Homeਹਰਿਆਣਾਸੋਨੀਪਤ ਵਿਚ ਸਾਬਕਾ ਕ੍ਰਿਕਟ ਕੋਚ (ਮਹਿਲਾ ਕੌਂਸਲਰ ਦੇ ਸਹੁਰੇ) ਦੀ ਗੋਲੀ ਮਾਰ...

ਸੋਨੀਪਤ ਵਿਚ ਸਾਬਕਾ ਕ੍ਰਿਕਟ ਕੋਚ (ਮਹਿਲਾ ਕੌਂਸਲਰ ਦੇ ਸਹੁਰੇ) ਦੀ ਗੋਲੀ ਮਾਰ ਕੇ ਹੱਤਿਆ

ਵਿਆਹ ਸਮਾਰੋਹ ਲਈ ਜਾਂਦੇ, ਰਸਤੇ ਵਿਚ ਹਮਲਾਵਰਾਂ ਨੇ ਕਾਰ ਰੋਕ ਕੇ ਤਿੰਨ ਗੋਲੀਆਂ ਚਲਾਈਆਂ


ਸੋਨੀਪਤ, 4 ਨਵੰਬਰ (ਬਿਊਰੋ): ਸੋਨੀਪਤ ਦੇ ਗਨੌਰ ਖੇਤਰ ਵਿਚ ਸੋਮਵਾਰ ਦੇਰ ਰਾਤ ਇਕ ਮਹਿਲਾ ਕੌਂਸਲਰ ਦੇ ਸਹੁਰੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਰਾਮਕਰਨ ਵਜੋਂ ਹੋਈ ਹੈ, ਜੋ ਦਿੱਲੀ ਦੇ ਇਕ ਸਰਕਾਰੀ ਵਿਭਾਗ ਤੋਂ ਸੇਵਾਮੁਕਤ ਅਤੇ ਸਾਬਕਾ ਕ੍ਰਿਕਟ ਕੋਚ ਸਨ।

ਸੂਤਰਾਂ ਅਨੁਸਾਰ ਰਾਮਕਰਨ ਆਪਣੀ ਪਤਨੀ ਅਤੇ ਕੌਂਸਲਰ ਨੂੰਹ ਸੋਨੀਆ ਸ਼ਰਮਾ ਨਾਲ ਕਾਰ ਰਾਹੀਂ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਜਾ ਰਹੇ ਸਨ। ਰਸਤੇ ਵਿਚ ਅਚਾਨਕ ਉਨ੍ਹਾਂ ਦੀ ਗੱਡੀ ਰੋਕੀ ਗਈ ਅਤੇ ਹਮਲਾਵਰਾਂ ਨੇ ਤਿੰਨ ਗੋਲੀਆਂ ਚਲਾਈਆਂ। ਗੰਭੀਰ ਜ਼ਖ਼ਮਾਂ ਕਾਰਨ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਬਾਅਦ ਵਿਚ ਨਿੱਜੀ ਹਸਪਤਾਲ ਰੈਫ਼ਰ ਕੀਤਾ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਹੀ ਘਾਤ ਲਾਈ ਬੈਠੇ ਸਨ। ਉਨ੍ਹਾਂ ਨੇ ਰਸਤੇ ਵਿਚ ਗੱਡੀ ਅੱਗੇ ਆ ਕੇ ਰੋਕੀ ਤੇ ਅਗਲੀ ਸੀਟ ’ਤੇ ਬੈਠੇ ਰਾਮਕਰਨ ’ਤੇ ਗੋਲੀਆਂ ਚਲਾਈਆਂ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਸਾਬਕਾ ਕਾਰਜਕਾਰੀ ਨਗਰਪਾਲਿਕਾ ਚੇਅਰਮੈਨ ਸੁਨੀਲ ਉਰਫ਼ ਲੰਬੂ ’ਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਉਸ ਨੇ ਇਕ ਦਿਨ ਪਹਿਲਾਂ ਹੀ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਜਾਨ ਨੂੰ ਰਾਮਕਰਨ ਤੋਂ ਖ਼ਤਰਾ ਹੈ।

FSL ਟੀਮ ਅਤੇ ਗਨੌਰ ਸਿਟੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਰਾਮਕਰਨ ਆਪਣੇ ਪਰਿਵਾਰ ਵਿਚ ਪਿੱਛੇ ਪਤਨੀ, ਦੋ ਪੁੱਤਰ ਅਤੇ ਇਕ ਧੀ ਛੱਡ ਗਏ ਹਨ। ਉਨ੍ਹਾਂ ਦਾ ਪੁੱਤਰ ਅਮਿਤ ਸ਼ਰਮਾ ਦੀ ਪਤਨੀ ਸੋਨੀਆ ਸ਼ਰਮਾ ਵਰਤਮਾਨ ਵਿਚ ਕੌਂਸਲਰ ਹੈ। ਇਸ ਹੱਤਿਆ ਨਾਲ ਸਥਾਨਕ ਇਲਾਕੇ ਵਿਚ ਸਨਸਨੀ ਫੈਲ ਗਈ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments