Homeਪੰਜਾਬਨਾਬਾਲਗ ਲੜਕੀ ਨੂੰ ਨਾ ਲੱਭਣ ’ਤੇ ਲਾਪਰਵਾਹ ਪੁਲਿਸ ਅਫ਼ਸਰਾਂ ਖ਼ਿਲਾਫ਼ ਕੋਰਟ ਕੜੀ...

ਨਾਬਾਲਗ ਲੜਕੀ ਨੂੰ ਨਾ ਲੱਭਣ ’ਤੇ ਲਾਪਰਵਾਹ ਪੁਲਿਸ ਅਫ਼ਸਰਾਂ ਖ਼ਿਲਾਫ਼ ਕੋਰਟ ਕੜੀ ਕਾਰਵਾਈ, ਤਨਖਾਹ ਜ਼ਬਤ ਕਰਨ ਦੇ ਹੁਕਮ

ਲੁਧਿਆਣਾ (ਜਗਦੇਵ ਰੰਚਨਾਂ) : ਨਾਬਾਲਗ ਲੜਕੀ ਦੇ ਗੁੰਮ ਹੋਣ ਦੇ ਮਾਮਲੇ ਵਿੱਚ ਲਾਪਰਵਾਹੀ ਕਰਨ ਵਾਲੇ ਚਾਰ ਪੁਲਿਸ ਅਫ਼ਸਰਾਂ ਦੀ ਇੱਕ-ਤਿਹਾਈ ਤਨਖਾਹ ਜ਼ਬਤ ਕਰਨ ਦੇ ਹੁਕਮ ਅਦਾਲਤ ਨੇ ਜਾਰੀ ਕੀਤੇ ਹਨ। ਮਾਮਲਾ ਥਾਣਾ ਟਿੱਬਾ ਇਲਾਕੇ ਨਾਲ ਸੰਬੰਧਿਤ ਹੈ, ਜਿੱਥੇ 10 ਜੁਲਾਈ ਨੂੰ ਨਿਊ ਸ਼ਕਤੀ ਨਗਰ ਦੇ ਨਿਵਾਸੀ ਦੀ ਨਾਬਾਲਗ ਬੇਟੀ ਦੇ ਗਾਇਬ ਹੋਣ ਦੀ ਐਫ.ਆਈ.ਆਰ. ਦਰਜ ਹੋਈ ਸੀ।

ਪੀੜਤ ਪੱਖ ਦੇ ਐਡਵੋਕੇਟ ਰਾਹੁਲ ਨੇ ਦੱਸਿਆ ਕਿ ਕੋਰਟ ਨੇ ਆਈ.ਓ., ਐਸ.ਐਚ.ਓ. ਟਿੱਬਾ, ਐਸ.ਐਚ.ਓ. ਸਾਇਬਰ ਸੈਲ ਅਤੇ ਏ.ਸੀ.ਪੀ. ਲੁਧਿਆਣਾ ਈਸਟ ਵਿਰੁੱਧ ਇਹ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕੋਰਟ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਕਮਿਸ਼ਨਰ ਖੁਦ ਮਾਮਲੇ ਦੀ ਨਿਗਰਾਨੀ ਕਰੇ ਅਤੇ ਸਮਰੱਥ ਅਧਿਕਾਰੀ ਵੱਲੋਂ ਜਾਂਚ ਕਰਵਾਈ ਜਾਵੇ।

ਜਾਣਕਾਰੀ ਮੁਤਾਬਕ, ਨਾਬਾਲਗ ਲੜਕੀ 6 ਜੁਲਾਈ ਨੂੰ ਘਰੋਂ ਗਾਇਬ ਹੋਈ ਸੀ, ਪਰ ਪੁਲਿਸ ਨੇ ਚਾਰ ਦਿਨ ਬਾਅਦ ਐਫ.ਆਈ.ਆਰ. ਦਰਜ ਕੀਤੀ। ਪਰਿਵਾਰ ਵੱਲੋਂ ਮੁਹੱਈਆ ਕਰਵਾਈ ਗਈ ਸੀ.ਸੀ.ਟੀ.ਵੀ. ਫੁਟੇਜ ਦੇ ਬਾਵਜੂਦ, ਪੁਲਿਸ ਵੱਲੋਂ ਕੋਈ ਅਗਲੀ ਕਾਰਵਾਈ ਨਹੀਂ ਕੀਤੀ ਗਈ।

ਅਦਾਲਤ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ 6 ਨਵੰਬਰ ਤੋਂ ਪਹਿਲਾਂ ਵਿਸਤ੍ਰਿਤ ਰਿਪੋਰਟ ਪੇਸ਼ ਕਰਨ।

RELATED ARTICLES
- Advertisment -
Google search engine
Google search engine
Google search engine

Most Popular

Recent Comments