Homeਪੰਜਾਬਡੀ.ਸੀ ਹਿਮਾਂਸ਼ੂ ਜੈਨ ਵੱਲੋਂ 31 ਕਰਮਚਾਰੀਆਂ ਦੇ ਤਬਾਦਲੇ, ਨਵੀਂ ਪੋਸਟਾਂ ਲਈ ਤੁਰੰਤ...

ਡੀ.ਸੀ ਹਿਮਾਂਸ਼ੂ ਜੈਨ ਵੱਲੋਂ 31 ਕਰਮਚਾਰੀਆਂ ਦੇ ਤਬਾਦਲੇ, ਨਵੀਂ ਪੋਸਟਾਂ ਲਈ ਤੁਰੰਤ ਜੁਆਇਨ ਕਰਨ ਦੇ ਆਦੇਸ਼

ਲੁਧਿਆਣਾ: ਡੀ.ਸੀ ਹਿਮਾਂਸ਼ੂ ਜੈਨ ਨੇ ਪ੍ਰਸ਼ਾਸਕੀ ਤਬਾਦਲਿਆਂ ਦੀ ਇੱਕ ਵੱਡੀ ਕਾਰਵਾਈ ਕਰਦੇ ਹੋਏ 31 ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ। ਜਾਰੀ ਤਬਾਦਲਾ ਸੂਚੀ ਅਨੁਸਾਰ, ਨਵੀਂ ਪੋਸਟਾਂ ਲਈ ਕਰਮਚਾਰੀਆਂ ਨੂੰ ਤੁਰੰਤ ਜੁਆਇਨ ਕਰਨ ਦੇ ਹੁਕਮ ਦਿੱਤੇ ਗਏ ਹਨ।

ਤਬਾਦਲੇ ਵਿੱਚ ਸੀਨੀਅਰ ਸਹਾਇਕ ਰਾਜਨ ਸ਼ਰਮਾ ਨੂੰ ਵਿਕਾਸ ਸ਼ਾਖਾ, ਅਮਨਦੀਪ ਸਿੰਘ ਨੂੰ ਏ.ਆਰ.ਈ. ਸ਼ਾਖਾ ਅਤੇ ਸੁਰੇਸ਼ ਕੁਮਾਰ ਨੂੰ ਸਦਰ ਰਿਕਾਰਡ ਰੂਮ ਵਜੋਂ ਨਿਯੁਕਤ ਕੀਤਾ ਗਿਆ ਹੈ। ਜਸਵਿੰਦਰ ਸਿੰਘ ਨੂੰ ਰਿਕਾਰਡ ਰੂਮ, ਲਲਿਤ ਕੁਮਾਰ ਨੂੰ ਫੁੱਟਕਲ ਕਲਰਕ ਸਾਹਨੇਵਾਲ, ਗੁਰਪ੍ਰੀਤ ਸਿੰਘ ਨੂੰ ਐਸ.ਡੀ.ਐਮ. ਵੈਸਟ ਦੇ ਦਫ਼ਤਰ ਅਤੇ ਗੁਰਬਾਜ ਸਿੰਘ ਨੂੰ ਐਮ.ਐਲ.ਸੀ. ਖੰਨਾ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਸ਼ਿਵ ਕੁਮਾਰ ਨੂੰ ਐਸ.ਡੀ.ਐਮ. ਈਸਟ, ਅਮਨਜੋਤ ਨੂੰ ਫੁੱਟਕਲ ਸ਼ਾਖਾ, ਸੁਖਬੀਰ ਕੌਰ ਨੂੰ ਰਿਕਾਰਡ ਰੂਮ ਸ਼ਾਖਾ ਅਤੇ ਪ੍ਰੀਤਮ ਸਿੰਘ ਨੂੰ ਆਰ.ਸੀ. ਖੰਨਾ ਵਿੱਚ ਨਿਯੁਕਤ ਕੀਤਾ ਗਿਆ ਹੈ। ਦਵਿੰਦਰ ਕੁਮਾਰ ਆਰਸੀ ਸਮਰਾਲਾ, ਅੰਜੂ ਬਾਲਾ ਐਚ.ਆਰ.ਸੀ., ਅੰਸ਼ੂ ਗਰੋਵਰ ਡੀ.ਆਰ.ਏ. ਸ਼ਾਖਾ ਅਤੇ ਕਮਲਜੀਤ ਸਿੰਘ ਐਸ.ਡੀ.ਐਮ. ਵਜੋਂ ਤਬਦੀਲ ਕੀਤੇ ਗਏ ਹਨ।

ਹੋਰ ਤਬਾਦਲਿਆਂ ਵਿੱਚ ਹਰੀਸ਼ ਕੁਮਾਰ ਨੂੰ ਰੀਡਰ ਨਾਇਬ ਤਹਿਸੀਲਦਾਰ ਡੇਹਲੋਂ, ਕਰਮਜੀਤ ਕੌਰ ਤਹਿਸੀਲ ਪੂਰਬੀ, ਰਾਜ ਕੁਮਾਰ ਰਿਕਾਰਡ ਰੂਮ, ਗੁਰਪ੍ਰੀਤ ਸਿੰਘ ਅਤੇ ਅਕਸ਼ੈ ਫੁੱਟਕਲ ਸ਼ਾਖਾ, ਅਮਨਪ੍ਰੀਤ ਕੌਰ ਐਸ.ਕੇ. ਸ਼ਾਖਾ, ਰਿਸ਼ੂ ਸ਼ਰਮਾ ਏ.ਆਰ.ਈ. ਸ਼ਾਖਾ ਅਤੇ ਹਰਮੇਲ ਸਿੰਘ ਐਸ.ਡੀ.ਐਮ. ਵੈਸਟ ਦੇ ਦਫ਼ਤਰ ਲਈ ਨਿਯੁਕਤ ਕੀਤਾ ਗਿਆ।

ਇਸ ਤਬਾਦਲਾ ਕਾਰਵਾਈ ਨਾਲ ਲੁਧਿਆਣਾ ਦੇ ਪ੍ਰਸ਼ਾਸਨਿਕ ਕੰਮਾਂ ਨੂੰ ਮਜ਼ਬੂਤ ਕਰਨ ਅਤੇ ਕੰਮਕਾਜ ਵਿੱਚ ਗਤੀ ਲਿਆਉਣ ਦੀ ਉਮੀਦ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments