Homeਪਟਿਆਲਾ ਅਪਡੇਟਗੁਰੂ ਨਾਨਕ ਪੁਰਬ ਸਮਾਰੋਹਾਂ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਦੀ ਅਗਵਾਈ...

ਗੁਰੂ ਨਾਨਕ ਪੁਰਬ ਸਮਾਰੋਹਾਂ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਦੀ ਅਗਵਾਈ ਜਗਜੀਤ ਸਿੰਘ ਦਰਦੀ ਕਰਨਗੇ

ਪਟਿਆਲਾ, 1 ਨਵੰਬਰ (ਚੌਧਰੀ ਛਤਰਪਾਲ ਸਿੰਘ) : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਿੱਖ ਸੰਗਤਾਂ ਲਈ ਇਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ। ਪਾਕਿਸਤਾਨ ਸਰਕਾਰ ਵੱਲੋਂ ਹੁਣ ਆਖਿਰਕਾਰ ਭਾਰਤ ਤੋਂ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਇਤਿਹਾਸਕ ਗੁਰੂਧਾਮਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਇਸ ਵਾਰ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵੱਡਾ ਜਥਾ ਗੁਰਪੁਰਬ ਸਮਾਰੋਹਾਂ ਵਿੱਚ ਹਿੱਸਾ ਲੈਣ ਲਈ ਭੇਜਿਆ ਜਾ ਰਿਹਾ ਹੈ, ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵੀ ਵੱਖਰੇ ਤੌਰ ‘ਤੇ 170 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜ ਰਹੀ ਹੈ। ਇਸ ਜਥੇ ਦੀ ਅਗਵਾਈ ਪਦਮਸ਼੍ਰੀ ਪੁਰਸਕਾਰ ਪ੍ਰਾਪਤ ਪੱਤਰਕਾਰ ਅਤੇ ਚੜ੍ਹਦੀਕਲਾ ਪਬਲੀਕੇਸ਼ਨ ਗਰੁੱਪ ਦੇ ਮੁਖੀ ਜਗਜੀਤ ਸਿੰਘ ਦਰਦੀ ਕਰਨਗੇ।

ਸ੍ਰੀ ਦਰਦੀ ਨੇ ਦੱਸਿਆ ਕਿ ਹਾਲਾਂਕਿ ਹੁਣ ਜਾ ਕੇ ਪਾਕਿਸਤਾਨ ਸਰਕਾਰ ਵੱਲੋਂ ਆਗਿਆ ਮਿਲੀ ਹੈ, ਪਰ ਇਜਾਜ਼ਤ ਦੇਰ ਨਾਲ ਮਿਲਣ ਕਾਰਨ ਸਿੱਖ ਸੰਗਤਾਂ ਵਿੱਚ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਗੁਰਪੁਰਬ ਸਮਾਗਮ 5 ਨਵੰਬਰ ਨੂੰ ਮਨਾਇਆ ਜਾਣਾ ਹੈ, ਪਰ ਪਾਕਿਸਤਾਨ ਵੱਲੋਂ 4 ਨਵੰਬਰ ਨੂੰ ਹੀ ਦਾਖ਼ਲਾ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਕਾਰਨ ਸਿੱਖ ਸ਼ਰਧਾਲੂ 3 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਵਾਲੀ ਅਖੰਡ ਪਾਠ ਦੀ ਆਰੰਭਤਾ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਸ੍ਰੀ ਦਰਦੀ ਨੇ ਕਿਹਾ ਕਿ ਇਹ ਅਖੰਡ ਪਾਠ ਗੁਰਪੁਰਬ ਦੇ ਮੁੱਖ ਧਾਰਮਿਕ ਸਮਾਗਮਾਂ ਦਾ ਅਹਿਮ ਹਿੱਸਾ ਹੁੰਦਾ ਹੈ ਅਤੇ ਇਸ ਤੋਂ ਸੰਗਤ ਦਾ ਦੂਰ ਰਹਿ ਜਾਣਾ ਦੁੱਖਦਾਈ ਗੱਲ ਹੈ।

ਇਸਦੇ ਬਾਵਜੂਦ, ਉਨ੍ਹਾਂ ਆਸ ਜਤਾਈ ਕਿ ਸਿੱਖ ਜਥੇ ਗੁਰੂ ਘਰ ਪਹੁੰਚ ਕੇ ਗੁਰਪੁਰਬ ਸਮਾਰੋਹਾਂ ‘ਚ ਪੂਰੇ ਸ਼ਰਧਾ ਭਾਵ ਨਾਲ ਹਿੱਸਾ ਲੈਣਗੇ ਅਤੇ ਸਰਹੱਦਾਂ ਤੋਂ ਪਰੇ ਭਾਈਚਾਰੇ ਅਤੇ ਅਧਿਆਤਮਕ ਸਨੇਹੇ ਨੂੰ ਹੋਰ ਮਜ਼ਬੂਤ ਕਰਨਗੇ।

 

RELATED ARTICLES
- Advertisment -
Google search engine
Google search engine
Google search engine

Most Popular

Recent Comments