ਪਿੰਡ ਵਾਸੀਆਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ, ਲੋਕਾਂ ਨੇ ਕੀਤੀ ਖੁੱਲ੍ਹ ਕੇ ਤਾਰੀਫ਼
ਤਰਨਤਾਰਨ, 26 ਅਕਤੂਬਰ (ਛਤਰਪਾਲ ਸਿੰਘ) : ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅੱਜ ਆਪਣੀ ਟੀਮ ਸਮੇਤ ਤਰਨਤਾਰਨ ਵਿਖੇ ਹੋਣ ਜਾ ਰਹੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਚੱਲ ਰਹੇ ਕੰਮਾਂ ਅਤੇ ਪਾਰਟੀ ਵਿੱਚ ਖੜੇ ਉਮੀਦਵਾਰ ਲਈ ਪ੍ਰਚਾਰ ਕਰਨ ਲਈ ਜ਼ਿਲ੍ਹੇ ਦੇ ਪਿੰਡ ਝਬਾਲ ਖੁਰਦ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਦਾ ਪਿੰਡ ਵਾਸੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਮੇਅਰ ਗੋਗੀਆ ਨੇ ਇਸ ਮੌਕੇ ਆਪਣੀ ਪ੍ਰਚਾਰ ਮੁਹਿੰਮ ਦੇ ਤਹਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਕਾਸ ਅਤੇ ਲੋਕ ਭਲਾਈ ਨਾਲ ਜੁੜੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ।
ਪਿੰਡ ਝਬਾਲ ਖੁਰਦ ਦੇ ਨਿਵਾਸੀਆਂ ਨੇ ਮੇਅਰ ਗੋਗੀਆ ਨੂੰ ਖੁੱਲ੍ਹ ਕੇ ਹੁੰਗਾਰਾ ਦਿੱਤਾ ਅਤੇ ਉਨ੍ਹਾਂ ਦੀ ਸਾਦਗੀ ਤੇ ਲੋਕਾਂ ਨਾਲ ਜੁੜਨ ਵਾਲੇ ਸੁਭਾਅ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਇਸ ਮੌਕੇ ਮੇਅਰ ਗੋਗੀਆ ਨੇ ਕਿਹਾ ਕਿ ਉਹ ਸਦਾ ਹੀ ਲੋਕਾਂ ਦੇ ਦਰਵਾਜ਼ੇ ਤੱਕ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਪਾਰਟੀ ਆਗੂਆ ਵਲੋਂ ਹੱਲ ਕਰਵਾਓਣ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਵੀ ਵਿਕਾਸ, ਸਫ਼ਾਈ ਅਤੇ ਲੋਕ ਸਹੂਲਤਾਂ ਸਭ ਤੋਂ ਵੱਡੀ ਪ੍ਰਾਥਮਿਕਤਾ ਹਨ ਅਤੇ ਇਹ ਯਤਨ ਹਰ ਸ਼ਹਿਰ ਅਤੇ ਪਿੰਡ ਤੱਕ ਪਹੁੰਚਾਏ ਜਾ ਰਹੇ ਹਨ।
ਉਨ੍ਹਾਂ ਨਾਲ ਝਬਾਲ ਖੁਰਦ ਦੇ ਸਰਪੰਚ ਜਤਿੰਦਰ ਸਿੰਘ ਪੰਚ ਬਲਵਿੰਦਰ ਸਿੰਘ ਬਲਾਕ ਪ੍ਰਧਾਨ ਕ੍ਰਿਸ਼ਨ ਕੁਮਾਰ,ਲੱਕੀ ਲਹਿਲ, ਰਜਿੰਦਰ ਮੋਹਨ ,ਭੁਪਿੰਦਰ ਬੋਬੀ, ਇੰਦਰਜੀਤ ਸਿੰਘ, ਨਿਖਿਲ ਕੁਮਾਰ ਸਮੇਤ ਕਈ ਸਾਥੀ ਮੌਜੂਦ ਸਨ।







