HomeUncategorizedਹਰਿਆਣਾ ਕੈਬਨਿਟ ਦੀ ਮੀਟਿੰਗ 3 ਨਵੰਬਰ ਨੂੰ — ਮਹੱਤਵਪੂਰਨ ਨੀਤੀਗਤ ਫ਼ੈਸਲਿਆਂ ਦੀ...

ਹਰਿਆਣਾ ਕੈਬਨਿਟ ਦੀ ਮੀਟਿੰਗ 3 ਨਵੰਬਰ ਨੂੰ — ਮਹੱਤਵਪੂਰਨ ਨੀਤੀਗਤ ਫ਼ੈਸਲਿਆਂ ਦੀ ਸੰਭਾਵਨਾ

ਹਰਿਆਣਾ, 29 ਅਕਤੂਬਰ (ਰਾਜੇਸ਼ ਕੁਮਾਰ) : ਹਰਿਆਣਾ ਸਰਕਾਰ ਨੇ ਆਉਣ ਵਾਲੇ ਹਫ਼ਤੇ ਲਈ ਕੈਬਨਿਟ ਮੀਟਿੰਗ ਬੁਲਾਈ ਹੈ ਜਿਸ ਦੀ ਅਗਵਾਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ। ਇਹ ਬੈਠਕ ਸੋਮਵਾਰ, 3 ਨਵੰਬਰ 2025 ਨੂੰ ਸਵੇਰੇ 11 ਵਜੇ ਹਰਿਆਣਾ ਸਿਵਲ ਸਕੱਤਰੇਤ ਦੀ ਚੌਥੀ ਮੰਜ਼ਿਲ ਦੇ ਮੁੱਖ ਕਮੇਟੀ ਹਾਲ ਵਿੱਚ ਹੋਵੇਗੀ।

ਸਰਕਾਰੀ ਸੂਤਰਾਂ ਅਨੁਸਾਰ, ਇਸ ਮੀਟਿੰਗ ਦੌਰਾਨ ਸੂਬੇ ਨਾਲ ਜੁੜੇ ਕਈ ਪ੍ਰਸ਼ਾਸਕੀ, ਵਿਕਾਸੀ ਤੇ ਵਿੱਤੀ ਮਾਮਲੇ ਚਰਚਾ ਲਈ ਲਏ ਜਾਣਗੇ। ਇਸ ਦੌਰਾਨ ਖਾਸ ਕਰਕੇ ਖੇਤੀਬਾੜੀ, ਉਦਯੋਗ, ਸਿਹਤ ਅਤੇ ਰੋਜ਼ਗਾਰ ਸੰਬੰਧੀ ਸਕੀਮਾਂ ’ਤੇ ਮਹੱਤਵਪੂਰਨ ਫ਼ੈਸਲੇ ਹੋਣ ਦੀ ਉਮੀਦ ਹੈ।

ਇਸ ਤੋਂ ਇਲਾਵਾ, ਮੀਟਿੰਗ ਵਿੱਚ ਰਾਜ ਦੇ ਕੁਝ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਤੇ ਨਵੀਆਂ ਨੀਤੀਆਂ ਦੇ ਲਾਗੂ ਕਰਨ ਦੇ ਪ੍ਰਸਤਾਵਾਂ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੰਤਰੀਆਂ ਨੂੰ ਆਪਣੀਆਂ ਵਿਭਾਗੀ ਰਿਪੋਰਟਾਂ ਤੇ ਸੁਝਾਅ ਪੇਸ਼ ਕਰਨ ਲਈ ਕਿਹਾ ਗਿਆ ਹੈ।

ਸੂਤਰਾਂ ਅਨੁਸਾਰ, ਇਹ ਮੀਟਿੰਗ ਰਾਜ ਸਰਕਾਰ ਦੀ ਵਿਕਾਸ ਯੋਜਨਾਵਾਂ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments