Homeਪਟਿਆਲਾ ਅਪਡੇਟਸ. ਜਗਜੀਤ ਸਿੰਘ ਦਰਦੀ ਦੀ 50ਵੀਂ ਵਰੇਗੰਢ 'ਤੇ ਵਿਸ਼ੇਸ਼ ਸ਼ੁਕਰਾਨਾ ਸਮਾਗਮ, ਸਿਹਤ...

ਸ. ਜਗਜੀਤ ਸਿੰਘ ਦਰਦੀ ਦੀ 50ਵੀਂ ਵਰੇਗੰਢ ‘ਤੇ ਵਿਸ਼ੇਸ਼ ਸ਼ੁਕਰਾਨਾ ਸਮਾਗਮ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ ਸ਼ਿਰਕਤ

ਸਮਾਗਮ ਵਿਚ ਹਾਜ਼ਰੀ ਭਰਦੇ ਚੌਧਰੀ ਪ੍ਰਭਜੀਤ ਸਿੰਘ, ਡਾ. ਬਲਬੀਰ ਸਿੰਘ ਅਤੇ ਹੋਰ ਸ਼ਖ਼ਸੀਅਤਾਂ

ਪਟਿਆਲਾ, 20 ਨਵੰਬਰ (ਰਾਜੇਸ਼ ਕੁਮਾਰ): ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਪਦਮ ਸ੍ਰੀ ਸ. ਜਗਜੀਤ ਸਿੰਘ ਦਰਦੀ ਅਤੇ ਉਨ੍ਹਾਂ ਦੀ ਧਰਮ ਸੁਪਤਨੀ ਸੇਵਾਰਤਨ ਸਰਦਾਰਨੀ ਜਸਵਿੰਦਰ ਕੌਰ ਦਰਦੀ ਦੀ 50ਵੀਂ ਵਰੇਗੰਢ ਦੇ ਪਵਿੱਤਰ ਮੌਕੇ ‘ਤੇ ਵਿਸ਼ੇਸ਼ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲਿਆਂ ਵੱਲੋਂ ਗੁਰਬਾਣੀ ਜਸ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਉਪਰੰਤ ਦੁਖਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪਰਨਾਮ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਸਮਾਗਮ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਨੇ ਪਹੁੰਚ ਕੇ ਦਰਦੀ ਸਾਹਿਬ ਅਤੇ ਉਹਨਾਂ ਦੀ ਧਰਮ ਪਤਨੀ ਨੂੰ  ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਡਾ. ਬਲਬੀਰ ਸਿੰਘ ਨੇ ਦਰਦੀ ਪਰਿਵਾਰ ਦੀ ਬੇਟੀ ਡਾ. ਇੰਦਰਪ੍ਰੀਤ ਕੌਰ ਨੂੰ ਕੀਰਤਨ ਕਰਕੇ ਸੰਗਤ ਨੂੰ ਰੂਹਾਨੀ ਤੌਰ ‘ਤੇ ਜੋੜਨ ਲਈ ਆਸ਼ੀਰਵਾਦ ਦਿੱਤਾ। ਉਨ੍ਹਾਂ ਦੇ ਸਪੁੱਤਰ ਸ. ਹਰਪ੍ਰੀਤ ਸਿੰਘ ਦਰਦੀ ਨਾਲ ਵੀ ਡਾ. ਬਲਬੀਰ ਸਿੰਘ ਨੇ ਪੰਜਾਬ, ਸੇਵਾ ਅਤੇ ਸਮਾਜਿਕ ਮੁਦਿਆਂ ਬਾਰੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਅਦਾਰਾ ਸ਼ਹੀਦ—ਏ—ਆਜ਼ਮ ਤੋਂ ਚੌਧਰੀ ਪ੍ਰਭਜੀਤ ਸਿੰਘ (ਦਰਦੀ ਸਾਹਿਬ ਦੇ ਛੋਟੇ ਭਰਾ), ਚੌਧਰੀ ਛਤਰਪਾਲ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਚੌਧਰੀ ਪਰਿਵਾਰ ਸਮੇਤ ਸ਼ਾਮਿਲ ਹੋਏ।

ਜਗਜੀਤ ਸਿੰਘ ਦਰਦੀ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਮੁਬਾਰਕਬਾਦ ਦਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਹੋਰ ਸ਼ਖ਼ਸੀਅਤਾਂ

ਇਸ ਮੌਕੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੜ੍ਹਦੀਕਲਾ ਅਦਾਰਾ ਹਮੇਸ਼ਾ ਹੀ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਨਿਸਵਾਰਥ ਸੇਵਾ ਵਿੱਚ ਅੱਗੇ ਰਿਹਾ ਹੈ। ਸ. ਜਗਜੀਤ ਸਿੰਘ ਦਰਦੀ ਲੋਕ ਭਲਾਈ ਦੇ ਕੰਮਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਪ੍ਰਮਾਤਮਾ ਅੱਗੇ ਪ੍ਰਾਰਥਨਾ ਹੈ ਕਿ ਉਹ ਪਰਿਵਾਰ ਨੂੰ ਅੱਗੇ ਵੀ ਖੁਸ਼ਹਾਲੀ ਬਖ਼ਸ਼ੇ। ਸੰਤ ਬਾਬਾ ਹਾਕਮ ਸਿੰਘ ਜੀ, ਸਵਾਮੀ ਰਾਜੇਸ਼ਵਰਾਨੰਦ ਜੀ ਅੰਬਾਲਾ ਵਾਲੇ ਤੇ ਹੋਰ ਧਾਰਮਿਕ ਹਸਤੀਆਂ ਨੇ ਵੀ ਦਰਦੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਚੜ੍ਹਦੀਕਲਾ ਦੀ ਕਾਮਨਾ ਕੀਤੀ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਚੌਧਰੀ ਪ੍ਰਭਜੀਤ ਸਿੰਘ, ਚੌਧਰੀ ਛਤਰਪਾਲ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਚੌਧਰੀ, ਪ੍ਰੋਫੈ. ਗੁਰਲਵਲੀਨ ਕੌਰ ਸੁਪਤਨੀ ਸਵ. ਸਤਬੀਰ ਸਿੰਘ ਦਰਦੀ, ਬੇਟਾ ਏਕਵੀਰ ਸਿੰਘ

ਇਸ ਮੌਕੇ ‘ਤੇ ਰਾਜਨੀਤਿਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ, ਹਰਿਆਣਾ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਸ਼੍ਰੋਮਣੀ ਅਕਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਅਮਰੀਕਾ ਦੇ ਉਘੇ ਸਿੱਖ ਵਪਾਰੀ ਸਦਰਸ਼ਨ ਸਿੰਘ ਧਾਲੀਵਾਲ, ਸੀਨੀਅਰ ਅਕਾਲੀ ਆਗੂ ਸ. ਸੁਰਜੀਤ ਸਿੰਘ ਰੱਖੜਾ, ਸਾਬਕਾ ਹੈਡ ਗ੍ਰੰਥੀ ਸ. ਸ੍ਰ. ਸੁਖਦੇਵ ਸਿੰਘ, ਐਸਜੀਪੀਸੀ ਮੈਂਬਰ ਸ੍ਰ. ਸਤਵਿੰਦਰ ਸਿੰਘ ਟੌਹੜਾ, ਪੰਜਾਬ ਭਵਨ ਸਰੀ ਕੈਨੇਡਾ ਤੋਂ ਸ੍ਰੀ ਸੁੱਖੀ ਬਾਠ, ਸ. ਹਰਿੰਦਰਪਾਲ ਸਿੰਘ ਟੌਹੜਾ ਸਮੇਤ ਅਨੇਕ ਨਾਮੀ ਹਸਤੀਆਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸਾਰੇ ਆਏ ਮਹਿਮਾਨਾਂ ਨੇ ਦਰਦੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਚੜ੍ਹਦੀਕਲਾ, ਖੁਸ਼ਹਾਲੀ ਅਤੇ ਸਿਹਤਮੰਦ ਜੀਵਨ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਨਾਲ ਹੀ ਚੜ੍ਹਦੀਕਲਾ ਅਦਾਰੇ ਨਾਲ ਜੁੜੇ ਹੋਏ ਪੰਜਾਬ ਹਰਿਆਣਾ ਹਿਮਾਚਲ ਦੇ ਸੀਨੀਅਰ ਪੱਤਰਕਾਰਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ।

RELATED ARTICLES
- Advertisment -
Google search engine
Google search engine
Google search engine

Most Popular

Recent Comments