Homeਹਰਿਆਣਾਅੰਬਾਲਾ ਬਣੇਗਾ ਹਰਿਆਣਾ ਦਾ ਪਹਿਲਾ “ਗ੍ਰੀਨ ਟ੍ਰਾਂਸਪੋਰਟ ਸਿਟੀ”, ਹੋਰ 5 ਇਲੈਕਟ੍ਰਿਕ ਬੱਸਾਂ...

ਅੰਬਾਲਾ ਬਣੇਗਾ ਹਰਿਆਣਾ ਦਾ ਪਹਿਲਾ “ਗ੍ਰੀਨ ਟ੍ਰਾਂਸਪੋਰਟ ਸਿਟੀ”, ਹੋਰ 5 ਇਲੈਕਟ੍ਰਿਕ ਬੱਸਾਂ ਹੋਈਆਂ ਸ਼ਾਮਲ

ਅੰਬਾਲਾ, 5 ਨਵੰਬਰ (ਜਗਦੇਵ ਰੰਚਨਾਂ):


ਹਰਿਆਣਾ ਸਰਕਾਰ ਰਾਜ ਦੇ ਸ਼ਹਿਰੀ ਖੇਤਰਾਂ ਵਿੱਚ ਪ੍ਰਦੂਸ਼ਣ ਰਹਿਤ ਆਵਾਜਾਈ ਪ੍ਰਣਾਲੀ ਨੂੰ ਵਧਾਵਾ ਦੇਣ ਲਈ ਤੇਜ਼ੀ ਨਾਲ ਕਦਮ ਚੁੱਕ ਰਹੀ ਹੈ। ਇਸੇ ਤਹਿਤ ਅੰਬਾਲਾ ਸ਼ਹਿਰ ਵਿੱਚ ਪੰਜ ਨਵੀਆਂ ਇਲੈਕਟ੍ਰਿਕ ਬੱਸਾਂ ਜੋੜੀਆਂ ਗਈਆਂ ਹਨ, ਜਿਸ ਨਾਲ ਸ਼ਹਿਰ ਦੀ ਗ੍ਰੀਨ ਬੱਸ ਫਲੀਟ ਹੁਣ 15 ਹੋ ਗਈ ਹੈ। ਇਹ ਬੱਸਾਂ ਸਥਾਨਕ ਰੂਟਾਂ ‘ਤੇ ਚੱਲਦੀਆਂ ਹੋਈਆਂ ਯਾਤਰੀਆਂ ਨੂੰ ਏ.ਸੀ. ਸਹੂਲਤ ਦੇ ਨਾਲ ਪ੍ਰਦੂਸ਼ਣ ਮੁਕਤ ਸਫਰ ਦਾ ਅਨੁਭਵ ਦਿਵਾਉਣਗੀਆਂ।

ਟਰਾਂਸਪੋਰਟ ਮੰਤਰੀ ਅਨਿਲ ਵਿਜ, ਜਿਨ੍ਹਾਂ ਦਾ ਗ੍ਰਹਿ ਜ਼ਿਲ੍ਹਾ ਵੀ ਅੰਬਾਲਾ ਹੈ, ਨੇ ਕਿਹਾ ਕਿ ਇਹ ਕਦਮ ਸ਼ਹਿਰ ਨੂੰ “ਗ੍ਰੀਨ ਅਤੇ ਕਲੀਨ” ਬਣਾਉਣ ਵੱਲ ਇੱਕ ਵੱਡਾ ਯਤਨ ਹੈ। ਉਨ੍ਹਾਂ ਕਿਹਾ ਕਿ “ਅੰਬਾਲਾ ਹੀ ਨਹੀਂ, ਸੂਬੇ ਦੇ ਹੋਰ ਸ਼ਹਿਰਾਂ ਵਿੱਚ ਵੀ ਹੌਲੀ-ਹੌਲੀ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਤਾਂ ਜੋ ਪ੍ਰਦੂਸ਼ਣ-ਮੁਕਤ ਵਾਤਾਵਰਣ ਬਣਾਇਆ ਜਾ ਸਕੇ।”

ਮੰਤਰੀ ਵਿਜ ਨੇ ਦੱਸਿਆ ਕਿ ਅੰਬਾਲਾ ਦੇ ਲੋਕਲ ਰੂਟਾਂ ‘ਤੇ ਕੁੱਲ 25 ਬੱਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚੋਂ ਹੁਣ 15 ਇਲੈਕਟ੍ਰਿਕ ਏ.ਸੀ. ਬੱਸਾਂ ਹਨ। ਭਵਿੱਖ ਵਿੱਚ ਪੂਰੀ ਫਲੀਟ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕੀਤੀ ਜਾਵੇਗੀ।

ਇਹ ਰੂਟ ਕਵਰ ਕਰਨਗੀਆਂ ਬੱਸਾਂ:
ਅੰਬਾਲਾ ਸ਼ਹਿਰ ਤੋਂ ਅੰਬਾਲਾ ਕੈਂਟ, ਬੱਬਿਆਲ, ਬੋਹ, ਮਹੇਸ਼ਨਗਰ, ਪੰਜੋਖਰਾ ਸਾਹਿਬ, ਐਮ.ਐਮ. ਹਸਪਤਾਲ, ਸ਼ਾਹਪੁਰ ਅਤੇ ਕੋਟਕਛੂਆ ਸਮੇਤ ਕਈ ਇਲਾਕਿਆਂ ਵਿਚ ਇਹ ਇਲੈਕਟ੍ਰਿਕ ਬੱਸਾਂ ਰੈਗੂਲਰ ਚਲ ਰਹੀਆਂ ਹਨ।

ਅੰਬਾਲਾ ਰੋਡਵੇਜ਼ ਡਿਪੂ ਦੇ ਅਧਿਕਾਰੀ ਮੁਤਾਬਕ, ਇਨ੍ਹਾਂ ਬੱਸਾਂ ਨੂੰ ਯਾਤਰੀਆਂ ਵੱਲੋਂ ਬਹੁਤ ਚੰਗਾ ਰਿਸਪਾਂਸ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਬੱਸਾਂ ਨਾ ਸਿਰਫ਼ ਆਰਾਮਦਾਇਕ ਤੇ ਕਿਫਾਇਤੀ ਸਫਰ ਦਾ ਸਾਧਨ ਹਨ, ਬਲਕਿ ਸ਼ਹਿਰ ਦੇ ਵਾਤਾਵਰਣ ਨੂੰ ਵੀ ਸਾਫ਼ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments