Homeਪੰਜਾਬਏ.ਡੀ.ਸੀ. ਵੱਲੋਂ ਸਟੇਟ ਬੈਂਕ ਆਫ਼ ਇੰਡੀਆ ਦੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ...

ਏ.ਡੀ.ਸੀ. ਵੱਲੋਂ ਸਟੇਟ ਬੈਂਕ ਆਫ਼ ਇੰਡੀਆ ਦੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਦੇ ਕੰਮ ਦਾ ਜਾਇਜ਼ਾ

ਪਟਿਆਲਾ, 22 ਮਾਰਚ:

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਨਵਰੀਤ ਕੌਰ ਸੇਖੋ ਨੇ ਡੀ.ਐਲ.ਆਰ.ਏ.ਸੀ ਦੀ ਮੀਟਿੰਗ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਦੇ

ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ, ਆਰਸੇਟੀ, ਪਟਿਆਲਾ ਦੇ ਕੰਮਾਂ ਦਾ ਜਾਇਜ਼ਾ ਲਿਆ। ਆਰਸੇਟੀ ਵਿਖੇ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ, ਪੰਜਾਬ ਸਰਕਾਰ ਅਤੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਸਪਾਂਸਰ ਕੀਤੇ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਮੌਕੇ ਏ.ਡੀ.ਸੀ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਪੇਂਡੂ ਸੈਵ-ਰੋਜ਼ਗਾਰ ਸਿਖਲਾਈ ਸੰਸਥਾ ਦੀ ਸਾਲਾਨਾ ਗਤੀਵਿਧੀ ਰਿਪੋਰਟ 2024-25 ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਰੀ ਕੀਤੀ ਹੈ।

ਡੀ.ਐਲ.ਆਰ.ਏ.ਸੀ., ਪਟਿਆਲਾ ਦੀ ਚੇਅਰਪਰਸਨ ਨਵਰੀਤ ਕੌਰ ਸੇਖੋ ਨੇ ਕਿਹਾ ਕਿ ਆਰਸੇਟੀ ਦਾ ਮੁੱਖ ਉਦੇਸ਼ ਪੇਂਡੂ ਯੁਵਾ ਸ਼ਕਤੀ ਨੂੰ ਲਾਭਕਾਰੀ ਗਤੀਵਿਧੀਆਂ ਲਈ ਚਾਨਣਾ ਦੇਣਾ ਹੈ ਜੋ ਰਾਸ਼ਟਰ ਨਿਰਮਾਣ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ ਵਲੋਂ ਪ੍ਰਦਾਨ ਕੀਤੀ ਜਾਂਦੀ ਕੁਸ਼ਲ ਵਿਕਾਸ ਸਿਖਲਾਈ ਦੁਆਰਾ ਪੇਂਡੂ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਤ ਕੀਤਾ ਗਿਆ ਹੈ। ਸਿਖਲਾਈ ਵਿੱਚ ਪ੍ਰਾਪਤ ਕੀਤੇ ਹੁਨਰਾਂ ਅਤੇ ਸਕਾਰਾਤਮਕ ਮਾਨਸਿਕਤਾਵਾਂ ਅਤੇ ਆਤਮ-ਵਿਸ਼ਵਾਸ ਨੇ ਸਿਖਿਆਰਥੀਆਂ ਨੂੰ ਆਪਣੇ ਉੱਦਮ ਸਥਾਪਤ ਕਰਨ ਅਤੇ ਦੂਜਿਆਂ ਲਈ ਬਹੁਤ ਸਾਰੀਆਂ ਨੌਕਰੀਆਂ ਪੈਦਾ ਕਰਨ ਦੇ ਯੋਗ ਬਣਾਇਆ ਹੈ। ਇਸ ਉਦੇਸ਼ ਨੂੰ ਧਿਆਨ ਵਿਚ ਰੱਖਦਿਆਂ ਪੇਂਡੂ ਵਿਕਾਸ ਮੰਤਰਾਲੇ ਅਤੇ ਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਬੰਗਲੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਐਸ ਬੀ ਆਈ ਪੇਂਡੂ ਸੈਵ-ਰੋਜ਼ਗਾਰ ਸਿਖਲਾਈ ਸੰਸਥਾਨ ਪਟਿਆਲਾ ਦੀ ਸਥਾਪਨਾ 01.11.2009 ਨੂੰ ਕੀਤੀ ਗਈ ਸੀ।

ਉਨ੍ਹਾਂ ਨੇ ਦੱਸਿਆ ਕਿ ਆਰਸੇਟੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਿਖਲਾਈ ਲਈ ਸਹੀ ਉਮੀਦਵਾਰਾਂ ਨੂੰ ਪ੍ਰੇਰਿਤ ਕਰਨ ਅਤੇ ਚੁਣਨ ਲਈ, ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਉਦਮੀ ਜਾਗਰੂਕਤਾ ਪ੍ਰੋਗਰਾਮ (ਈ.ਏ.ਪੀ.) ਕਰਵਾਏ ਜਾਂਦੇ ਹਨ।

ਇਸ ਮੌਕੇ ਸਟੇਟ ਬੈਂਕ ਆਫ ਇੰਡੀਆ(ਆਰਸੇਟੀ) ਦੇ ਡਾਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਪੇਂਡੂ ਸੈਵ-ਰੋਜ਼ਗਾਰ ਸਿਖਲਾਈ ਸੰਸਥਾਨ ਪਟਿਆਲਾ ਰੋਜ਼ਗਾਰ ਪੈਦਾ ਕਰਨ ਲਈ ਸ਼ਾਨਦਾਰ ਕੰਮ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਪੇਂਡੂ ਸੈਵ-ਰੋਜ਼ਗਾਰ ਸਿਖਲਾਈ ਸੰਸਥਾਨ ਨੇ 01.04.2024 ਤੋਂ 31.12.2024 ਤੱਕ 98 ਈ.ਏ.ਪੀ.ਲਗਾਏ ਹਨ। ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਸਾਲ 2024-25 ਦੌਰਾਨ, ਪੇਂਡੂ ਸੈਵ-ਰੋਜ਼ਗਾਰ ਸਿਖਲਾਈ ਸੰਸਥਾਨ ਪਟਿਆਲਾ ਨੇ 858 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ। 01.04.2024 ਤੋਂ 31.12.2024 ਦੌਰਾਨ, 165 ਉਮੀਦਵਾਰਾਂ ਨੂੰ ਬੈਂਕ ਵਿੱਤ ਪ੍ਰਦਾਨ ਕੀਤਾ ਗਿਆ ਹੈ ਅਤੇ 612 ਉਮੀਦਵਾਰਾਂ ਨੇ ਸਵੈ-ਰੁਜ਼ਗਾਰ ਸ਼ੁਰੂ ਕੀਤਾ ਹੈ।

ਮੀਟਿੰਗ ਵਿੱਚ ਲੀਡ ਜ਼ਿਲ੍ਹਾ ਮੈਨੇਜਰ ਰਾਜੀਵ ਸਰਹਿੰਦੀ, ਨਾਬਾਰਡ ਦੇ ਡੀ.ਡੀ.ਐਮ ਪਰਮਿੰਦਰ ਕੌਰ ਨਾਗਰਾ, ਡੀ.ਆਈ.ਸੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਰੀਨਾ, ਜ਼ਿਲ੍ਹਾ ਪਲੇਸਮੈਂਟ ਦਫ਼ਤਰ ਪਵਨਦੀਪ ਸਿੰਘ ਅਤੇ ਪੇਂਡੂ ਸੈਵ-ਰੋਜ਼ਗਾਰ ਸਿਖਲਾਈ ਸੰਸਥਾਨ ਪਟਿਆਲਾ ਦੇ ਫੈਕਲਟੀ ਬਲਜਿੰਦਰ ਸਿੰਘ ਅਤੇ ਹਰਦੀਪ ਰਾਏ, ਅਜੀਤਇੰਦਰ ਸਿੰਘ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments