Homeਪਟਿਆਲਾ ਅਪਡੇਟਪਟਿਆਲਾ ਵਿੱਚ ਸ੍ਰੀ ਸ੍ਰੀ ਗਿਆਨ ਵਿਕਾਸ ਕੇਂਦਰ ਵੱਲੋਂ “ਗੁਰੂ ਜੀ ਨਾਲ 10...

ਪਟਿਆਲਾ ਵਿੱਚ ਸ੍ਰੀ ਸ੍ਰੀ ਗਿਆਨ ਵਿਕਾਸ ਕੇਂਦਰ ਵੱਲੋਂ “ਗੁਰੂ ਜੀ ਨਾਲ 10 ਪਲੱਸ ਆਲ” ਮੁਫ਼ਤ ਵਰਕਸ਼ਾਪ ਦਾ ਆਯੋਜਨ

ਪਟਿਆਲਾ, 6 ਨਵੰਬਰ (ਜਗਪ੍ਰੀਤ ਮਹਾਜਨ): ਸ੍ਰੀ ਸ੍ਰੀ ਗਿਆਨ ਵਿਕਾਸ ਕੇਂਦਰ ਵੱਲੋਂ ਆਤਮਿਕ ਜਾਗਰੂਕਤਾ ਅਤੇ ਖੁਸ਼ਹਾਲ ਜੀਵਨ ਬਾਰੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ “ਗੁਰੂ ਜੀ ਨਾਲ 10 ਪਲੱਸ ਆਲ” ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਿਸ਼ੇਸ਼ ਵਰਕਸ਼ਾਪ 10 ਨਵੰਬਰ ਤੋਂ 16 ਨਵੰਬਰ 2025 ਤੱਕ ਕਮਿਊਨਿਟੀ ਹਾਲ, ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਦੇ ਸਾਹਮਣੇ, ਮਾਡਲ ਟਾਊਨ ਪਟਿਆਲਾ ਵਿਖੇ ਆਯੋਜਿਤ ਕੀਤੀ ਜਾਵੇਗੀ।

ਇਸ ਵਰਕਸ਼ਾਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਹਰ ਉਮਰ ਦੇ ਵਿਅਕਤੀਆਂ ਲਈ ਖੁੱਲ੍ਹੀ ਹੈ। ਹਰ ਸਵੇਰੇ ਸਵੇਰੇ 5 ਵਜੇ ਤੋਂ 7 ਵਜੇ ਤੱਕ ਗੁਰੂ ਜੀ ਲੋਕਾਂ ਨੂੰ ਜੀਵਨ ਦੇ ਸੁਖਮ ਸਿਧਾਂਤਾਂ ਤੇ ਖੁਸ਼ਹਾਲ ਜੀਵਨ ਜਿਉਣ ਦੀ ਕਲਾ ਬਾਰੇ ਸਿਖਲਾਈ ਦੇਣਗੇ।

ਮਾਸਟਰ ਆਫ ਦ ਯੂਨੀਵਰਸ ਸ੍ਰੀ ਸ੍ਰੀ ਸੁਦਰਸ਼ਨ ਜੀ ਇਸ ਵਰਕਸ਼ਾਪ ਰਾਹੀਂ ਮਨੁੱਖੀ ਜੀਵਨ ਵਿੱਚ ਸ਼ਾਂਤੀ, ਸਹਿਯੋਗ ਅਤੇ ਆਤਮਿਕ ਉਤਥਾਨ ਦੇ ਸੁਤੰਤਰ ਸਿਧਾਂਤ ਸਾਂਝੇ ਕਰਨਗੇ। ਵਰਕਸ਼ਾਪ ਦੌਰਾਨ ਧਿਆਨ, ਪ੍ਰਾਣਾਯਾਮ, ਆਤਮਿਕ ਚਿੰਤਨ ਅਤੇ ਜੀਵਨ ਪ੍ਰਬੰਧਨ ਬਾਰੇ ਵਿਸਤ੍ਰਿਤ ਗੱਲਬਾਤ ਕੀਤੀ ਜਾਵੇਗੀ।

ਆਯੋਜਕਾਂ ਅਨੁਸਾਰ, ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਵਿੱਚ ਸਕਾਰਾਤਮਕ ਸੋਚ ਪੈਦਾ ਕਰਨਾ ਅਤੇ ਤਣਾਅ-ਮੁਕਤ ਜੀਵਨ ਵੱਲ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments