Homeਪੰਜਾਬਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ SGPC ਦੇ ਪ੍ਰਧਾਨ ਚੁਣੇ

ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ SGPC ਦੇ ਪ੍ਰਧਾਨ ਚੁਣੇ

ਅੰਮ੍ਰਿਤਸਰ, 3 ਨਵੰਬਰ (ਚੌਧਰੀ ਛਤਰਪਾਲ ਸਿੰਘ) : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਮਿੱਠੂ ਸਿੰਘ ਨੂੰ 99 ਵੋਟਾਂ ਦੇ ਫਰਕ ਨਾਲ ਹਰਾਇਆ। ਧਾਮੀ ਨੂੰ 117 ਅਤੇ ਮਿੱਠੂ ਸਿੰਘ ਨੂੰ 18 ਵੋਟਾਂ ਮਿਲੀਆਂ।

ਅਕਾਲੀ ਦਲ ਦੇ ਨੇਤਾ ਦਲਜੀਤ ਸਿੰਘ ਚੀਮਾ ਨੇ ਇਸ ਜਿੱਤ ਨੂੰ “ਵੱਡੀ ਸਫਲਤਾ” ਕਰਾਰ ਦਿੰਦੇ ਹੋਏ ਕਿਹਾ ਕਿ ਧਾਮੀ ਦੀ ਚੋਣ ਇਮਾਨਦਾਰੀ ਅਤੇ ਇਕਤਾ ਦੀ ਨਿਸ਼ਾਨੀ ਹੈ।

ਇਸ ਦੌਰਾਨ ਅਕਾਲੀ ਦਲ (ਅੰਮ੍ਰਿਤਸਰ) ਨੇ ਤੇਜਾ ਸਿੰਘ ਸਮੁੰਦਰ ਹਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਚੋਣ ਨੂੰ ਗੈਰ-ਕਾਨੂੰਨੀ ਦੱਸਿਆ ਤੇ 2011 ਤੋਂ ਨਵੀਆਂ ਚੋਣਾਂ ਨਾ ਹੋਣ ‘ਤੇ ਸਵਾਲ ਉਠਾਏ

ਇਸ ਮੀਟਿੰਗ ਦੌਰਾਨ ਕਈ ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਪੰਜਾਬ ਦੇ ਦਰਿਆਵਾਂ ਦੇ ਪਾਣੀ ‘ਤੇ ਹੱਕ, ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ, ਭਾਖੜਾ-ਬਿਆਸ ਬੋਰਡ ਵਿੱਚ ਪੰਜਾਬ ਦਾ ਹਿੱਸਾ, ਅਤੇ ਸਿੱਖ ਅਧਿਕਾਰਾਂ ਦੀ ਰੱਖਿਆ ਸ਼ਾਮਲ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments