Homeਪਟਿਆਲਾ ਅਪਡੇਟਚੇਅਰਮੈਨ ਹਡਾਣਾ ਨੇ ਤਰਨਤਾਰਨ ਵਿਖੇ ਹੋਈ ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ

ਚੇਅਰਮੈਨ ਹਡਾਣਾ ਨੇ ਤਰਨਤਾਰਨ ਵਿਖੇ ਹੋਈ ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ

 ਆਮ ਆਦਮੀ ਪਾਰਟੀ ਦੇ ਲੋਕ ਪੱਖੀ ਕੰਮਾਂ ਤੋਂ ਖੁਸ਼ ਹੋ ਕੇ ਲੋਕਾਂ ਨੇ ਜਿੱਤ ਦਾ ਫਤਵਾ ਦਿੱਤਾ – ਚੇਅਰਮੈਨ ਹਡਾਣਾ


ਪਟਿਆਲਾ, 14 ਨਵੰਬਰ (ਛਤਰਪਾਲ ਸਿੰਘ) : ਤਰਨਤਾਰਨ ਵਿਖੇ ਆਮ ਆਦਮੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਅੱਜ ਪੀ.ਆਰ.ਟੀ.ਸੀ ਦੇ ਚੇਅਰਮੈਨ ਅਤੇ ਸਨੌਰ ਹਲਕਾ ਇੰਚਾਰਜ ਸ. ਰਣਜੋਧ ਸਿੰਘ ਹਡਾਣਾ ਵੱਲੋਂ ਵਰਕਰਾਂ ਤੇ ਸਥਾਨਕ ਲੋਕਾਂ ਵਿਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਪਿਛਲੇ ਤਿੰਨ ਸਾਲਾਂ ਦੇ ਲੋਕ-ਪੱਖੀ ਕੰਮਾਂ ਨੂੰ ਦੇਖਦੇ ਹੋਏ ਇਹ ਜਿੱਤ ਪਾਰਟੀ ਦੇ ਨਾਮ ਲਿਖੀ ਹੈ।

ਇਸ ਮੌਕੇ ਬਲਦੇਵ ਸਿੰਘ ਦੇਵੀਗੜ੍ਹ ਮਾਰਕਿਟ ਕਮੇਟੀ ਦੁਧਾਨਸਾਧਾ, ਰਾਜਬੰਸ ਸਿੰਘ ਸਟੇਟ ਵਾਈਸ ਪ੍ਰਧਾਨ ਬੀ ਸੀ ਵਿੰਗ, ਡਾ ਹਰਨੇਕ ਸਿੰਘ ਸਹਾਇਕ ਡਾਇਰੈਕਟਰ, ਗੁਰਮੀਤ ਸਿੰਘ ਅਸਰਪੁਰ, ਅਮਰਿੰਦਰ ਸਿੰਘ, ਸੁਖਜਿੰਦਰ ਸਿੰਘ, ਅਮਰਿੰਦਰ ਕੱਛਵਾ, ਗੁਰਪ੍ਰੀਤ ਕੌਰ ਸਰਪੰਚ, ਸੋਨੂ ਰਾਣੀ ਸਰਪੰਚ, ਮੀਨੂ ਸਰਪੰਚ, ਹਰਪਾਲ ਸਿੰਘ ਸਰਪੰਚ, ਮੁਖਵਿੰਦਰ ਸਿੰਘ ਸਰਪੰਚ, ਹਰਪ੍ਰੀਤ ਸਿੰਘ ਘੁਮਾਣ ਬਲਾਕ ਇੰਚਾਰਜ, ਦਵਿੰਦਰ ਸਿੰਘ ਮਾੜੂ ਸਾਬਕਾ ਸਰਪੰਚ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਹਰਪਿੰਦਰ ਸਿੰਘ ਚੀਮਾ ਉੱਘੇ ਸਮਾਜ ਸੇਵੀ, ਬਿਕਰਮਜੀਤ ਸਿੰਘ ਸਰਾਓ ਪੀ ਏ ਟੁ ਚੇਅਰਮੈਨ, ਲਾਲੀ ਰਹਿਲ ਪੀ ਏ ਟੁ ਚੇਅਰਮੈਨ ਅਤੇ ਹੋਰ ਪਿੰਡ ਵਾਸੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ.

ਸ. ਹਡਾਣਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਵਿਕਾਸ, ਸਾਫ਼ ਸਿਆਸਤ ਤੇ ਪਾਰਦਰਸ਼ਤਾ ਨੂੰ ਤਰਜੀਹ ਦੇ ਰਹੇ ਹਨ ਅਤੇ ਤਰਨਤਾਰਨ ਦੀ ਜਿੱਤ ਇਸ ਗੱਲ ਦਾ ਸਪੱਸ਼ਟ ਇਸ਼ਾਰਾ ਹੈ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗੱਲ ਸਕੂਲਾਂ ਦੀ ਹੋਵੇ, ਹਸਪਤਾਲਾਂ ਦੀ, ਨੌਜਵਾਨਾਂ ਲਈ ਮੌਕਿਆਂ ਦੀ ਜਾਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਹੋਵੇ, ਜੋ ਵਾਅਦੇ ਪਾਰਟੀ ਨੇ ਕੀਤੇ ਸਨ, ਉਹ ਇੱਕ-ਇੱਕ ਕਰਕੇ ਪੂਰੇ ਹੋ ਰਹੇ ਹਨ।

ਚੇਅਰਮੈਨ ਹਡਾਣਾ ਨੇ ਕਿਹਾ ਕਿ ਇਹ ਜਿੱਤ ਸਿਰਫ਼ ਇੱਕ ਚੋਣੀ ਨਤੀਜਾ ਨਹੀਂ, ਸਗੋਂ ਲੋਕਾਂ ਦਾ ਭਰੋਸਾ ਹੈ ਜੋ ਉਹ ਆਮ ਆਦਮੀ ਪਾਰਟੀ ਦੇ ਵਿਕਾਸ ਮਾਡਲ ’ਤੇ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਰ ਹਲਕੇ ਵਿੱਚ ਲੋਕਾਂ ਨੂੰ ਬਰਾਬਰ ਤਰੱਕੀ ਅਤੇ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਬੇਮਿਸਾਲ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਹਡਾਣਾ ਨੇ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀ ਸੋਚ ਹਰ ਘਰ ਤੱਕ ਪਹੁੰਚਾਉਣ ਵਾਲੇ ਵਰਕਰਾਂ ਦਾ ਵੀ ਖਾਸ ਤੌਰ ਤੇ ਧੰਨਵਾਦ ਕੀਤਾ।

RELATED ARTICLES
- Advertisment -
Google search engine
Google search engine
Google search engine

Most Popular

Recent Comments