Homeਹਰਿਆਣਾਕਰਨਾਲ ਤੋਂ ਬਿਹਾਰ ਚੋਣਾਂ ਲਈ ਪ੍ਰਵਾਸੀ ਵੋਟਰਾਂ ਦਾ ਰੁਖ, ਸੈਂਕੜੇ ਯਾਤਰੀ ਬੱਸਾਂ...

ਕਰਨਾਲ ਤੋਂ ਬਿਹਾਰ ਚੋਣਾਂ ਲਈ ਪ੍ਰਵਾਸੀ ਵੋਟਰਾਂ ਦਾ ਰੁਖ, ਸੈਂਕੜੇ ਯਾਤਰੀ ਬੱਸਾਂ ਰਾਹੀਂ ਰਵਾਨਾ

ਭਾਜਪਾ ਵਲੋਂ ਮੁਫ਼ਤ ਯਾਤਰਾ ਸੇਵਾ, ਰਾਜਨੀਤਿਕ ਗਲਿਆਰਿਆਂ ਵਿਚ ਬਣਿਆ ਚਰਚਾ ਦਾ ਵਿਸ਼ਾ


ਕਰਨਾਲ, 4 ਨਵੰਬਰ (ਰਾਜੇਸ਼ ਕੁਮਾਰ): ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਦੇ ਕਰਨਾਲ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਮੂਲ ਰਾਜ ਵਾਪਸ ਜਾ ਰਹੇ ਹਨ। ਅੱਜ ਕਰਨਾਲ ਦੀ ਨਵੀਂ ਅਨਾਜ ਮੰਡੀ ਤੋਂ ਤਿੰਨ ਬੱਸਾਂ ਰਾਹੀਂ ਲਗਭਗ 150 ਤੋਂ 200 ਵੋਟਰ ਬਿਹਾਰ ਲਈ ਰਵਾਨਾ ਹੋਏ।

ਜਾਣਕਾਰੀ ਮੁਤਾਬਕ, ਇਹ ਯਾਤਰਾ ਭਾਰਤੀ ਜਨਤਾ ਪਾਰਟੀ ਵਲੋਂ ਮੁਫ਼ਤ ਸੇਵਾ ਵਜੋਂ ਸ਼ੁਰੂ ਕੀਤੀ ਗਈ ਹੈ ਤਾਂ ਜੋ ਪ੍ਰਵਾਸੀ ਵੋਟਰ ਆਪਣੇ ਗ੍ਰਹਿ ਜ਼ਿਲ੍ਹਿਆਂ ਵਿੱਚ ਜਾ ਕੇ ਚੋਣਾਂ ਵਿੱਚ ਆਪਣਾ ਹੱਕ ਅਦਾ ਕਰ ਸਕਣ। ਇਸ ਤੋਂ ਪਹਿਲਾਂ, ਕਰਨਾਲ ਤੋਂ ਬਿਹਾਰ ਲਈ ਦੋ ਰੇਲਗੱਡੀਆਂ ਵੀ ਚਲਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕ ਸਵਾਰ ਹੋਏ ਸਨ।

ਬਿਹਾਰ ਵਿੱਚ ਹਾਲੇ ਵੀ ਚੋਣਾਂ ਦੇ ਦੋ ਪੜਾਅ ਬਾਕੀ ਹਨ, ਜਿਸ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਵਿੱਚ ਵਾਪਸੀ ਕਰਨਗੇ।

ਇਸ ਦੌਰਾਨ, ਸਥਾਨਕ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਪਰ ਇਹ ਪਹਿਲਕਦਮੀ ਰਾਜਨੀਤਿਕ ਤੌਰ ’ਤੇ ਵੀ ਗਰਮ ਮੂਦਾ ਬਣ ਗਈ ਹੈ, ਕਿਉਂਕਿ ਵਿਰੋਧੀ ਧਿਰ ਵੱਲੋਂ ਇਸਨੂੰ ਚੋਣੀ ਲਾਭ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ, ਆਉਣ ਵਾਲੇ ਹਫ਼ਤੇ ਵਿੱਚ ਹੋਰ ਬੱਸਾਂ ਅਤੇ ਟ੍ਰੇਨਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਪ੍ਰਵਾਸੀ ਵੋਟਰ ਆਪਣੇ ਘਰ ਪਹੁੰਚ ਕੇ ਵੋਟਿੰਗ ਵਿੱਚ ਹਿੱਸਾ ਲੈ ਸਕਣ।

RELATED ARTICLES
- Advertisment -
Google search engine
Google search engine
Google search engine

Most Popular

Recent Comments