Homeਦੇਸ਼ਰਾਮ ਮੰਦਰ ਵਿੱਚ 161 ਫੁੱਟ ਉੱਚੀ ਚੋਟੀ 'ਤੇ ਝੰਡਾ ਲਹਿਰਾਇਆ, “ਜੈ ਸ੍ਰੀ...

ਰਾਮ ਮੰਦਰ ਵਿੱਚ 161 ਫੁੱਟ ਉੱਚੀ ਚੋਟੀ ‘ਤੇ ਝੰਡਾ ਲਹਿਰਾਇਆ, “ਜੈ ਸ੍ਰੀ ਰਾਮ” ਦੇ ਗੂੰਜੇ ਨਾਅਰੇ

ਇਹ ਝੰਡਾ ਸਿਰਫ਼ ਇੱਕ ਝੰਡਾ ਨਹੀਂ, ਸਗੋਂ “ਭਾਰਤੀ ਸੱਭਿਅਤਾ ਦੀ ਪੁਨਰਜਾਗਰਣ ਦਾ ਪ੍ਰਤੀਕ” ਹੈ – ਪ੍ਰਧਾਨ ਮੰਤਰੀ ਮੋਦੀ

ਅਯੋਧਿਆ: (ਰਾਜੇਸ਼ ਕੁਮਾਰ) : ਇਤਿਹਾਸਕ ਰਾਮ ਮੰਦਰ ਵਿੱਚ ਸੋਮਵਾਰ ਨੂੰ ਇਕ ਵੱਡਾ ਸਮਾਗਮ ਦੇਖਣ ਨੂੰ ਮਿਲਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ 161 ਫੁੱਟ ਉੱਚੀ ਚੋਟੀ ‘ਤੇ 2 ਕਿਲੋਗ੍ਰਾਮ ਦਾ ਭਗਵਾਂ ਝੰਡਾ ਲਹਿਰਾਉਣ ਲਈ ਬਟਨ ਦਬਾਇਆ। ਜਿਵੇਂ ਹੀ ਝੰਡਾ ਸਿਖਰ ‘ਤੇ ਪਹੁੰਚਿਆ, ਮੰਦਰ ਪਰਿਸਰ ਵਿੱਚ ਮੌਜੂਦ ਹਜ਼ਾਰਾਂ ਸੰਤਾਂ ਅਤੇ ਸ਼ਰਧਾਲੂਆਂ ਵੱਲੋਂ “ਜੈ ਸ੍ਰੀ ਰਾਮ” ਦੇ ਨਾਅਰੇ ਗੂੰਜ ਪਏ।

ਇਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਪਾਲ ਆਨੰਦੀਬੇਨ ਪਟੇਲ, ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਸਮੇਤ ਦੇਸ਼ ਭਰ ਤੋਂ ਆਏ ਲਗਭਗ 7000 ਮਹਿਮਾਨ ਮੌਜੂਦ ਸਨ।

ਝੰਡਾ ਲਹਿਰਾਉਣ ਵੇਲੇ ਪ੍ਰਧਾਨ ਮੰਤਰੀ ਮੋਦੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਹੱਥ ਜੋੜ ਕੇ ਧਰਮ ਝੰਡੇ ਨੂੰ ਮੱਥਾ ਟੇਕਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ “ਅੱਜ ਸਦੀਆਂ ਪੁਰਾਣੇ ਜ਼ਖ਼ਮ ਭਰ ਗਏ ਹਨ। ਅਸੀਂ ਭਾਰਤ ਨੂੰ ਮਾਨਸਿਕ ਗੁਲਾਮੀ ਤੋਂ ਮੁਕਤ ਕਰ ਰਹੇ ਹਾਂ। ਇਹ ਉਹ ਸਮਾਂ ਹੈ ਜਦੋਂ ਉਸ ਸੋਚ ਨੂੰ ਬਦਲਣਾ ਹੈ ਜੋ ਭਗਵਾਨ ਰਾਮ ਨੂੰ ਕਾਲਪਨਿਕ ਮੰਨਦੀ ਸੀ।”

ਮੋਦੀ ਨੇ ਕਿਹਾ ਕਿ ਰਾਮ ਮੰਦਰ ਦੀ ਚੋਟੀ ‘ਤੇ ਲਹਿਰਾਉਂਦਾ ਇਹ ਝੰਡਾ ਸਿਰਫ਼ ਇੱਕ ਝੰਡਾ ਨਹੀਂ, ਸਗੋਂ “ਭਾਰਤੀ ਸੱਭਿਅਤਾ ਦੀ ਪੁਨਰਜਾਗਰਣ ਦਾ ਪ੍ਰਤੀਕ” ਹੈ। ਉਨ੍ਹਾਂ ਨੇ ਭਗਵਾਂ ਰੰਗ, ਓਮ ਚਿੰਨ੍ਹ, ਸੂਰਿਆਵੰਸ਼ ਅਤੇ ਕੋਵਿਡਾਰਾ ਰੁੱਖ ਨੂੰ ਰਾਮ ਰਾਜ ਦੀ ਪਛਾਣ ਦੱਸਿਆ—ਜਿੱਥੇ ਨਾ ਭੇਦਭਾਵ ਹੈ, ਨਾ ਦੁੱਖ; ਸਗੋਂ ਖੁਸ਼ਹਾਲੀ, ਧਰਮ ਅਤੇ ਸ਼ਾਂਤੀ ਹੈ।

ਝੰਡਾ ਲਹਿਰਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਮੋਹਨ ਭਾਗਵਤ ਮੰਦਰ ਦੀ ਪਹਿਲੀ ਮੰਜ਼ਿਲ ‘ਤੇ ਰਾਮ ਦਰਬਾਰ ਗਏ, ਜਿੱਥੇ ਉਨ੍ਹਾਂ ਨੇ ਆਰਤੀ ਕੀਤੀ ਅਤੇ ਰਾਮ ਲੱਲਾ ਦੇ ਦਰਸ਼ਨ ਕੀਤੇ। ਮੋਦੀ ਆਪਣੇ ਨਾਲ ਦਿੱਲੀ ਤੋਂ ਰਾਮ ਲੱਲਾ ਲਈ ਖਾਸ ਕੱਪੜੇ ਅਤੇ ਪੱਖਾ ਲੈ ਕੇ ਆਏ ਸਨ, ਜੋ ਉਨ੍ਹਾਂ ਨੇ ਪੁਜਾਰੀਆਂ ਨੂੰ ਭੇਟ ਕੀਤਾ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਕੇਤ ਕਾਲਜ ਤੋਂ ਰਾਮ ਜਨਮਭੂਮੀ ਤੱਕ ਇੱਕ ਰੋਡ ਸ਼ੋਅ ਕੀਤਾ। ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਕਾਫਲੇ ‘ਤੇ ਫੁੱਲ ਵਰਸਾਏ ਗਏ, ਜਦਕਿ ਮਹਿਲਾਵਾਂ ਆਰਤੀਆਂ ਦੀਆਂ ਪਲੇਟਾਂ ਲੈ ਕੇ ਸਵਾਗਤ ਲਈ ਖੜ੍ਹੀਆਂ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments