Homeਪੰਜਾਬਪੰਜਾਬ ਕੈਬਨਿਟ ਦੀ ਅੱਜ ਚੰਡੀਗੜ੍ਹ ‘ਚ ਮਹੱਤਵਪੂਰਨ ਬੈਠਕ, ਸ੍ਰੀ ਗੁਰੂ ਤੇਗ ਬਹਾਦਰ...

ਪੰਜਾਬ ਕੈਬਨਿਟ ਦੀ ਅੱਜ ਚੰਡੀਗੜ੍ਹ ‘ਚ ਮਹੱਤਵਪੂਰਨ ਬੈਠਕ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਹੋ ਸਕਦੇ ਵੱਡੇ ਫ਼ੈਸਲੇ

ਚੰਡੀਗੜ੍ਹ, 28 ਅਕਤੂਬਰ (ਛਤਰਪਾਲ ਸਿੰਘ) : ਪੰਜਾਬ ਕੈਬਨਿਟ ਦੀ ਅੱਜ ਮੰਗਲਵਾਰ ਸਵੇਰੇ 10 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਵਿਖੇ ਮਹੱਤਵਪੂਰਨ ਬੈਠਕ ਹੋ ਰਹੀ ਹੈ। ਇਸਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।

ਸੂਤਰਾਂ ਮੁਤਾਬਕ, ਇਸ ਬੈਠਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਰਾਜ ਪੱਧਰੀ ਤਿਆਰੀਆਂ ਤੇ ਸਮਾਰੋਹਾਂ ਲਈ ਕਈ ਵੱਡੇ ਫ਼ੈਸਲੇ ਲਏ ਜਾਣ ਦੀ ਉਮੀਦ ਹੈ। ਸਰਕਾਰ ਵੱਲੋਂ ਇਸ ਮੌਕੇ ‘ਤੇ ਵਿਸ਼ੇਸ਼ ਸਮਾਰੋਹਾਂ, ਯਾਤਰਾਵਾਂ ਤੇ ਵਿਕਾਸ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ, ਮੀਟਿੰਗ ਵਿੱਚ ਰਾਜ ਦੇ ਕਈ ਹੋਰ ਮਹੱਤਵਪੂਰਨ ਮਸਲੇ ਵੀ ਚਰਚਾ ਹੇਠ ਆ ਸਕਦੇ ਹਨ। ਹਾਲਾਂਕਿ, ਤਰਨਤਾਰਨ ਵਿਧਾਨ ਸਭਾ ਉਪ ਚੋਣਾਂ ਲਈ ਲਾਗੂ ਚੋਣ ਜ਼ਾਬਤੇ ਨੂੰ ਦੇਖਦਿਆਂ, ਕੈਬਨਿਟ ਵੱਲੋਂ ਕੋਈ ਵੀ ਐਸਾ ਫੈਸਲਾ ਨਹੀਂ ਲਿਆ ਜਾਵੇਗਾ ਜੋ ਚੋਣ ਨਤੀਜਿਆਂ ‘ਤੇ ਪ੍ਰਭਾਵ ਪਾ ਸਕੇ।

 

RELATED ARTICLES
- Advertisment -
Google search engine
Google search engine
Google search engine

Most Popular

Recent Comments