Homeਪਟਿਆਲਾ ਅਪਡੇਟਡੀਸੀ ਨੇ ਮੰਦਿਰ ਸ੍ਰੀ ਕਾਲੀ ਦੇਵੀ ਪਟਿਆਲਾ ਦੇ ਵਿਕਾਸ ਕਾਰਜਾਂ ਦੀ ਸਮੀਖਿਆ,...

ਡੀਸੀ ਨੇ ਮੰਦਿਰ ਸ੍ਰੀ ਕਾਲੀ ਦੇਵੀ ਪਟਿਆਲਾ ਦੇ ਵਿਕਾਸ ਕਾਰਜਾਂ ਦੀ ਸਮੀਖਿਆ, ਸਰੋਵਰ ਦੀ ਸਫ਼ਾਈ ਤੇ ਯੋਜਨਾਵਾਂ ਨੂੰ ਤਰਜੀਹ

ਪਟਿਆਲਾ, 19 ਨਵੰਬਰ: (ਜਗਜੀਤ ਸਿੰਘ) : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਮੰਦਿਰ ਸ੍ਰੀ ਕਾਲੀ ਦੇਵੀ ਅਤੇ ਸ੍ਰੀ ਰਾਜ ਰਾਜੇਸ਼ਵਰੀ ਦੇਵੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਮੌਕੇ ‘ਤੇ ਹੀ ਸੰਬੰਧਿਤ ਵਿਭਾਗਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਮੰਦਿਰ ਦੀ ਪਵਿੱਤਰਤਾ, ਸਫ਼ਾਈ ਅਤੇ ਸਰੋਵਰ ਦੇ ਪਾਣੀ ਦੀ ਗੁਣਵੱਤਾ ਨੂੰ ਪ੍ਰਾਥਮਿਕਤਾ ਮੁਤਾਬਕ ਸੁਧਾਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਡਾ. ਯਾਦਵ ਨੇ ਖ਼ਾਸ ਤੌਰ ‘ਤੇ ਡਰੇਨੇਜ ਵਿਭਾਗ ਦੁਆਰਾ ਸਰੋਵਰ ਵਿੱਚ ਤਾਜ਼ਾ ਪਾਣੀ ਭਰਨ ਲਈ ਪਾਈ ਜਾ ਰਹੀ ਨਵੀਂ ਪਾਈਪਲਾਈਨ ਦੇ ਕੰਮ ਦੀ ਜਾਂਚ ਕੀਤੀ। ਉਨ੍ਹਾਂ ਨੇ ਤਕਨੀਕੀ ਟੀਮ ਨੂੰ ਨਿਰਦੇਸ਼ ਦਿੱਤੇ ਕਿ ਕੰਮ ਨੂੰ ਗੁਣਵੱਤਾ ਅਤੇ ਸਮੇਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇ, ਤਾਂ ਜੋ ਸਰੋਵਰ ਦਾ ਪਾਣੀ ਸਾਫ਼ ਤੇ ਤਾਜ਼ਾ ਰਹੇ। ਉਨ੍ਹਾਂ ਕਿਹਾ ਕਿ ਇਹ ਮੰਦਿਰ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਬਹੁਤ ਮਹੱਤਵਪੂਰਨ ਹੈ।

ਡੀਸੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਸਫ਼ਾਈ ਪ੍ਰਣਾਲੀ, ਪਾਣੀ ਸਹੂਲਤਾਂ, ਸੁਰੱਖਿਆ ਅਤੇ ਆਵਾਜਾਈ ਪ੍ਰਬੰਧਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਸ ਤੋਂ ਬਾਅਦ ਮੰਦਿਰ ਦੇ ਚੌਗਿਰਦੇ ਦੀ ਸੁੰਦਰਤਾ ਤੇ ਹੋਰ ਵਿਕਾਸ ਯੋਜਨਾਵਾਂ ‘ਤੇ ਕੰਮ ਅੱਗੇ ਵਧਾਇਆ ਜਾਵੇਗਾ।

ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਚੇਤਾਵਨੀ ਦਿੱਤੀ ਕਿ ਕੰਮ ਕਰਦਿਆਂ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਮੰਦਿਰ ਵਿੱਚ ਦਰਸ਼ਨ ਕਰਨ ਵਾਲੇ ਭਗਤਾਂ ਦੀ ਸੁਰੱਖਿਆ ਅਤੇ ਸੁਵਿਧਾ ਸਰਕਾਰ ਦੀ ਪ੍ਰਧਾਨਤਾ ਹੈ।

ਡਾ. ਪ੍ਰੀਤੀ ਯਾਦਵ ਨੇ ਭਰੋਸਾ ਦਵਾਇਆ ਕਿ ਵਿਕਾਸ ਕਾਰਜ ਸਮੇਂਸਿਰ ਅਤੇ ਮਿਆਰੀ ਮਾਪਦੰਡਾਂ ‘ਤੇ ਪੂਰੇ ਕੀਤੇ ਜਾਣਗੇ, ਤਾਂ ਜੋ ਇਹ ਇਤਿਹਾਸਿਕ ਤੀਰਥ ਅਗਲੀ ਪੀੜ੍ਹੀਆਂ ਲਈ ਵੀ ਸ਼ਰਧਾ ਅਤੇ ਸੁੰਦਰਤਾ ਦਾ ਕੇਂਦਰ ਬਣਿਆ ਰਹੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਸਮੇਤ ਕਈ ਅਧਿਕਾਰੀ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments