Homeਮਨੋਰੰਜਨਧਰਮਿੰਦਰ ਦੀ ਮੌਤ ਦੀਆਂ ਖਬਰਾਂ ਨੂੰ ਪਰਿਵਾਰ ਨੇ ਕਰਾਰ ਦਿੱਤਾ ਅਫ਼ਵਾਹ

ਧਰਮਿੰਦਰ ਦੀ ਮੌਤ ਦੀਆਂ ਖਬਰਾਂ ਨੂੰ ਪਰਿਵਾਰ ਨੇ ਕਰਾਰ ਦਿੱਤਾ ਅਫ਼ਵਾਹ

ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਪੋਸਟ

ਮੁੰਬਈ, 11 ਨਵੰਬਰ, (ਜਗਜੀਤ ਸਿੰਘ): ਬਾਲੀਵੁੱਡ ਦੇ ਮਹਾਨ ਅਦਾਕਾਰ ਧਰਮਿੰਦਰ ਦੀ ਸਿਹਤ ਬਾਰੇ ਚੱਲ ਰਹੀਆਂ ਚਰਚਾਵਾਂ ਦੇ ਮੱਦੇਨਜ਼ਰ ਪਰਿਵਾਰ ਨੇ ਸਪਸ਼ਟੀਕਰਨ ਜਾਰੀ ਕੀਤਾ ਹੈ। ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਉਨ੍ਹਾਂ ਦੀ ਮੌਤ ਸਬੰਧੀ ਖ਼ਬਰਾਂ ਬਿਲਕੁਲ ਝੂਠੀਆਂ ਅਤੇ ਬੇਬੁਨਿਆਦ ਹਨ।

ਧੀ ਈਸ਼ਾ ਦਿਓਲ ਨੇ ਦੱਸਿਆ “ਪਿਤਾਜੀ ਬਿਲਕੁਲ ਸੁਰੱਖਿਅਤ ਹਨ ਅਤੇ ਹੌਲੀ-ਹੌਲੀ ਠੀਕ ਹੋ ਰਹੇ ਹਨ। ਕਿਰਪਾ ਕਰਕੇ ਕਿਸੇ ਵੀ ਅਫ਼ਵਾਹ ’ਤੇ ਵਿਸ਼ਵਾਸ ਨਾ ਕਰੋ।”

ਦਰਅਸਲ, ਬੀਤੇ ਦਿਨ ਉਨ੍ਹਾਂ ਨੂੰ ਸਿਹਤ ਖਰਾਬ ਹੋਣ ਕਾਰਨ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਣਕਾਰੀ ਅਨੁਸਾਰ, ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ।

ਇਸ ਖ਼ਬਰ ਦੇ ਫੈਲਣ ਤੋਂ ਬਾਅਦ ਹਸਪਤਾਲ ਦੇ ਬਾਹਰ ਕਈ ਚਾਹੁਣੇ ਅਤੇ ਸਿਤਾਰੇ ਇਕੱਠੇ ਹੋ ਗਏ। ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਹਸਪਤਾਲ ਪਹੁੰਚੇ ਤਾਂ ਉਹ ਕਾਫ਼ੀ ਭਾਵੁਕ ਦਿਖਾਈ ਦਿੱਤੇ, ਜਦਕਿ ਬੌਬੀ ਦਿਓਲ ਨੇ ਆਪਣੀ ਫ਼ਿਲਮ ਅਲਫ਼ਾ ਦੀ ਸ਼ੂਟਿੰਗ ਵਿਚਕਾਰ ਛੱਡ ਕੇ ਤੁਰੰਤ ਮੁੰਬਈ ਵਾਪਸੀ ਕੀਤੀ।

ਰਾਤ ਦੇ ਸਮੇਂ ਸ਼ਾਹਰੁਖ ਖਾਨ, ਸਲਮਾਨ ਖਾਨ, ਜੈਕੀ ਸ਼ਰਾਫ ਸਮੇਤ ਕਈ ਫ਼ਿਲਮੀ ਹਸਤੀਆਂ ਵੀ ਹਸਪਤਾਲ ਪਹੁੰਚੀਆਂ ਅਤੇ ਪਰਿਵਾਰ ਨਾਲ ਮਿਲ ਕੇ ਹੌਸਲਾ ਬੰਨ੍ਹਿਆ।

ਧਰਮਿੰਦਰ ਨੂੰ ਇਸ ਤੋਂ ਪਹਿਲਾਂ ਵੀ 31 ਅਕਤੂਬਰ ਨੂੰ ਹਲਕੀ ਸਿਹਤ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਉਮਰ 88 ਸਾਲ ਹੈ ਅਤੇ ਉਹ ਹਾਲ ਹੀ ਵਿੱਚ ਆਪਣੇ ਪੁੱਤਰ ਸੰਨੀ ਦੀ ਫ਼ਿਲਮ ਗ਼ਦਰ 2 ਦੀ ਸਫ਼ਲਤਾ ਮੌਕੇ ਤੇ ਜਨਤਾ ਦੇ ਸਾਹਮਣੇ ਆਏ ਸਨ।

ਪਰਿਵਾਰ ਦੇ ਨੇੜਲੇ ਸੂਤਰਾਂ ਅਨੁਸਾਰ, ਧਰਮਿੰਦਰ ਹੁਣ ਸਥਿਰ ਅਤੇ ਸਿਹਤਮੰਦ ਹੋ ਰਹੇ ਹਨ, ਤੇ ਜਲਦੀ ਹੀ ਘਰ ਵਾਪਸ ਆ ਸਕਦੇ ਹਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments