Homeਹਰਿਆਣਾਕੁਰੂਕਸ਼ੇਤਰ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੀ...

ਕੁਰੂਕਸ਼ੇਤਰ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੀਤਾ ਨਮਨ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੂੰ ਦਰਬਾਰ ਹਾਲ ਵਿਚ ਕੀਤਾ ਸੁਸ਼ੋਭਿਤ

ਕੁਰੂਕਸ਼ੇਤਰ: 26 ਨਵੰਬਰ 2025 (ਛਤਰਪਾਲ ਸਿੰਘ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਕੁਰੂਕਸ਼ੇਤਰ ਵਿੱਚ ਹੋਏ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ, ਕੁਰਬਾਨੀ ਅਤੇ ਨਿਡਰਤਾ ਭਾਰਤ ਦੇ ਚਰਿੱਤਰ, ਸੰਸਕ੍ਰਿਤੀ ਅਤੇ ਮੂਲ ਆਦਰਸ਼ਾਂ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਗੁਰੂਆਂ ਦੀ ਪਰੰਪਰਾ ਸਦੀਆਂ ਤੋਂ ਦੇਸ਼ ਲਈ ਆਤਮਿਕ ਬਲ ਅਤੇ ਨੈਤਿਕ ਦਿਸ਼ਾ ਦਾ ਸਰੋਤ ਰਹੀ ਹੈ।

ਅਯੁੱਧਿਆ ਤੋਂ ਕੁਰੂਕਸ਼ੇਤਰ ਤੱਕ ਦੀ ਆਪਣੀ ਯਾਤਰਾ ਨੂੰ ਵਿਸ਼ੇਸ਼ ਸੰਗਮ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਸਵੇਰੇ ਮੈਂ ਅਯੁੱਧਿਆ ਵਿੱਚ ਰਾਮਾਇਣ ਦੀ ਧਰਤੀ ‘ਤੇ ਸੀ, ਅਤੇ ਹੁਣ ਗੀਤਾ ਦੀ ਨਗਰੀ ਕੁਰੂਕਸ਼ੇਤਰ ਵਿੱਚ ਹਾਂ। ਇਹ ਦਿਨ ਭਾਰਤ ਦੀਆਂ ਦੋ ਮਹਾਨ ਪਰੰਪਰਾਵਾਂ ਦੇ ਮਿਲਾਪ ਦਾ ਪ੍ਰਤੀਕ ਹੈ।” ਉਨ੍ਹਾਂ ਸਮਾਗਮ ਵਿੱਚ ਮੌਜੂਦ ਸਾਰੇ ਸੰਤਾਂ ਤੇ ਸੰਗਤ ਨੂੰ ਨਮਨ ਕੀਤਾ।

ਮੋਦੀ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਅਤੇ ਰਾਮ ਮੰਦਰ ਦੇ ਐਤਿਹਾਸਿਕ ਫ਼ੈਸਲੇ ਨੂੰ ਇੱਕ ਯਾਦਗਾਰ ਸੰਯੋਗ ਵਜੋਂ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲਿਦਾਨ ਸਮੂਹ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਮੋਦੀ ਨੇ ਦੱਸਿਆ ਕਿ ਔਰੰਗਜ਼ੇਬ ਦੇ ਜ਼ੁਲਮਾਂ ਦੇ ਯੁੱਗ ਵਿੱਚ ਗੁਰੂ ਸਾਹਿਬ ਨੇ ਕਸ਼ਮੀਰੀ ਹਿੰਦੂਆਂ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰਕੇ ਅਦੁੱਤੀਅ ਉਦਾਹਰਣ ਸਥਾਪਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, “ਕੁਰੂਕਸ਼ੇਤਰ ਵਿੱਚ ਭਗਵਾਨ ਕ੍ਰਿਸ਼ਨ ਨੇ ਸੱਚ ਅਤੇ ਨਿਆਂ ਦੀ ਰੱਖਿਆ ਨੂੰ ਸ੍ਰੇਸ਼ਠ ਧਰਮ ਕਰਾਰ ਦਿੱਤਾ ਸੀ। ਗੁਰੂ ਤੇਗ ਬਹਾਦਰ ਜੀ ਨੇ ਵੀ ਇਸ ਧਰਮ ਦੀ ਪਾਲਣਾ ਕਰਦਿਆਂ ਆਪਣਾ ਸਿਰ ਕਟਵਾਇਆ ਪਰ ਸੱਚ ਦਾ ਸਾਥ ਨਹੀਂ ਛੱਡਿਆ।”

ਕੁਰੂਕਸ਼ੇਤਰ ਦੀ ਧਰਤੀ ਨੂੰ ਸਿੱਖ ਇਤਿਹਾਸ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾ ਦੇ ਲਗਭਗ ਸਾਰੇ ਗੁਰੂਆਂ ਨੇ ਇਸ ਸਥਾਨ ਦੀ ਯਾਤਰਾ ਕੀਤੀ ਹੈ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਪੱਸਿਆ ਅਤੇ ਹਿੰਮਤ ਦੇ ਚਰਨ ਚਿੰਨ੍ਹ ਅੱਜ ਵੀ ਇਸ ਧਰਤੀ ‘ਤੇ ਮੌਜੂਦ ਹਨ।

ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਭਗਵਾਨ ਕ੍ਰਿਸ਼ਨ ਦੇ ਪਵਿੱਤਰ ਸ਼ੰਖ ਦੀ ਯਾਦ ਵਿੱਚ ਤਿਆਰ ਕੀਤੇ ‘ਪੰਚਜਨਯ’ ਸਮਾਰਕ ਦਾ ਉਦਘਾਟਨ ਕੀਤਾ ਅਤੇ ਮਹਾਭਾਰਤ ਅਨੁਭਵ ਕੇਂਦਰ ਦਾ ਵੀ ਦੌਰਾ ਕੀਤਾ, ਜਿਸ ਵਿੱਚ ਮਹਾਭਾਰਤ ਦੇ ਮਹੱਤਵਪੂਰਨ ਅਧਿਆਈਆਂ ਨੂੰ ਆਧੁਨਿਕ ਤਰੀਕੇ ਨਾਲ ਦਰਸਾਇਆ ਗਿਆ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments