Homeਪਟਿਆਲਾ ਅਪਡੇਟਪਟਿਆਲਾ ਵਿੱਚ ਪਾਰਟੀ ਮਜ਼ਬੂਤੀ ਲਈ ਮੇਅਰ ਗੋਗੀਆ ਅਤੇ ਚੇਅਰਮੈਨ ਮਹਿਤਾ ਦੀ ਮਹੱਤਵਪੂਰਨ...

ਪਟਿਆਲਾ ਵਿੱਚ ਪਾਰਟੀ ਮਜ਼ਬੂਤੀ ਲਈ ਮੇਅਰ ਗੋਗੀਆ ਅਤੇ ਚੇਅਰਮੈਨ ਮਹਿਤਾ ਦੀ ਮਹੱਤਵਪੂਰਨ ਮੀਟਿੰਗ

ਪਟਿਆਲਾ, 20 ਨਵੰਬਰ (ਜਗਦੇਵ ਰੰਚਨਾਂ) : ਪਾਰਟੀ ਸੰਰਚਨਾ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਵਰਕਰਾਂ ਨੂੰ ਜੁੜੇ ਰੱਖਣ ਲਈ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਪਟਿਆਲਾ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਵੱਲੋਂ ਅੱਜ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨਾਂ, ਯੂਥ ਆਗੂਆਂ ਅਤੇ ਵੱਖ–ਵੱਖ ਪਾਰਟੀ ਅਹੁਦੇਦਾਰਾਂ ਨੇ ਹਾਜ਼ਰੀ ਭਰੀ।

ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਾਰਟੀ ਨੂੰ ਪੱਕੀ ਜੜ੍ਹੀਂ ਦੇਣ ਲਈ ਹਰ ਪੱਧਰ ’ਤੇ ਇੱਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਲਾਕ ਅਤੇ ਯੂਥ ਆਗੂ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੇ ਸੰਗਠਨ ਇਸ ਪੱਧਰ ’ਤੇ ਮਜ਼ਬੂਤ ਹੋਵੇ, ਤਾਂ ਪਾਰਟੀ ਦੀ ਪਕੜ ਆਪੇ ਹੀ ਦੂਰ–ਦੂਰ ਤੱਕ ਮਜ਼ਬੂਤ ਹੁੰਦੀ ਹੈ। ਗੋਗੀਆ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਵਾਰਡ–ਪੱਧਰ ’ਤੇ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਹਰ ਬੂਥ ’ਤੇ ਵਰਕਰਾਂ ਨੂੰ ਹੋਰ ਸਰਗਰਮ ਕੀਤਾ ਜਾਵੇਗਾ।

ਚੇਅਰਮੈਨ ਤੇਜਿੰਦਰ ਮਹਿਤਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਨਜ਼ਰੀਏ, ਨੀਤੀਆਂ ਅਤੇ ਵਿਕਾਸਕਾਰੀ ਉਪਰਾਲਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਯੂਥ ਵਰਕਰ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਹਰ ਬਲਾਕ ਪ੍ਰਧਾਨ ਆਪਣੇ ਖੇਤਰ ਦੇ ਲੋਕਾਂ ਨਾਲ ਨਿਰੰਤਰ ਸੰਪਰਕ ਵਿੱਚ ਰਹੇ ਅਤੇ ਪਾਰਟੀ ਦੇ ਕੰਮਾਂ ਅਤੇ ਜਨਹਿਤ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਦਾ ਰਹੇ।

ਮੀਟਿੰਗ ਦੌਰਾਨ ਆਉਣ ਵਾਲੀਆਂ ਪਾਰਟੀ ਗਤੀਵਿਧੀਆਂ, ਸੰਗਠਨ ਮਜ਼ਬੂਤੀ, ਨਵੀਂ ਯੋਜਨਾਵਾਂ ਅਤੇ ਬੂਥ ਮੈਨੇਜਮੈਂਟ ਬਾਰੇ ਵੀ ਤਫ਼ਸੀਲ ਨਾਲ ਵਿਚਾਰ–ਵਟਾਂਦਰਾ ਕੀਤਾ ਗਿਆ। ਮੌਜੂਦ ਆਗੂਆਂ ਅਤੇ ਅਹੁਦੇਦਾਰਾਂ ਨੇ ਪਟਿਆਲਾ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments