Homeਪੰਜਾਬਸਰਕਾਰੀ ਯੋਜਨਾਵਾਂ ਦਾ ਲਾਭ ਹਰੇਕ ਨੌਜਵਾਨ ਨੂੰ ਜਰੂਰ ਲੈਣਾ ਚਾਹੀਦਾ ਹੈ- ਡਿਪਟੀ...

ਸਰਕਾਰੀ ਯੋਜਨਾਵਾਂ ਦਾ ਲਾਭ ਹਰੇਕ ਨੌਜਵਾਨ ਨੂੰ ਜਰੂਰ ਲੈਣਾ ਚਾਹੀਦਾ ਹੈ- ਡਿਪਟੀ ਕਮਿਸ਼ਨਰ

ਪਟਿਆਲਾ 21 ਮਾਰਚ

 ਸਰਕਾਰ ਨੇ ਨੌਜਵਾਨਾਂ ਨੂੰ ਸਿਖਲਾਈ ਦੇਣ ਅਤੇ ਉਹਨਾਂ ਨੂੰ ਰੋਜ਼ਗਾਰ ਦੇ ਹੋਰ ਮੌਕੇ ਪ੍ਰਦਾਨ ਕਰਨ ਲਈ ਸਰਕਾਰੀ ਇੰਟਰਨਸ਼ਿਪ ਯੋਜਨਾ ਦਾ ਐਲਾਨ ਕੀਤਾ ਹੈ । ਇਸ ਦਾ ਲਾਭ ਹਰੇਕ ਨੌਜਵਾਨ ਨੂੰ ਜਰੂਰ ਲੈਣਾ ਚਾਹੀਦਾ ਹੈ । ਇਸ ਗੱਲ ਦਾ ਪ੍ਰਗਟਾਵਾ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੌਰਾਨ ਕੀਤਾ । ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ) ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ । ਉਹਨਾਂ ਮੀਟਿੰਗ ਵਿੱਚ ਹਾਜਰ ਵਿਭਾਗਾਂ ਨੂੰ ਆਪਣੇ ਟੀਚੇ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਨ ਲਈ ਕਿਹਾ । ਡਿਪਟੀ ਕਮਿਸ਼ਨਰ ਪਟਿਆਲਾ ਨੇ ਇਸ ਮੀਟਿੰਗ ਵਿੱਚ ਅਗਨੀਵੀਰ ਦੀ ਭਰਤੀ ਰੈਲੀ ਸਬੰਧੀ ਅਧੀਨ ਅਨਾਥ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਉਹਨਾਂ ਦੀ ਕਾਊਂਸਲਿੰਗ ਕਰਕੇ ਰੋਜ਼ਗਾਰ/ਸਵੈ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣੂ ਕਰਵਾਉਣ ਲਈ ਆਦੇਸ਼ ਦਿੱਤੇ ਤਾਂ ਜੋ ਉਹ ਆਪਣਾ ਸੁਨਿਹਰੀ ਭਵਿੱਖ ਬਣਾ ਸਕਣ । ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੂੰ ਵੱਧ ਤੋਂ ਵੱਧ ਕਾਊਂਸਲਿੰਗ ਸੈਸ਼ਨ ਕਰਨ ਦੇ ਵੀ ਆਦੇਸ਼ ਦਿੱਤੇ ਗਏ । ਉਹਨਾਂ ਨੇ  ਆਈ.ਟੀ.ਆਈ. ਦੇ ਨੁਮਾਂਇੰਦਿਆਂ ਨੂੰ ਇੰਡਸਟਰੀ ਨਾਲ ਤਾਲਮੇਲ ਕਰਕੇ ਆਈ.ਟੀ.ਆਈ. ਦੇ ਪਾਸ ਆਊਟ ਪ੍ਰਾਰਥੀਆਂ ਨੂੰ ਅਪ੍ਰੈਟਸ਼ਿਪ ਕਰਵਾਉਣ ਲਈ ਵੀ  ਕਿਹਾ ।

 ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਵਿਸਥਾਰ ਵਿੱਚ ਦੱਸਿਆ ਕਿ ਇਸ ਯੋਜਨਾ ਅਧੀਨ ਦੇਸ਼ ਭਰ ਦੀਆਂ ਨਾਂਮੀ ਕੰਪਨੀਆਂ ਵਿੱਚ ਸਿਖਲਾਈ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ । ਇਸ ਸਕੀਮ ਅਧੀਨ ਉਮੀਦਵਾਰਾਂ ਨੂੰ 12 ਮਹੀਨੇ ਲਈ ਕੰਪਨੀਆਂ ਵਿੱਚ ਇੰਟਰਨਸ਼ਿਪ ਹੇਠ ਟਰੇਨਿੰਗ ਦਿੱਤੀ ਜਾਵੇਗੀ । ਉਹਨਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਜੋ ਉਮੀਦਵਾਰ ਹਾਈ ਸਕੂਲ, ਹਾਇਰ ਸੈਕੰਡਰੀ, ਆਈ.ਟੀ.ਆਈ. ਡਿਪਲੋਮਾ ਅਤੇ ਗ੍ਰੈਜੂਏਸ਼ਨ ਪਾਸ ਹਨ, ਜਿਨ੍ਹਾਂ ਦੀ ਉਮਰ 21 ਤੋਂ 24 ਸਾਲ ਹੈ , ਜਿਹਨਾਂ ਦੀ ਪਰਿਵਾਰਕ ਸਲਾਨਾ ਕਮਾਈ 8 ਲੱਖ ਤੋ ਘੱਟ ਹੈ , ਘਰ ਵਿੱਚ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਨਹੀ ਕਰਦਾ, ਉਮੀਦਵਾਰ ਕੋਈ ਰੋਜ਼ਗਾਰ ਨਹੀ ਕਰਦਾ ਅਤੇ ਉਹ ਰੈਗੂਲਰ ਵਿਦਿਅਰਥੀ ਨਹੀ ਹੈ, ਅਜਿਹੇ ਉਮੀਦਵਾਰ ਇਸ ਯੋਜਨਾ ਲਈ ਰਜਿਸਟਰ ਕਰ ਸਕਦੇ ਹਨ । ਉਹਨਾਂ ਦੱਸਿਆ ਕਿ ਅਪਲਾਈ ਕਰਨ ਦੀ ਆਖਰੀ ਮਿਤੀ 31 ਮਾਰਚ 2025 ਹੈ

 ਉਹਨਾਂ ਦੱਸਿਆ ਕਿ ਇਸ ਸਕੀਮ ਰਾਹੀਂ ਚੁਣੇ ਗਏ ਉਮੀਦਵਾਰਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਇਕ ਸਾਲ ਲਈ ਅਤੇ 6 ਹਜ਼ਾਰ ਰੁਪਏ ਸਲਾਨਾ ਦਿੱਤਾ ਜਾਵੇਗਾ । ਉਹਨਾਂ ਅੱਗੋਂ ਦੱਸਿਆ ਕਿ ਇਸ ਸਕੀਮ ਅਧੀਨ ਕੋਰਸ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਸਰਕਾਰ ਦੁਆਰਾ ਜੀਵਨ ਜਯੌਤੀ ਬੀਮਾ ਯੋਜਨਾ ਅਤੇ ਸਰਕਾਰੀ  ਯੋਜਨਾ ਦੇ ਤਹਿਤ ਬੀਮਾ ਕਰਵੇਜ ਵੀ ਪ੍ਰਦਾਨ ਕੀਤੀ ਜਾਵੇਗੀ ।

 ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਅਗੋਂ ਦੱਸਿਆ ਕਿ ਇਸ ਸਕੀਮ ਤਹਿਤ ਪਟਿਆਲਾ ਜ਼ਿਲ੍ਹੇ ਲਈ ਨਾਮੀ ਕੰਪਨੀਆਂ ਜਿਵੇਂ ਅੰਬੂਜਾ ਸੀਮਿੰਟ ਲਿਮਿਟਡ, ਗੁਰੂ ਨਾਨਕ ਦੇਵ ਟੀ.ਪੀ.ਪੀ., ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਆਫ ਇੰਡੀਆ, ਡਾਬਕ ਇੰਡੀਆ ਨਿਮਟਿਡ, ਰਿਲਾਇੰਸ ਇੰਡਸਟਰੀਜ਼ ਲਿਮਟਿਡ , ਜੁਬੀਲੈਂਟ ਫੂਡ ਵਰਕਸ, ਐਚ.ਡੀ.ਐਫ.ਸੀ. ਬੈਂਕ, ਇੰਡੋਸਿੰਡ ਬੈਂਕ ਆਦਿ ਲਈ ਕੁੱਲ 191 ਅਸਾਮੀਆਂ ਰੱਖੀਆਂ ਗਈਆਂ । ਉਹਨਾਂ ਇਹ ਵੀ ਦੱਸਿਆ ਕਿ ਇੰਟਰਨਸ਼ਿਪ ਸਕੀਮ ਤਹਿਤ ਉਮੀਦਵਾਰ ਵੱਧ ਤੋਂ ਵੱਧ ਤਿੰਨ ਕੰਪਨੀਆਂ ਲਈ ਅਪਲਾਈ ਕਰ ਸਕਦਾ ਹੈ ਅਤੇ ਚਾਹਵਾਨ ਉਮੀਦਵਾਰ ਦਿੱਤੇ ਗਏ ਪੋਰਟਲ pminternship.mca.gov.in ਤੇ ਆਨਲਾਈਨ ਰਜਿਸਟਰ ਕਰ ਸਕਦੇ ਹਨ ਜਾਂ ਫਿਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਟਿਆਲਾ ਵਿਖੇ ਕਿਸੇ ਕੰਮ ਵਾਲੇ ਦਿਨ ਆ ਕੇ ਰਜਿਸਟਰ ਕਰਵਾ ਸਕਦੇ ਹਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments