇਸ ਮਹੱਤਵਪੂਰਨ ਮਾਮਲੇ ’ਤੇ ਸੋਮਵਾਰ ਨੂੰ ਸੁਣਵਾਈ ਕਰੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments