Homeਹਰਿਆਣਾਰੋਹਤਕ ਵਿੱਚ ਡੀ.ਜੀ.ਪੀ. ਓ.ਪੀ. ਸਿੰਘ ਦਾ ਅਚਾਨਕ ਦੌਰਾ — ਪੁਲਿਸ ਨੂੰ ਨਿਰਪੱਖਤਾ...

ਰੋਹਤਕ ਵਿੱਚ ਡੀ.ਜੀ.ਪੀ. ਓ.ਪੀ. ਸਿੰਘ ਦਾ ਅਚਾਨਕ ਦੌਰਾ — ਪੁਲਿਸ ਨੂੰ ਨਿਰਪੱਖਤਾ ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੇ ਨਿਰਦੇਸ਼

‘ਜੇ ਤੁਸੀਂ ਮਾਂ ਦਾ ਦੁੱਧ ਪੀਤਾ ਹੈ, ਤਾਂ ਅੱਗੇ ਆਉ’- ਗੈਂਗਸਟਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ


ਰੋਹਤਕ (ਚੌਧਰੀ ਛਤਰਪਾਲ ਸਿੰਘ) : ਹਰਿਆਣਾ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਓ.ਪੀ. ਸਿੰਘ ਨੇ ਬੁਧਵਾਰ ਨੂੰ ਰੋਹਤਕ ਜ਼ਿਲ੍ਹੇ ਦਾ ਅਚਾਨਕ ਨਿਰੀਖਣ ਕਰਦੇ ਹੋਏ ਪੁਲਿਸ ਵਿਭਾਗ ਨੂੰ ਸਖ਼ਤ ਤੇ ਸਾਫ਼ ਸੁਚੱਜੇ ਤਰੀਕੇ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਪੁਲਿਸ ਸੁਪਰਡੈਂਟ ਦਫ਼ਤਰ ’ਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਾਨੂੰਨ ਵਿਵਸਥਾ ਦੀ ਸਮੀਖਿਆ ਕੀਤੀ।

ਉਨ੍ਹਾਂ ਕਿਹਾ ਕਿ ਪੁਲਿਸ ਵਿਚ ਕਿਸੇ ਕਿਸਮ ਦੀ ਜਾਤ-ਪਾਤ ਦੀ ਸੋਚ ਲਈ ਕੋਈ ਥਾਂ ਨਹੀਂ ਹੈ — “ਸਾਡੇ ਲਈ ਸਿਰਫ਼ ਇੱਕ ਹੀ ਜਾਤ ਹੈ, ਉਹ ਹੈ ਖਾਕੀ।” ਡੀ.ਜੀ.ਪੀ. ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੁਲਿਸ ਨੂੰ ਹਰ ਮਾਮਲੇ ਵਿੱਚ ਨਿਰਪੱਖਤਾ, ਸੰਵੇਦਨਸ਼ੀਲਤਾ ਅਤੇ ਜਨਹਿਤ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ।

ਸ਼ਿਕਾਇਤਕਰਤਾਵਾਂ ਅਤੇ ਪੁਲਿਸ ਦੋਵਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਝੂਠੀਆਂ ਸ਼ਿਕਾਇਤਾਂ ਦਰਜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨਿਰਦੇਸ਼ ਦਿੱਤੇ ਕਿ ਪੁਲਿਸ ਵੱਲੋਂ ਤਾਕਤ ਦਾ ਇਸਤੇਮਾਲ ਕੇਵਲ ਉਸੇ ਸਥਿਤੀ ਵਿੱਚ ਕੀਤਾ ਜਾਵੇ ਜਦੋਂ ਅਪਰਾਧੀ ਵਲੋਂ ਹਮਲਾ ਕੀਤਾ ਜਾਵੇ।

ਗੈਂਗਸਟਰਾਂ ਨੂੰ ਖੁੱਲ੍ਹੀ ਚੇਤਾਵਨੀ ਦਿੰਦਿਆਂ ਡੀ.ਜੀ.ਪੀ. ਓ.ਪੀ. ਸਿੰਘ ਨੇ ਕਿਹਾ ਕਿ “ਹਰਿਆਣਾ ਵਿੱਚ ਅਪਰਾਧੀਆਂ ਜਾਂ ਗੈਂਗਸਟਰਾਂ ਲਈ ਕੋਈ ਜਗ੍ਹਾ ਨਹੀਂ ਹੈ। ਜੋ ਵੀ ਗਲਤ ਰਾਹ ਤੇ ਚਲਣਗੇ, ਉਹਨਾਂ ਨੂੰ ਸਖ਼ਤ ਅੰਜਾਮ ਭੁਗਤਣਾ ਪਵੇਗਾ।” ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦਾ ਅੰਤ ਹਮੇਸ਼ਾ ਬੇਇੱਜ਼ਤੀ ਭਰਿਆ ਹੁੰਦਾ ਹੈ, ਇਸ ਲਈ ਜਵਾਨਾਂ ਨੂੰ ਸਾਵਧਾਨ ਤੇ ਕਾਨੂੰਨ ਦੀ ਰੱਖਿਆ ਲਈ ਤਿਆਰ ਰਹਿਣਾ ਚਾਹੀਦਾ ਹੈ।

ਡੀ.ਜੀ.ਪੀ. ਨੇ ਇਹ ਵੀ ਸਪਸ਼ਟ ਕੀਤਾ ਕਿ ਸੋਸ਼ਲ ਮੀਡੀਆ ’ਤੇ ਭੜਕਾਊ ਜਾਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਪੁਲਿਸ ਸੇਵਾਵਾਂ ਦੀ ਗੁਣਵੱਤਾ ਵਧਾਉਣ ਲਈ ਨਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।

RELATED ARTICLES
- Advertisment -
Google search engine
Google search engine
Google search engine

Most Popular

Recent Comments