ਪਟਿਆਲਾ, 26 ਨਵੰਬਰ 2025 (ਸ਼.ਅ.ਬਿਓਰੋ) : ਗੇਲ ਪਾਈਪ ਲਾਈਨ ਨੈੱਟਵਰਕ ਕੰਪਨੀ ਦੁਆਰਾ ਵੱਖ-ਵੱਖ ਰਾਜਾਂ ਦੇ ਭਾਗਾਂ
‘ ਚ ਗੈਸ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਸਿਮਰਪ੍ਰੀਤ ਕੌਰ ਨੇ ਸੁਰਖਿਆ ਦੇ ਮੱਦੇ ਨਜ਼ਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡ ਖ਼ੈਰਪੁਰ ਜੱਟਾਂ , ਤਹਿਸੀਲ ਰਾਜਪੁਰਾ, ਜਿਲ੍ਹਾ ਪਟਿਆਲਾ ਸਥਿਤ ਸਾਰੇ ਲਘੂ ਸਥਾਨਾਂ ਨੂੰ ਨੋ – ਡਰੋਨ ਜ਼ੋਨ ਘੋਸ਼ਿਤ ਕੀਤਾ ਹੈ।
ਇਹ ਹੁਕਮ 24 ਨਵੰਬਰ ਤੋਂ 23 ਜਨਵਰੀ 2026 ਤਕ ਲਾਗੂ ਰਹੇਗਾ।







