Homeਪਟਿਆਲਾ ਅਪਡੇਟਬਿਹਾਰ ਨਤੀਜਿਆਂ ਮਗਰੋਂ ਭਾਜਪਾ ਵਿੱਚ ਨਵੀਂ ਉਰਜਾ 2027 ਚੋਣਾਂ ਲਈ ਰਣਨੀਤੀ ਤੇਜ਼...

ਬਿਹਾਰ ਨਤੀਜਿਆਂ ਮਗਰੋਂ ਭਾਜਪਾ ਵਿੱਚ ਨਵੀਂ ਉਰਜਾ 2027 ਚੋਣਾਂ ਲਈ ਰਣਨੀਤੀ ਤੇਜ਼ – ਅਨੁਜ ਖੋਸਲਾ

ਜ਼ਿਲਾ ਭਾਜਪਾ ਪਟਿਆਲਾ ਸ਼ਹਿਰੀ ਮੰਡਲ ਵਲੋਂ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਨੂੰ ਕੀਤਾ ਗਿਆ ਸਨਮਾਨਿਤ

ਪਟਿਆਲਾ, 15 ਨਵੰਬਰ (ਛਤਰਪਾਲ ਸਿੰਘ): ਭਾਜਪਾ ਯੁਵਾ ਮੋਰਚਾ ਦੇ ਸੂਬਾ ਸਕੱਤਰ ਅਤੇ ਨਗਰ ਨਿਗਮ ਪਟਿਆਲਾ ਵਿੱਚ ਡਿਪਟੀ ਲੀਡਰ ਅਨੁਜ ਖੋਸਲਾ ਨੇ ਕਿਹਾ ਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅਤੇ ਐਨ.ਡੀ.ਏ. ਨੂੰ ਮਿਲਿਆ ਬੇਮਿਸਾਲ ਬਹੁਮਤ ਪਾਰਟੀ ਲਈ ਵੱਡੀ ਪ੍ਰੇਰਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹੀ ਉਤਸ਼ਾਹ ਅਤੇ ਭਰੋਸਾ ਪੰਜਾਬ ਦੇ ਲੋਕ 2027 ਦੀਆਂ ਚੋਣਾਂ ਵਿੱਚ ਵੀ ਦਿਖਾਉਣਗੇ ਅਤੇ ਸੂਬੇ ਵਿੱਚ ਭਾਜਪਾ ਸਰਕਾਰ ਦੀ ਰਾਹ ਪੱਕੀ ਹੋਵੇਗੀ।

ਅਨੁਜ ਖੋਸਲਾ ਨੇ ਦੱਸਿਆ ਕਿ ਪਾਰਟੀ ਨੇ ਪੁਰੀ ਤਰ੍ਹਾਂ ਫੋਕਸ ਹੁਣ ਪੰਜਾਬ ‘ਤੇ ਕਰ ਲਿਆ ਹੈ ਅਤੇ ਹਰ ਵਰਗ ਦਾ ਨੌਜਵਾਨ ਅਤੇ ਵੱਡੀ ਗਿਣਤੀ ਲੋਕ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੌਰਾਨ ਲੋਕਾਂ ਨੇ ਤਜਰਬਾ ਕਰ ਲਿਆ ਹੈ ਕਿ ਇਹ ਪਾਰਟੀਆਂ ਸੂਬੇ ਦੀ ਤਰੱਕੀ ਲਈ ਕੁਝ ਨਹੀਂ ਕਰ ਸਕੀਆਂ। ਇਸ ਲਈ ਲੋਕ ਹੁਣ ਹੋਰ ਸੂਬਿਆਂ ਵਾਂਗ—ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ ਤੇ ਹਰਿਆਣਾ—ਪੰਜਾਬ ਵਿੱਚ ਵੀ ਡਬਲ ਇੰਜਨ ਸਰਕਾਰ ਦੀ ਉਮੀਦ ਕਰ ਰਹੇ ਹਨ।

ਬਿਹਾਰ ਦੀ ਜਿੱਤ ਮਗਰੋਂ ਪਟਿਆਲਾ ਵਿੱਚ ਭਾਜਪਾ ਵਰਕਰਾਂ ਨੇ ਜ਼ੋਰਦਾਰ ਜਸ਼ਨ ਮਨਾਇਆ।
ਇਸ ਮੌਕੇ ਜ਼ਿਲਾ ਭਾਜਪਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਵਿਜੇ ਕੁਮਾਰ ਕੂਕਾ ਦੀ ਅਗਵਾਈ ਹੇਠ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ।

ਅਨੁਜ ਖੋਸਲਾ ਨੇ ਕਿਹਾ ਕਿ ਸਾਬਕਾ ਐਮ.ਪੀ. ਪ੍ਰਨੀਤ ਕੌਰ ਅਤੇ ਜੈਇੰਦਰ ਕੌਰ ਦੀ ਅਗਵਾਈ ਹੇਠ ਪਟਿਆਲਾ ਜ਼ਿਲੇ ਵਿੱਚ ਭਾਜਪਾ ਦੀਆਂ ਟੀਮਾਂ ਬਹੁਤ ਧਿਆਨ ਨਾਲ ਮਿਹਨਤ ਕਰ ਰਹੀਆਂ ਹਨ ਅਤੇ ਪੂਰਾ ਭਰੋਸਾ ਹੈ ਕਿ ਜ਼ਿਲੇ ਦੀਆਂ ਹਰੇਕ ਵਿਧਾਨ ਸਭਾ ਸੀਟ ‘ਤੇ ਭਾਜਪਾ ਮਜ਼ਬੂਤ ਪ੍ਰਦਰਸ਼ਨ ਕਰੇਗੀ।

ਜ਼ਿਲਾ ਪ੍ਰਧਾਨ ਵਿਜੇ ਕੁਮਾਰ ਕੂਕਾ ਅਤੇ ਜ਼ਿਲਾ ਮਹਾਮੰਤਰੀ ਹਰਦੇਵ ਸਿੰਘ ਬੱਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਨਾਲ ਖਾਸ ਜਜ਼ਬਾਤੀ ਨਾਤਾ ਹੈ ਅਤੇ ਉਹ ਸੂਬੇ ਦੀਆਂ ਚਿਰਕਾਲੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਹੁਤ ਗੰਭੀਰ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਹੋਰ ਸੂਬਿਆਂ ਵਿੱਚ ਡਬਲ ਇੰਜਨ ਸਰਕਾਰਾਂ ਨੇ ਤੇਜ਼ੀ ਨਾਲ ਤਰੱਕੀ ਦੇ ਰਸਤੇ ਖੋਲੇ ਹਨ, ਉਸੇ ਤਰ੍ਹਾਂ ਪੰਜਾਬ ਨੂੰ ਵੀ ਇਸ ਮਾਡਲ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਲੋਕ ਹੁਣ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਕਿ ਕਾਂਗਰਸ ਅਤੇ ਅਕਾਲੀ ਦਲ ਸਿਰਫ਼ ਗੁੰਮਰਾਹਕੁੰਨ ਵਾਅਦੇ ਕਰਦੇ ਰਹੇ ਹਨ, ਜਦਕਿ ਭਾਜਪਾ ਹੀ ਸੂਬੇ ਨੂੰ ਸਹੀ ਦਿਸ਼ਾ ਦੇ ਸਕਦੀ ਹੈ। ਇਸ ਲਈ 2027 ਵਿੱਚ ਪੰਜਾਬੀ ਵੋਟਰ ਭਾਜਪਾ ਦੇ ਹੱਕ ਵਿੱਚ ਮਜ਼ਬੂਤ ਫ਼ੈਸਲਾ ਲੈਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments