Homeਹਰਿਆਣਾਹਰਿਆਣਾ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਅਤੁੱਲ ਸ਼ਹੀਦੀ...

ਹਰਿਆਣਾ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਅਤੁੱਲ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ : 1 ਨਵੰਬਰ ਤੋਂ 25 ਨਵੰਬਰ ਤੱਕ

ਹਰਿਆਣਾ (ਚੌਧਰੀ ਛਤਰਪਾਲ ਸਿੰਘ) : ਧਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਹਰਿਆਣਾ ਸਰਕਾਰ ਵੱਲੋਂ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਆਯੋਜਿਤ ਕੀਤੀ ਜਾ ਰਹੀ ਹੈ। ਇਹ ਪ੍ਰੋਗਰਾਮ 1 ਨਵੰਬਰ ਤੋਂ 25 ਨਵੰਬਰ ਤੱਕ ਰਾਜ ਭਰ ਵਿੱਚ ਮਨਾਏ ਜਾਣਗੇ।

3 ਨਵੰਬਰ ਨੂੰ ਗੁਰੂ ਜੀ ਦੇ ਜੀਵਨ ਤੇ ਅਧਾਰਿਤ ਕਰਵਾਏ ਗਏ ਨਿਬੰਧ ਮੁਕਾਬਲਿਆਂ ਵਿਚ ਲਗਭਗ 3.50 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਉਨ੍ਹਾਂ ਦੀ ਸਮ੍ਰਿੱਧੀ ਵਿੱਚ 4 ਸ਼ਹੀਦੀ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਇਸ ਪ੍ਰਕਾਰ ਹੈ:
8 ਨਵੰਬਰ — ਰੋੜੀ, ਸਿਰਸਾ
11 ਨਵੰਬਰ — ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਗੋਰਖਨਾਥ ਪਿੰਜੋਰ
14 ਨਵੰਬਰ — ਫਰੀਦਾਬਾਦ
18 ਨਵੰਬਰ — ਸਢੌਰਾ, ਯਮੁਨਾਨਗਰ ਤੋਂ
ਇਸ ਤੋਂ ਇਲਾਵਾ 8 ਨਵੰਬਰ ਨੂੰ ਗੁਰੂ ਜੀ ਦੇ ਜੀਵਨ ਤੇ ਅਧਾਰਿਤ ਪੁਸਤਕ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਰੀਲਿਜ਼ ਕੀਤੀ ਜਾਵੇਗੀ। 9 ਨਵੰਬਰ ਨੂੰ ਕਰਨਾਲ ਵਿਖੇ ‘ਹਿੰਦ ਦੀ ਚਾਦਰ’ ਮੈਰਾਥਨ ਦਾ ਆਯੋਜਨ ਹੋਵੇਗਾ। 14 ਨਵੰਬਰ ਨੂੰ ਬੜ ਖਾਲਸਾ ਵਿਚ ਦਾਦਾ ਕੁਸ਼ਲ ਸਿੰਘ ਦਹਿਆ ਜੀ ਦੇ ਬਲਿਦਾਨ ਨੂੰ ਮੁੱਖ ਰੱਖ ਕੇ ਰਾਜ—ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। 18 ਨਵੰਬਰ ਨੂੰ ਉਨ੍ਹਾਂ ਦੇ ਨਾਮ ’ਤੇ ਯਮੁਨਾਨਗਰ ਵਿਚ ਜੰਗਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ। 24 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਇੰਟਰਫੇਥ ਕਾਨਫਰੰਸ (Interfaith Conference) ਅਤੇ 25 ਨਵੰਬਰ ਨੂੰ ਇਸ ਰਾਜਪੱਧਰੀ ਪਾਵਨ ਆਯੋਜਨ ਦਾ ਸਮਾਪਤੀ ਸਮਾਰੋਹ ਕੀਤਾ ਜਾਵੇਗਾ।

ਇਨ੍ਹਾਂ ਪ੍ਰੋਗਰਾਮਾਂ ਰਾਹੀਂ ਸਰਕਾਰ ਦਾ ਉਦੇਸ਼ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਬਲਿਦਾਨ, ਉਪਦੇਸ਼ ਅਤੇ ਮਨੁੱਖਤਾ ਲਈ ਕੀਤੇ ਅਤੁੱਲ ਯੋਗਦਾਨ ਨਾਲ ਜੋੜਨਾ ਹੈ। ਇਸ ਮੌਕੇ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਨਮਨ ਕਰਨ।

Related Video

https://www.facebook.com/reel/25211407108495748

RELATED ARTICLES
- Advertisment -
Google search engine
Google search engine
Google search engine

Most Popular

Recent Comments